ਨੌਜਵਾਨ ਨੂੰ ਘਰ ਚ ਬੰਦ ਕਰ ਤੇਜ਼ਧਾਰ ਹਥਿਆਰ ਨਾਲ ਹੱਤਿਆ ਦੀ ਵਾਰਦਾਤ ਨੂੰ ਅੰਜਾਮ
ਅੰਮ੍ਰਿਤਸਰ, 2 ਅਗਸਤ (ਮੁਨੀਸ਼ ਸ਼ਰਮਾ) : ਨਜਾਇਜ਼ ਸੰਬੰਧਾਂ ਦੇ ਸ਼ੱਕ ਦੇ ਚਲਦਿਆਂ ਇੱਕ ਨੌਜਵਾਨ ਦਾ ਬੇਰਹਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਥਾਣਾ ਇਸਲਾਮਾਬਾਦ ਅਧੀਨ ਨੀਵੀਂ ਅਬਾਦੀ, ਕਿਸ਼ਨ ਕੋਟ ਦੀ 6 ਨੰਬਰ ਗਲੀ ਦੀ ਹੈ, ਜਿੱਥੇ 38 ਸਾਲਾ ਵਿੱਕੀ ਨਾਂ ਦੇ ਨੌਜਵਾਨ ਦੀ ਉਸਦੇ ਹੀ ਗੁਆਂਢੀਆਂ ਵੱਲੋਂ ਘਰ ਵਿੱਚ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਵਿੱਕੀ ਨੂੰ ਗੁਆਂਢੀਆਂ ਵੱਲੋਂ ਘਰ ਦੇ ਅੰਦਰ ਬੰਦ ਰੱਖਿਆ ਗਿਆ ਸੀ। ਉਸ ਦੀ ਮਾਂ ਅਤੇ ਹੋਰ ਰਿਸ਼ਤੇਦਾਰਾਂ ਨੇ ਦੱਸਿਆ ਕਿ ਕਤਲ ਤੋਂ ਪਹਿਲਾਂ ਕਾਰ ਦੇ ਵਿੱਚ ਵਿੱਕੀ ਨਾਲ ਵੈਸ਼ਨੋ ਮਾਤਾ ਤੇ ਵੀ ਘੁੰਮ ਕੇ ਆਏ ਹਨ। ਜਦੋਂ ਵਿਕੀ ਆਪਣੇ ਪੈਸੇ ਲੈਣ ਉਹਨਾਂ ਦੇ ਘਰ ਗਿਆ ਤੇ ਉਹਨਾਂ ਨੇ ਸਾਡੇ ਲੜਕੇ ਤੇ ਆਪਣੀ ਲੜਕੀ ਤੇ ਮਾੜੀ ਨਿਗਾ ਰੱਖਣ ਦੇ ਝੂਠੇ ਇਲਜ਼ਾਮ ਲਗਾਕੇ ਉਸਦੀ ਤੇਜ਼ਧਾਰ ਹਥਿਆਰ ਨਾਲ ਹੱਤਿਆ ਕਰ ਦਿੱਤੀ ਹੈ | ਪਰਿਵਾਰ ਨੇ ਆਰੋਪੀ ਪਿਓ-ਪੁੱਤਰ ‘ਤੇ ਗੰਭੀਰ ਇਲਜ਼ਾਮ ਲਾਏ ਹਨ ਅਤੇ ਮੰਗ ਕੀਤੀ ਹੈ ਕਿ ਦੋਹਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤਾਂ ਜੋ ਹੋਰ ਕਿਸੇ ਨਾਲ ਅਜਿਹੀ ਘਟਨਾ ਨਾ ਵਾਪਰੇ। ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਨੌਜਵਾਨ ਦਾ ਕਤਲ ਹੋਇਆ ਹੈ ਅਤੇ ਇਹ ਨੀਵੀਂ ਅਬਾਦੀ, ਕਿਸ਼ਨ ਕੋਟ, ਥਾਣਾ ਇਸਲਾਮਾਬਾਦ ਦਾ ਇਲਾਕਾ ਹੈ। ਉਨ੍ਹਾਂ ਦੱਸਿਆ ਕਿ ਤੇਜ਼ਧਾਰ ਹਥਿਆਰ ਦੀ ਵਰਤੋਂ ਹੋਈ ਹੈ। ਪੁਲਿਸ ਵੱਲੋਂ ਮ੍ਰਿਤਕ ਦੇ ਮਾਤਾ ਦੇ ਬਿਆਨ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।