ਅੰਮ੍ਰਿਤਸਰ , 27 ਜੁਲਾਈ (ਮੁਨੀਸ਼ ਸ਼ਰਮਾ) : ਭਾਰਤੀ ਕਿਸਾਨਾਂ ਦੀ ਵਿਸ਼ਵ ਪੱਧਰੀ ਸਹਿਕਾਰੀ ਖਾਦ ਸੰਸਥਾ ਇਫਕੋ ਵੱਲੋ ਅੰਮ੍ਰਿਤਸਰ ਵਿਖੇ ਨੈਨੋ ਤਰਲ ਖਾਦਾਂ ਦੀ ਵਰਤੋ ਅਤੇ ਮਹੱਤਵ ਸੰਬੰਧੀ ਜਿਲ੍ਹਾ ਖੇਤੀਬਾੜੀ ਦਫਤਰ ਵਿੱਚ ਇੱਕ ਕਾਰਜਸ਼ਾਲਾ ਕਰਵਾਈ ਗਈ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਜਿਲ੍ਹਾ ਮੁੱਖ ਖੇਤੀਬੜੀ ਅਫਸਰ ਡਾ. ਬਲਜਿੰਦਰ ਸਿੰਘ ਭੁੱਲਰ ਵੱਲੋ ਕੀਤੀ ਗਈ। ਪ੍ਰੋਗਰਾਮ ਵਿੱਚ ਇਫਕੋ ਦੇ ਸਟੇਟ ਮਾਰਕੀਟਿੰਗ ਮੈਨੇਜਰ ਸ. ਹਰਮੇਲ ਸਿੰਘ ਸਿੱਧੂ ਚੰਡੀਗੜ੍ਹ ਮੁੱਖ ਮਹਿਮਾਨ ਵਜੋ ਸ਼ਾਮਲ ਹੋਏ। ਇਫਕੋ ਫੀਲਡ ਅਫਸਰ, ਅੰਮ੍ਰਿਤਸਰ, ਸ਼ਮਸ਼ੇਰ ਸਿੰਘ ਨੇ ਆਏ ਹੋਏ ਮਹਿਮਾਨਾਂ, ਬਲਾਕਾਂ ਤੋ ਆਏ ਖੇਤੀਬਾੜੀ ਅਧਿਕਾਰੀ, ਖਾਦ ਰੀਟੇਲਰ, ਅਗਾਂਹ, ਵਧੂ ਕਿਸਾਨਾਂ ਨੂੰ ਜੀ ਆਇਆਂ ਆਖਦੇ ਹੋਏ ਇਫਕੋ ਦੇ ਉਤਪਾਦਾਂ ਅਤੇ ਮੰਤਵ ਆਦਿ ਬਾਰੇ ਦੱਸਿਆ। ਕ੍ਰਿਸ਼ੀ ਵਿਗਿਆਨ ਕੇਂਦਰ ਨਾਗ ਕਲਾਂ, ਜਹਾਂਗੀਰ ਤੋ ਆਏ ਸਾਇੰਸਦਾਨ ਡਾ. ਰਾਜਨ ਭੱਟ ਨੇ ਮਿੱਟੀ ਸਿਹਤ ਦੀ ਮਹੱਤਤਾ, ਰਵਾਇਤੀ ਖਾਦਾਂ ਦੀ ਬੇਲੋੜੀ ਵਰਤੋ ਘੱਟ ਕਰਕੇ ਬਦਲਵੀਆਂ ਖਾਦਾਂ ਦੀ ਵਰਤੋ ਤੇ ਜ਼ੋਰ ਦਿੱਤਾ। ਉਹਨਾਂ ਨੇ ਇਫਕੋ ਨੈਨੋ ਤਰਲ ਖਾਦਾਂ ਦੇ ਟਰਾਇਲਾਂ ਦੀ ਗੱਲ ਕੀਤੀ ਅਤੇ ਭਵਿੱਖ ਵਿੱਚ ਇਸਦੇ ਆਉਣ ਵਾਲੇ ਨਤੀਜਿਆਂ ਬਾਰੇ ਕਿਹਾ। ਇਸ ਤੋ ਬਾਅਦ ਸ. ਹਰਮੇਲ ਸਿੰਘ ਸਿੱਧੂ ਨੇ ਬੜੇ ਹੀ ਵਿਸਥਾਰ ਨਾਲ ਇਫਕੋ ਦੇ ਉਦੇਸ਼ਾਂ ਅਤੇ ਪ੍ਰਾਪਤੀਆਂ ਬਾਰੇ ਦੱਸਿਆ। ਉਹਨਾਂ ਨੇ ਰਵਾਇਤੀ ਖਾਦਾਂ ਦੀ ਬੇਲੋੜੀ ਵਰਤੋ ਦੇ ਮਾੜੇ ਪ੍ਰਭਾਵਾਂ ਤੋ ਜਾਗਰੂਕ ਕਰਦੇ ਹੋਏ ਖਾਦਾਂ ਦੀ ਸੰਤੁਲਿਤ ਵਰਤੋਂ ਅਤੇ ਆਉਣ ਵਾਲੇ ਭਵਿੱਖ ਵਿੱਚ ਖਾਦਾਂ ਦੀ ਕਿੱਲਤ ਦੇ ਮੱਦੇ, ਨਜ਼ਰ ਬਦਲਵੀਆਂ ਖਾਦਾਂ ਜਿੰਨਾਂ ਵਿੱਚ ਨੈਨੋ ਯੂਰੀਆ ਪਲੱਸ, ਨੈਨੋ ਡੀ.ਏ.ਪੀ. ਦੀ ਵਰਤੋ ਤੇ ਜੋਰ ਦਿੱਤਾ। ਇਫਕੋ ਨੈਨੋ ਤਰਲ ਖਾਦਾਂ ਰਵਾਇਤੀ ਖਾਦਾਂ ਨੂੰ ਖੇਤੀ ਖਰਚੇ ਘਟਾ ਕੇ ਉਤਪਾਦਨ ਵਧਾਉਣ ਦਾ ਸਭ ਤੋ ਵਧੀਆਂ ਬਦਲ ਹਨ। ਇਹਨਾਂ ਦੀ ਵਰਤੋ ਨਾਲ ਅਸੀ ਆਪਣੇ ਵਾਤਾਵਰਣ, ਕੁਦਰਤੀ ਸਰੋਤਾਂ ਨੂੰ ਵੀ ਦੂਸ਼ਿਤ ਹੋਣ ਤੋ ਬਚਾ ਸਕਦੇ ਹਾਂ। ਉਹਨਾਂ ਨੇ ਬੇਨਤੀ ਕੀਤੀ ਕਿ ਕਿਸਾਨਾਂ ਨੂੰ ਇਸਦੀ ਵਰਤੋ ਸੰਬੰਧੀ ਸਹੀ ਅਤੇ ਸੰਪੂਰਨ ਜਾਣਕਾਰੀ ਦਿੱਤੀ ਜਾਣੀ ਬਹੁਤ ਜਰੂਰੀ ਹੈ ਤਾਂ ਹੀ ਇਹਨਾਂ ਤੋ ਵੱਧ ਤੋ ਵੱਧ ਲਾਭ ਲਿਆ ਜਾ ਸਕੇਗਾ ਅਤੇ ਵਾਤਾਵਰਣ ਨੂੰ ਸਾਂਵਾਂ ਰੱਖਦੇ ਹੋਏ ਖਾਦ ਦੀ ਕਿੱਲਤ ਵੀ ਦੂਰ ਹੋਵੇਗੀ। ਜਿਲ੍ਹਾ ਮੁੱਖ ਖੇਤੀਬਾੜੀ ਅਫਸਰ ਜੀ ਨੇ ਇਫਕੋ ਉਤਪਾਦਾਂ ਦੀ ਪ੍ਰੈਸਸਾ ਕਰਦੇ ਹੋਏ ਇਫਕੋ ਵੱਲੋ ਦਿੱਤੀ ਗਈ ਜਾਣਕਾਰੀ ਭਰਪੂਰ ਕਾਰਜਸ਼ਾਲਾ ਦੀ ਸਲਾਘਾ ਕੀਤੀ ਅਤੇ ਉਹਨਾਂ ਨੇ ਰਵਾਇਤਾਂ ਖਾਦਾਂ ਦੀ ਪੂਰਤੀ ਲਈ ਬਦਲਵੀਆਂ ਖਾਦਾਂ ਦੀ ਵਰਤੋ ਤੇ ਜੋਰ ਦਿੰਦੇ ਹੋਏ ਸਾਰਿਆਂ ਨੂੰ ਇਹਨਾਂ ਖਾਦਾਂ ਦੀ ਜਾਣਕਾਰੀ ਰੱਖਣ ਅਤੇ ਕਿਸਾਨਾਂ ਤੱਕ ਸੰਪੂਰਨ ਜਾਣਕਾਰੀ ਪਹੁੰਚਾਉਣ ਦੀ ਗੱਲ ਕੀਤੀ। ਸਤਨਾਮ ਸਿੰਘ ਅਗਾਂਹ ਵਧੂ ਕਿਸਾਨ, ਪਿੰਡ ਰਾਜੀਆਂ ਨੇ ਇਫਕੋ ਨੰਨੋ ਉਤਪਾਦਾਂ ਦੀ ਸਲਾਘਾ ਕੀਤੀ ਅਤੇ ਕਿਹਾ ਕਿ ਉਹ ਇਹਨਾਂ ਦੀ ਵਰਤੋ ਕਰਕੇ ਅਤੇ ਰਵਾਇਤੀ ਖਾਦ ਦੀ ਮਾਤਰਾ ਘਟਾ ਕੇ ਕਰਦਾ ਹੋਇਆ ਲਾਹਾ ਪ੍ਰਾਪਤ ਕਰ ਰਿਹਾ ਹੈ। ਨਿਸ਼ਾਨ ਸਿੰਘ ਪਿੰਡ ਬੋਪਾਰਾਏ ਨੇ ਇਫਕੋ ਜੀਵਾਣੂ ਖਾਦਾਂ ਅਤੇ ਨੈਨੋ ਖਾਦਾਂ ਦੀ ਵਰਤੋ ਸਬੰਧੀ ਆਪਣੇ ਤਜਰਬੇ ਸਾਂਝੇ ਕਰਦੇ ਹੋਏ ਕਿਹਾ ਕਿ ਉਸਨੇ ਮੱਕੀ ਦੀ ਫਸਲ ਉਪਰ ਰਵਾਇਤੀ ਖਾਦ ਦੀ ਜਗ੍ਹਾ ਨੰਨੋ ਵਰਤ ਕੇ ਲਾਹਾ ਲਿਆ। ਰੀਟੇਲਰ ਇਕਬਾਲ ਸਿੰਘ ਛੀਨਾ, ਪਿੰਡ ਦਾਲਮ ਨੇ ਕਿਹਾ ਕਿ ਨਵੀ ਤਕਨੀਕ ਵਾਲੇ ਨੈਨੋ ਉਤਪਾਦਾਂ ਨੂੰ ਕਿਸਾਨਾਂ ਨੂੰ ਪੂਰੀ ਜਾਣਕਾਰੀ ਨਾਲ ਦਿੱਤਾ ਜਾਂਦਾ ਹੈ ਅਤੇ ਕਿਸਾਨ ਦੁਬਾਰਾ ਉਹਨਾਂ ਕੋਲੋ ਨੈਨੋ ਖਾਦਾਂ ਲਿਜਾ ਕੇ ਸਪਰੇ ਕਰਦੇ ਹੋਏ ਲਾਭ ਲੈ ਰਹੇ ਹਨ, ਇਸ ਲਈ ਸਾਨੂੰ ਇਹਨਾਂ ਖਾਦਾਂ ਦੀ ਵਰਤੋ ਤੇ ਜੋਰ ਦੇਣਾ ਚਾਹੀਦਾ ਹੈ।
ਇਫਕੋ ਵੱਲੋ ਨੈਨੋ ਤਰਲ ਖਾਦਾਂ ਦੀ ਵਰਤੋ ਅਤੇ ਮਹੱਤਵ ਸਬੰਧੀ ਕਾਰਜਸ਼ਾਲਾ
