ਅੰਮ੍ਰਿਤਸਰ 11 ਜੁਲਾਈ 2025 (ਵਿਸ਼ਾਲ ਕਾਲੜਾ) : ਬਾਗਬਾਨੀ ਮੰਤਰੀ ਸ਼੍ਰੀ ਮਹਿੰਦਰ ਭਗਤ ਦੀ ਰਹਿਨੁਮਾਈ ਤਹਿਤ ਅਤੇ ਡਾਇਰੈਕਟਰ ਬਾਗਬਾਨੀ ਪੰਜਾਬ ਸ਼੍ਰੀਮਤੀ ਸ਼ੈਲਿੰਦਰ ਕੌਰ ਆਈ.ਐਫ.ਐਸ ਦੀ ਯੋਗ ਅਗਵਾਈ ਅਧੀਨ ਕੌਮੀ ਬਾਗਬਾਨੀ ਮਿਸ਼ਨ ਤਹਿਤ ਰਾਜ ਪੱਧਰੀ ਨਾਸ਼ਪਾਤੀ ਸ਼ੋਅ ਅਤੇ ਸੈਮੀਨਾਰ ਬਾਗਬਾਨੀ ਵਿਭਾਗ ਵਲੋਂ ਮਹਾਰਾਜਾ ਫਾਰਮ ਜੀ.ਟੀ.ਰੋਡ. ਬਾਈਪਾਸ, ਅੰਮ੍ਰਿਤਸਰ ਵਿਖੇ ਮਿਤੀ 17 ਅਤੇ 18 ਜੁਲਾਈ ਨੂੰ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਸ਼੍ਰੀ ਤਜਿੰਦਰ ਸਿੰਘ ਸੰਧੂ ਡਿਪਟੀ ਡਾਇਰੈਕਟਰ ਬਾਗਬਾਨੀ, ਅੰਮ੍ਰਿਤਸਰ ਵਲੋਂ ਜਾਣਕਾਰੀ ਦਿੰਦੀਆ ਦੱਸਿਆ ਕਿ ਇਸ ਨਾਸ਼ਪਾਤੀ ਸ਼ੋਅ ਵਿੱਚ ਵੱਖ-ਵੱਖ ਜਿਲ੍ਹਿਆਂ ਤੋ ਨਾਸ਼ਪਾਤੀ ਦੀਆਂ ਕਿਸਮਾਂ ਜਿਵੇ ਕਿ ਪੱਥਰਨਾਖ, ਪੰਜਾਬ ਬਿਉਟੀ, ਪੰਜਾਬ ਨੈਕਟਰ ਆਦਿ ਦੇ ਵਧੀਆ ਅਤੇ ਉਚ ਗੁਣਵੰਤਾ ਦੇ ਫਲਾਂ ਅਤੇ ਨਾਸ਼ਪਾਤੀ ਤੋ ਬਣੇ ਫਲ ਪਦਾਰਥਾਂ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ ਜੇਤੂਆਂ ਨੂੰ ਇਨਾਮ ਦਿੱਤੇ ਜਾਣਗੇ।
ਉਹਨਾਂ ਦੱਸਿਆ ਕਿ ਸ਼੍ਰੀਮਤੀ ਸਾਕਸ਼ੀ ਸਾਹਨੀ ਆਈ.ਏ.ਐਸ. ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਨਿਰਦੇਸ਼ਾਂ ਅਨਾਸਰ ਇਸ ਸਮਾਗਮ ਵਿਚ ਨਾਸ਼ਪਾਤੀ ਦੇ ਬਾਗ ਲਗਾਉਣ ਵਾਲੇ ਚਾਹਵਾਨਾਂ ਕਿਸਾਨਾਂ ਦੀ ਵੱਧ ਤੋ ਵੱਧ ਸਮੁਲੀਅਤ ਕਰਵਾਈ ਜਾਵੇਗੀ ਤਾ ਜੋ ਜਿਲ੍ਹਾ ਅੰਮ੍ਰਿਤਸਰ ਵਿਚ ਨਾਸ਼ਪਾਤੀ ਹੇਠ ਰਕਬਾ ਹੋਰ ਵਧਾਇਆ ਜਾ ਸਕੇ ਅਤੇ ਉਚ ਗੁਣਵੰਤਤਾ ਦਾ ਫਲ ਪੈਦਾ ਕਰਕੇ ਦੇਸ਼ ਦੀਆ ਦੂਰ ਦਰਾਡੇ ਮੰਡੀਆਂ ਵਿਚ ਭੇਜਿਆ ਜਾ ਸਕੇ ਜਿਸ ਨਾਲ ਕਿਸਾਨਾਂ ਦੀ ਆਮਦਨ ਵਿਚ ਵਾਧਾ ਹੋ ਸਕੇਗਾ।