ਅੰਮ੍ਰਿਤਸਰ, 19 (ਮੁਨੀਸ਼ ਸ਼ਰਮਾ): ਅੰਮ੍ਰਿਤਸਰ ਪੁਲਿਸ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕਰਦਿਆਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਕੋਲੋਂ ਚੋਰੀ ਦੇ 23 ਮੋਟਰਸਾਈਕਲ ਅਤੇ 2 ਐਕਟੀਵਾ ਵੀ ਬਰਾਮਦ ਕੀਤੇ ਹਨ। ਡੀਸੀਪੀ ਲਾਅ ਐਂਡ ਆਰਡਰ ਆਲਮ ਵਿਜੇ ਸਿੰਘ ਨੇ ਦੱਸਿਆ ਕਿ ਇਹ ਦੋਵੇਂ ਨੌਜਵਾਨ ਪਿਛਲੇ ਲਗਭਗ ਦੋ ਸਾਲਾਂ ਤੋਂ ਮੋਟਰਸਾਈਕਲ ਚੋਰੀ ਕਰ ਰਹੇ ਸਨ। ਚੋਰੀ ਕਰਨ ਤੋਂ ਬਾਅਦ ਉਹ ਇਹ ਵਾਹਨ ਆਪਣੇ ਰਿਸ਼ਤੇਦਾਰਾਂ ਦੇ ਘਰ ਖੜੇ ਕਰਦੇ ਸਨ ਤਾਂ ਜੋ ਪੁਲਿਸ ਦੀ ਪਹੁੰਚ ਤੋਂ ਬਚ ਸਕਣ। ਅੰਮ੍ਰਿਤਸਰ ਦੇ ਰਣਜੀਤ ਐਵਨਿਊ ਇਲਾਕੇ ਵਿੱਚ ਪੁਲਿਸ ਵਲੋਂ ਸਪੈਸ਼ਲ ਨਾਕਾਬੰਦੀ ਦੌਰਾਨ ਇਹ ਦੋਵੇਂ ਮੁਲਜ਼ਮ ਕਾਬੂ ਕੀਤੇ ਗਏ। ਪੁਲਿਸ ਨੇ ਇਹ ਵਾਹਨ ਮਾਲ ਜਾ ਮਾਰਕੀਟ ਵਿੱਚ ਵੱਖ ਵੱਖ ਇਲਾਕਿਆ ਵਿੱਚੋਂ ਬਰਾਮਦ ਕੀਤੇ। ਡੀਸੀਪੀ ਨੇ ਇਹ ਵੀ ਦੱਸਿਆ ਕਿ ਦੋਵਾਂ ਉੱਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਅਤੇ ਹੁਣ ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਨ੍ਹਾਂ ਦਾ ਅੱਠ ਦਿਨ ਦਾ ਪੁਲਿਸ ਰਿਮਾਂਡ ਲਿਆ ਹੈ। ਰਿਮਾਂਡ ਦੌਰਾਨ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਮੋਟਰਸਾਈਕਲ ਚੋਰ ਗਿਰੋਹ ਪਰਦਾਫਾਸ਼, ਚੋਰੀ ਦੇ 23 ਮੋਟਰਸਾਈਕਲ ਅਤੇ 2 ਐਕਟੀਵਾ ਬਰਾਮਦ, 2 ਗ੍ਰਿਫਤਾਰ
