ਜੰਡਿਆਲਾ ਗੁਰੂ,5ਅਗਸਤ (ਮੁਨੀਸ਼ ਸ਼ਰਮਾ): ਹਲਕਾ ਜੰਡਿਆਲਾ ਗੁਰੂ ਦੇ ਅਧੀਨ ਜੀ.ਟੀ. ਰੋਡ ‘ਤੇ ਸੜਕਾਂ ਦੀ ਖਰਾਬ ਹਾਲਤ ਅਤੇ ਈ ਰਿਕਸ਼ਾ,ਚਾਲਕਾਂ ਦੀ ਮਨਮਰਜ਼ੀ ਲੋਕਾਂ ਲਈ ਵੱਡੀ ਪਰੇਸ਼ਾਨੀ ਦਾ ਕਾਰਨ ਬਣੀ ਹੋਈ ਹੈ। ਜੰਡਿਆਲਾ ਗੁਰੂ ਸਰਾਂ ਉੱਪਰ ਅੰਮ੍ਰਿਤਸਰ ਵੱਲ ਜਾਣ ਵਾਲੇ ਰਸਤੇ ‘ਤੇ ਸੜਕ ਵਿੱਚ ਪਏ ਵੱਡੇ ਖੱਡਿਆਂ ਕਰਕੇ ਰੋਜ਼ਾਨਾ ਆਉਣ-ਜਾਣ ਵਾਲੇ ਰਾਹਗੀਰ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਹਨ।
ਇਸ ਤੋਂ ਇਲਾਵਾ, ਪੁਲ ਥੱਲੇ ਈ ਰਿਕਸ਼ਾ ਚਾਲਕਾਂ ਵੱਲੋਂ ਆਪਣੀਆਂ ਗੱਡੀਆਂ ਖੜ੍ਹੀਆਂ ਕਰਕੇ ਪੈਦਲ ਚੱਲਣ ਵਾਲਿਆਂ ਦਾ ਰਸਤਾ ਬੰਦ ਵਰਗਾ ਕੀਤਾ ਗਿਆ ਹੈ। ਜਿਸ ਕਾਰਨ ਲੋਕ ਗੰਦੇ ਪਾਣੀ ਵਿੱਚੋਂ ਲੰਘਣ ਲਈ ਮਜਬੂਰ ਹਨ। ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਇੱਕ ਪਾਸੇ ਰੱਖੀਆਂ ਗਈਆਂ ਪੱਥਰ ਦੀਆਂ ਸਿਲਾਂ ‘ਤੇ ਪੈਦਲ ਚੱਲਣਾ ਸੁਵਿਧਾਜਨਕ ਸੀ, ਪਰ ਹੁਣ ਰਿਕਸ਼ਿਆਂ ਨੇ ਉਹ ਰਸਤਾ ਵੀ ਰੋਕ ਰੱਖਿਆ ਹੈ।ਨਗਰ ਕੌਂਸਲ ਜੰਡਿਆਲਾ ਗੁਰੂ ਦੇ ਅਧਿਕਾਰੀ ਰੋਜ਼ਾਨਾ ਇਸ ਰਸਤੇ ਤੋਂ ਲੰਘਦੇ ਹਨ, ਪਰ ਕਿਸੇ ਨੇ ਅਜੇ ਤੱਕ ਈ ਰਿਕਸ਼ਾ,ਥਰੀ ਵੀਲਰ ਚਾਲਕਾਂ ਨੂੰ ਮਨਮਾਨੀ ਕਰਨ ਤੋਂ ਨਹੀਂ ਰੋਕਿਆ। ਲੋਕਾਂ ਦਾ ਕਹਿਣਾ ਹੈ ਕਿ ਲੋਕ ਨਿਰਮਾਣ ਵਿਭਾਗ ਵੱਲੋਂ ਵੀ ਸੜਕਾਂ ਦੀ ਮੁਰੰਮਤ ਦਾ ਕੰਮ ਅਧੂਰਾ ਛੱਡਿਆ ਹੋਇਆ ਹੈ, ਜਿਸ ਨਾਲ ਗੱਡੀਆਂ ਨੂੰ ਖੱਡਿਆਂ ਵਿੱਚ ਵੱਜਣ ਕਰਕੇ ਮੁਸ਼ਕਲਾਂ ਆ ਰਹੀਆਂ ਹਨ ਉੱਥੇ ਹੀ ਸਰਾਂ ਤੋਂ ਜੰਡਿਆਲਾ ਗੁਰੂ ਸ਼ਹਿਰ ਵਾਲੇ ਪਾਸੇ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਦੇ ਅੱਗੇ ਹੋਰ ਦੁਕਾਨਾਂ ਲਗਾ ਕੇ ਰਸਤਾ ਤੰਗ ਕਰ ਦਿੱਤਾ ਗਿਆ ਹੈ। ਇਸ ਕਾਰਨ ਰਾਹਗੀਰਾਂ ਨੂੰ ਆਉਣ-ਜਾਣ ਵਿੱਚ ਭਾਰੀ ਦਿਕ਼ਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਸਥਾਨਕ ਨਿਵਾਸੀਆਂ ਨੇ ਨਗਰ ਕੌਂਸਲ ਅਤੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਈ ਰਿਕਸ਼ਾ ਚਾਲਕਾਂ,ਥਰੀ ਵੀਲਰ ਚਾਲਕਾ ਦੀਆਂ ਮਨਮਾਨੀਆਂ ਤੇ ਦੁਕਾਨਦਾਰਾਂ ਵੱਲੋਂ ਕੀਤੀ ਜਾ ਰਹੀ ਗ਼ਲਤ ਕਬਜ਼ਾਬਾਜ਼ੀ ‘ਤੇ ਤੁਰੰਤ ਕਾਰਵਾਈ ਕੀਤੀ ਜਾਵੇ, ਤਾਂ ਜੋ ਲੋਕਾਂ ਦੀ ਰੋਜ਼ਾਨਾ ਦੀ ਖੱਜਲ-ਖੁਆਰੀ ਖਤਮ ਹੋ ਸਕੇ।
ਕੈਪਸ਼ਨ,ਜੀ.ਟੀ. ਰੋਡ ਸਰਾਂ ਰੋਡ ਸ਼ੜਕ ਤੇ ਪਏ ਟੋਏ| ਪੁਲ ਥੱਲੇ ਈ ਰਿਕਸਾ ਨੇ ਰੋਕਿਆ ਰਸਤਾ|
ਜੰਡਿਆਲਾ ਗੁਰੂ ਜੀ.ਟੀ.ਰੋਡ ‘ਤੇ ਖੱਡੇ ਤੇ ਈ ਰਿਕਸ਼ਾ ਚਾਲਕਾਂ ਦੀਆਂ ਮਨਮਰਜ਼ੀਆਂ ਤੋ ਲੋਕ ਪਰੇਸ਼ਾਨ
