ਅੰਮ੍ਰਿਤਸਰ , 6 ਅਗਸਤ 2025 (ਮੁਨੀਸ਼ ਸ਼ਰਮਾ) : ਨਗਰ ਨਿਗਮ ਅੰਮ੍ਰਿਤਸਰ ਦੇ ਵੱਖ-2 ਵਿਭਾਗਾ ਵਲੋਂ ਨਿਗਮ ਅਭਿਆਨ ਦੇ 9 ਦਿਨ ਵੀ ਘਿਉ ਮੰਡੀ ਚੌਂਕ , ਸ਼ੇਰਾ ਵਾਲਾ ਗੇਟ , ਮਾਹਨ ਸਿੰਘ ਗੇਟ ਅਤੇ ਬੱਸ ਸਟੈਂਡ ਦੇ ਆਲੇ-ਦੁਆਲੇ ਕਾਰਵਾਈਆਂ ਕੀਤੀਆ ਗਈਆਂ ਕਮਿਸ਼ਨਰ ਨਗਰ ਨਿਗਮ ਗੁਲਪ੍ਰੀਤ ਸਿੰਘ ਔਲਖ ਦੇ ਦਿਸ਼ਾ-ਨਿਰਦੇਸ਼ਾ ਤੇ ਮਿਤੀ 28/7/2025 ਤੋ ਨਿਗਮ ਵਲੋਂ ਅੰਮ੍ਰਿਤਸਰ ਸ਼ਹਿਰ ਦੀਆਂ ਮੁੱਖ ਸੜਕਾਂ ਦੇ ਸੁੰਦਰੀਕਰਨ ਅਤੇ ਰੱਖ-ਰਖਾਵ ਲਈ ਇਕ ਵਿਸੇਸ਼ ਅਭਿਆਨ ਗੋਲਡਨ ਗੇਟ ਤੋ ਸ੍ਰੀ ਦਰਬਾਰ ਸਾਹਿਬ ਤੱਕ ਡੇਰਾ ਬਾਬਾ ਭੂਰੀ ਵਾਲਿਆਂ ਦੇ ਨਾਲ ਮਿਲ ਕੇ ਚਲਾਇਆ ਗਿਆ ਸੀ ਜਿਸ ਵਿੱਚ ਨਿਗਮ ਦੇ ਸਿਵਲ , ਓ ਐੰਡ ਐਮ ਵਿਭਾਗ , ਅਸਟੇਟ ਵਿਭਾਗ ,ਵਿਗਿਆਪਨ ਵਿਭਾਗ , ਬਾਗਬਾਨੀ ਵਿਭਾਗ ਅਤੇ ਸਟਰੀਟ ਲਾਈਟ ਵਿੰਗ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ । ਆਪਣੇ ਅਭਿਆਨ ਦੌਰਾਨ ਕਮਿਸ਼ਨਰ ਵਲੋਂ ਸ਼ਹਿਰ ਦੀਆਂ ਪ੍ਰਮੁੱਖ ਸਮਾਜਸੇਵੀ , ਵਪਾਰਕ , ਧਾਰਮਿਕ ਅਤੇ ਰਿਹਾਇਸ਼ੀ ਵੈਲਫੇਅਰ ਐਸੋਸੀਏਸ਼ਨ ਨੂੰ ਇਸ ਅਭਿਆਨ ਅਤੇ ਸ਼ਹਿਰ ਦੀ ਸੁੰਦਰਤਾ ਨੂੰ ਬਣਾਉਣ ਲਈ ਆਪਣਾ ਯੋਗਦਾਨ ਪਾਉਣ ਲਈ ਅਪੀਲ ਕੀਤੀ ਸੀ ਜਿਸ ਦੇ ਸਿਟੇ ਵਜੋਂ ਫੋਕਲ ਪੁਆਇੰਟ ਇੰਡਸਟਰੀਅਲ ਵੈਲਫੇਅਰ ਐਸੋਸੀਏਸ਼ਨ , ਫਿਨਿਲੁਪ ਐਸੋਸੀਏਸ਼ਨ , ਨਿਊ ਅੰਮ੍ਰਿਤਸਰ ਰਿਹਾਇਸ਼ੀ ਵੈਲਫੇਅਰ ਐਸੋਸੀਏਸ਼ਨ , ਇਕ ਜੋਤ ਲੰਗਰ ਸੇਵਾ ਸੋਸਾਇਟੀ , ਮਕਬੂਲਪੁਰਾ ਮਹਿਤਾ ਚੌਂਕ ਰੋਡ ਵੈਲਫੇਅਰ ਸੋਸਾਇਟੀ , ਸਿਟੀ ਸੈਂਟਰ ਹੋਟਲ ਐਸੋਸੀਏਸ਼ਨ ਵੱਲੋਂ ਬੜੇ ਹੀ ਵਡੇ ਪੱਧਰ ਤੇ ਆਪਣਾ ਯੋਗਦਾਨ ਪਾਇਆ ਗਿਆ ਹੈ ਇਸ ਅਭਿਆਨ ਵਿੱਚ ਇਲਾਕਾ ਕੌਂਸਲਰ ਸਾਹਿਬਾਨ ਵੀ ਨਗਰ ਨਿਗਮ ਦੇ ਇਸ ਕੰਮ ਵਿੱਚ ਭਰਪੂਰ ਸਹਿਯੋਗ ਕਰ ਰਹੇ ਹਨ । ਸ਼ਹਿਰਵਾਸੀਆਂ ਵਲੋਂ ਨਗਰ ਨਿਗਮ ਦੇ ਇਸ ਉਪਰਾਲੇ ਦੀ ਬੜੀ ਸ਼ਲਾਂਘਾ ਕੀਤੀ ਜਾ ਰਹੀ ਹੈ ।
ਅੱਜ ਦੇ ਇਸ ਅਭਿਆਨ ਦੌਰਾਨ ਸਿਹਤ ਅਫਸਰ ਡਾ. ਕਿਰਨ ਵਲੋਂ ਦਸਿਆ ਗਿਆ ਕਿ ਨਗਰ ਨਿਗਮ ਕਮਿਸ਼ਨਰ ਦੀਆਂ ਹਦਾਇਤਾ ਅਨੁਸਾਰ ਸਿਹਤ ਵਿਭਾਗ ਦੇ ਸਾਰੇ ਕਰਮਚਾਰੀ ਦਿਨ ਰਾਤ ਸੜਕਾਂ ਦੀ ਸਾਫ-ਸਫਾਈ ਅਤੇ ਕੂੜੇ ਦੀ ਲਿਫਟਿੰਗ ਕਰ ਰਹੇ ਹਨ ਅਤੇ ਮਕੈਨਿਕਲ ਸਵੀਪਿੰਗ ਦਾ ਕੰਮ ਵੀ ਨਾਲ-2 ਚੱਲ ਰਿਹਾ ਹੈ ਉਹਨਾਂ ਕਿਹਾ ਕਿ ਹਰ ਇਲਾਕਾ ਸੈਨੇਟਰੀ ਇੰਸਪੈਕਟਰ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ-2 ਇਲਾਕੇ ਦੀ ਸਾਫ-ਸਫਾਈ ਦਾ ਧਿਆਨ ਰੱਖਣ ਅਤੇ ਇਲਾਕੇ ਨੂੰ ਸਾਫ ਸੁਥਰਾ ਬਣਾ ਕੇ ਰੱਖਣ । ਅਸਟੇਟ ਅਫਸਰ ਧਰਮਿੰਦਰਜੀਤ ਸਿੰਘ ਨੇ ਦਸਿਆ ਕਿ ਮੇਨ ਸੜਕਾਂ ਤੇ ਹੋਏ ਨਜਾਇਜ ਕਬਜਿਆਂ ਅਤੇ ਰੇਹੜੀਆਂ ਨੂੰ ਹਟਾਇਆ ਜਾ ਰਿਹਾ ਹੈ ਉਹਨਾਂ ਕਿਹਾ ਕਿ ਅੱਜ ਦੀ ਕਾਰਵਾਈ ਬਸ ਸਟੈਂਡ ਦੇ ਆਲੇ ਦੁਆਲੇ ਖੜੀਆਂ ਰੇਹੜੀਆਂ ਫੜੀਆਂ ਵਿਰੁੱਧ ਕੀਤੀ ਜਾਵੇਗੀ ਇਹਨਾਂ ਰੇਹੜੀਆਂ ਵਾਲਿਆਂ ਨੂੰ ਕਈ ਵਾਰ ਚੇਤਾਵਨੀ ਦਿਤੀ ਗਈ ਹੈ ਕਿ ਨਿਗਮ ਵਲੋ ਨਿਰਧਾਰਿਤ ਕੀਤੀਆਂ ਗਈਆਂ ਥਾਵਾਂ ਤੇ ਹੀ ਰੇਹੜੀਆਂ ਲਗਾਉਣ ਪਰ ਨਿਯਮਾ ਵਿਰੁੱਧ ਉਹ ਫਿਰ ਵੀ ਆਪਣੀਆਂ ਰੇਹੜੀਆ ਸੜਕਾਂ ਤੇ ਲਗਾ ਲੇਂਦੇ ਹਨ ਜਿਸ ਕਰਕੇ ਨਿਗਮ ਵਲੋਂ ਵੀ ਕਾਰਵਾਈ ਕੀਤੀ ਜਾਵੇਗੀ । ਉਹਨਾਂ ਇਹ ਵੀ ਕਿਹਾ ਕਿ ਜਿੰਨਾ ਇਲਾਕਿਆਂ ਵਿੱਚ ਲੋਕਾ ਵਲੋਂ ਬਾਰ-2 ਕਾਰਵਾਈ ਕਰਨ ਦੇ ਬਾਵਜੂਦ ਰੇਹੜੀਆ ਨਹੀ ਹਟਾਈਆਂ ਜਾ ਰਹੀਆਂ ਨਿਗਮ ਵਲੋਂ ਉਹਨਾਂ ਦੀਆਂ ਰੇਹੜੀਆਂ ਪੱਕੇ ਤੌਰ ਤੇ ਜਬਤ ਕਰ ਲਈਆਂ ਜਾਣਗੀਆਂ ।
ਇਸ ਮੌਕੇ ਨਿਗਰਾਨ ਇੰਜੀਨਿਅਰ ਸੰਦੀਪ ਸਿੰਘ, ,ਸੀ.ਐਸ.ਓ ਰਣਜੀਤ ਸਿੰਘ,ਸੀ.ਐਸ.ਆਈ ਵਿਜੇ ਗਿਲ ਅਤੇ ਬਾਕੀ ਟੀਮ ਦੇ ਮੈਂਬਰ ਵੀ ਹਾਜਰ ਸਨ ।