ਟਰੇਡ ਲਾਇਸੈਂਸ ਨਾ ਬਣਾਉਣ , ਸਿੰਗਲ ਯੂਜ ਪਲਾਸਟਿਕ ਦੀ ਵਰਤੋ ਅਤੇ ਖਾਲੀ ਪਲਾਟਾਂ ਵਿੱਚ ਪਈ ਗੰਦਗੀ ਦੀ ਸਫਾਈ ਲਈ ਵੱਧ ਤੋ ਵੱਧ ਚਲਾਨ ਕਰਨ ਦੀਆ ਦਿਤੀਆਂ ਹਦਾਇਤਾ
ਅੰਮ੍ਰਿਤਸਰ 6 ਅਗਸਤ 2025 (ਮੁਨੀਸ਼ ਸ਼ਰਮਾ) : ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ ਗੁਲਪ੍ਰੀਤ ਸਿੰਘ ਔਲਖ ਦੇ ਦਿਸ਼ਾ-ਨਿਰਦੇਸ਼ਾ ਤੇ ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਵਲੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਮੀਟਿੰਗ ਦੌਰਾਨ ਵਧੀਕ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਟਰੇਡ ਲਾਇਸੈਂਸ ਨਾ ਬਣਾਉਣ , ਸਿੰਗਲ ਯੂਜ ਪਲਾਸਟਿਕ ਦੀ ਵਰਤੋ ਅਤੇ ਖਾਲੀ ਪਲਾਟਾਂ ਵਿੱਚ ਪਈ ਗੰਦਗੀ ਦੀ ਸਫਾਈ ਲਈ ਵੱਧ ਤੋ ਵੱਧ ਚਲਾਨ ਕਰਨ ਦੀਆ ਹਦਾਇਤਾ ਕੀਤੀਆਂ । ਵਧੀਕ ਕਮਿਸ਼ਨਰ ਨੇ ਕਿਹਾ ਕਿ ਸ਼ਹਿਰ ਵਿੱਚ ਭਾਰੀ ਗਿਣਤੀ ਵਿੱਚ ਵਪਾਰਕ ਸੰਸਥਾਨ ਹਨ ਪਰ ਉਹਨਾਂ ਵਿੱਚ ਕੁਝ ਹੀ ਵਪਾਰਕ ਅਦਾਰਿਆਂ ਵਲੋਂ ਟਰੇਡ ਲਾਇਸੈਂਸ ਬਣਾਏ ਹੋਏ ਹਨ ਜਿਸ ਨਾਲ ਨਿਗਮ ਨੂੰ ਬਹੁਤ ਹੀ ਜਿਆਦਾ ਵਿਤੀ ਨੁਕਸਾਨ ਹੋ ਰਿਹਾ ਹੈ ਉਹਨਾਂ ਹਦਾਇਤ ਕੀਤੀ ਕਿ ਹਰ ਇਕ ਸੈਨੇਟਰੀ ਇੰਸਪੈਕਟਰ ਆਪਣੇ-2 ਇਲਾਕੇ ਵਿੱਚ ਸਰਵੇ ਕਰਕੇ ਜਿੰਨਾ ਅਦਾਰਿਆਂ ਵਲੋਂ ਟਰੇਡ ਲਾਇਸੈਂਸ ਨਹੀ ਬਣਾਏ ਗਏ ਹਨ ਉਹਨਾਂ ਨੂੰ ਚਲਾਣ ਜਾਰੀ ਕਰਨ ਅਤੇ ਲਾਇਸੈਂਸ ਬਣਾਉਣ ਲਈ ਵੱਧ-ਤੋ ਵੱਧ ਜਾਗਰੂਕ ਕੀਤਾ ਜਾਵੇ । ਇਸ ਤੋ ਇਲਾਵਾ ਸਰਕਾਰ ਦੀਆਂ ਹਦਾਇਤਾ ਅਨੁਸਾਰ ਸਿੰਗਲ ਯੂਜ ਪਲਾਸਟਿਕ ਦੀ ਵਰਤੋ ਤੇ ਬੈਨ ਦੇ ਬਾਵਜੁਦ ਇਸ ਦੀ ਵਰਤੋਂ ਕੀਤੀ ਜਾ ਰਹੀ ਹੈ ਜਿਸ ਨੂੰ ਰੋਕਣ ਲਈ ਚਲਾਣ ਪ੍ਰਕਿਰਿਆਂ ਤੇਜ ਕੀਤੀ ਜਾਵੇ ਕਿਉਕਿ ਇਹ ਪਲਾਸਟਿਕ ਦੇ ਲਿਫਾਫਿਆਂ ਨਾਲ ਸੀਵਰੇਜ ਵੀ ਜਾਮ ਹੋ ਜਾਂਦੇ ਹਨ । ਵਧੀਕ ਕਮਿਸ਼ਨਰ ਨੇ ਇਹ ਵੀ ਹਦਾਇਤਾ ਕੀਤੀਆਂ ਕਿ ਸ਼ਹਿਰ ਵਿੱਚ ਜਿਥੇ ਵੀ ਖਾਲੀ ਪਲਾਟ ਪਏ ਹਨ ਉਹਨਾਂ ਦੇ ਮਾਲਕਾ ਨੂੰ ਨੋਟਿਸ ਜਾਰੀ ਕਰਕੇ ਹਦਾਇਤ ਕੀਤੀ ਜਾਵੇ ਕਿ ਉਹ ਆਪਣੇ ਪਲਾਟਾਂ ਵਿੱਚ ਕੂੜਾ ਕਰਕਟ ਅਤੇ ਗੰਦਗੀ ਦੀ ਸਾਫ-ਸਫਾਈ ਕਰਵਾਉਣ ਅਜਿਹਾ ਨਾ ਕਰਨ ਦੀ ਸੁਰਤ ਵਿੱਚ ਜੇਕਰ ਨਿਗਮ ਆਪਣੇ ਪੱਧਰ ਤੇ ਸਾਫ-ਸਫਾਈ ਕਰਵਾਉਂਦਾ ਹੈ ਤਾਂ ਉਸਦਾ ਬਣਦਾ ਖਰਚਾ ਪਲਾਟ ਮਾਲਕ ਤੋ ਵਸੁਲਿਆਂ ਜਾਵੇਗਾ ।
ਵਧੀਕ ਕਮਿਸ਼ਨਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਹਰ ਇਕ ਵਪਾਰਕ ਅਦਾਰੇ ਵਲੋਂ ਟਰੇਡ ਲਾਇਸੈਂਸ ਬਣਾਉਣਾ ਲਾਜਮੀ ਹੈ ਇਸ ਲਈ ਕਿਸੇ ਵੀ ਕਾਰਵਾਈ ਤੋ ਬਚਣ ਲਈ ਆਪਣੇ ਟਰੇਡ ਲਾਇਸੈਂਸ ਬਣਾ ਲਏ ਜਾਣ । ਸਿੰਗਲ ਯੂਜ ਪਲਾਸਟਿਕ ਦੀ ਵਰਤੋ ਨਾ ਕੀਤੀ ਜਾਵੇ ਅਤੇ ਖਾਲੀ ਪਲਾਟਾਂ ਦੀ ਸਾਫ- ਸਫਾਈ ਰੱਖੀ ਜਾਵੇ । ਇਸ ਮੀਟਿੰਗ ਦੌਰਾਨ ਸਿਹਤ ਅਫਸਰ ਡਾ.ਯੋਗੇਸ ਅਰੋੜਾ , ਸੀ.ਐਸ.ਓ ਮਲਕੀਤ ਸਿੰਘ , ਰਣਜੀਤ ਸਿੰਘ, ਸੁਪਰਡੰਟ ਲਵਲੀਨ ਸ਼ਰਮਾ ਅਤੇ ਸਮੂਹ ਸੈਨੇਟਰੀ ਇੰਸਪੈਕਟਰ ਹਾਜਰ ਸਨ ।