Advertisement

ਨਗਰ ਨਿਗਮ ਕਮਿਸ਼ਨਰ ਨੇ ਮਾਰਕੀਟ ਦੀ ਸਾਫ ਸਫਾਈ ਅਤੇ ਕੂੜੇ ਦੇ ਪ੍ਰੰਬਧਾ ਸਬੰਧੀ ਆਈ.ਡੀ.ਐਚ ਮਾਰਕੀਟ ਸ਼ੋਪ ਕੀਪਰ ਐਸੋਸੀਏਸ਼ਨ ਨਾਲ ਕੀਤੀ ਮੀਟਿੰਗ

ਅੰਮ੍ਰਿਤਸਰ 24 ਜੁਲਾਈ 2025 (ਮੁਨੀਸ਼ ਸ਼ਰਮਾ): ਕਮਿਸ਼ਨਰ ਨਗਰ ਨਿਗਮ, ਅੰਮ੍ਰਿਤਸਰ ਗੁਲਪ੍ਰੀਤ ਸਿੰਘ ਔਲਖ ਵਲੋਂ ਰੋਜਾਨਾ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸ਼ਹਿਰ ਦੀ ਸਫਾਈ ਵਿਵਸਥਾ ਨੂੰ ਹੋਰ ਸੁਧਾਰਨ ਲਈ ਹਦਾਇਤਾ ਦਿਤੀਆਂ ਜਾਂਦੀਆਂ ਹਨ । ਸਿਹਤ ਵਿਭਾਗ ਦੇ ਅਧਿਕਾਰੀਆਂ ਵਲੋਂ ਨਿਗਮ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਕਿ ਸਿਹਤ ਵਿਭਾਗ ਵਲੋਂ ਰੋਜਾਨਾ ਆਈ.ਡੀ.ਐਚ ਮਾਰਕੀਟ ਦੀ ਸਾਫ ਸਫਾਈ ਕਰਵਾਈ ਜਾਂਦੀ ਹੈ ਅਤੇ ਟਰਾਲੀਆਂ ਨਾਲ ਕੂੜਾ ਚੁਕਿਆ ਜਾਂਦਾ ਹੈ ਪਰ ਜਦੋ ਇਸ ਮਾਰਕੀਟ ਦੇ ਦੁਕਾਨਦਾਰ 11.00 ਵਜੇ ਸਵੇਰੇ ਆਪਣੀਆਂ ਦੁਕਾਨਾ ਖੋਲਦੇ ਹਨ ਤਾਂ ਦੁਕਾਨਾ ਦਾ ਕੂੜਾ ਫਿਰ ਤੋ ਉਸੇ ਹੀ ਜਗ੍ਹਾ ਤੇ ਸੁਟ ਦਿੰਦੇ ਹਨ । ਇਹ ਵੀ ਦਸਿਆ ਗਿਆ ਕਿ ਮਾਰਕੀਟ ਵਿੱਚ ਖੜੀਆਂ ਰੇਹੜੀਆਂ ਵਾਲਿਆਂ ਵਲੋਂ ਵੀ ਕੂੜੇ ਦੇ ਢੇਰ ਲਗਾ ਦਿਤੇ ਜਾਂਦੇ ਹਨ ਜਿਸ ਕਰਕੇ ਅੱਜ ਮਿਤੀ 24 ਜੁਲਾਈ 2025 ਨੂੰ ਆਈ.ਡੀ.ਐਚ ਮਾਰਕੀਟ ਸ਼ੋਪ ਕੀਪਰ ਐਸੋਸੀਏਸ਼ਨ ਦੇ ਨੁਮਾਇਂਦਿਆਂ ਨੂੰ ਨਿਗਮ ਦਫਤਰ ਵਿੱਖੇ ਬੁਲਾਇਆ ਗਿਆ ਸੀ ਅਤੇ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨਾਲ ਮਾਰਕੀਟ ਦੇ ਪ੍ਰਧਾਨ ਕੁਲਦੀਪ ਸਿੰਘ ਦੀ ਅਗੁਵਾਈ ਵਿੱਚ ਮੀਟਿੰਗ ਹੋਈ ਜਿਸ ਵਿੱਚ ਸਿਹਤ ਵਿਭਾਗ ਦੇ ਡਾ. ਕਿਰਨ , ਚੀਫ ਸੈਨੇਟਰੀ ਇੰਸਪੈਕਟਰ ਵਿਜੈ ਗਿਲ, ਅਸਟੇਟ ਅਫਸਰ ਧਰਮਿੰਦਰਜੀਤ ਸਿੰਘ ਆਦਿ ਵੀ ਹਾਜਰ ਸਨ । ਮੀਟਿੰਗ ਦੌਰਾਨ ਮਾਰਕੀਟ ਐਸੋਸੀਏਸ਼ਨ ਦੇ ਨੁਮਾਇਂਦਿਆਂ ਦੀ ਗਲਬਾਤ ਸੁਨਣ ਤੋ ਬਾਅਦ ਕਮਿਸ਼ਨਰ ਵਲੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਆਈ.ਡੀ.ਐਚ ਮਾਰਕੀਟ ਦੀ ਰੋਜਾਨਾ ਸਵੇਰੇ ਸਾਫ ਸਫਾਈ ਉਪਰੰਤ 11.00 ਵਜੇ ਟਰਾਲੀਆਂ ਨਾਲ ਸਾਰਾ ਕੂੜਾ ਚੁੱਕ ਲਿਆ ਜਾਵੇ ਅਤੇ ਇਹ ਵੀ ਕਿਹਾ ਗਿਆ ਜੋ ਦੁਕਾਨਦਾਰ ਸਵੇਰੇ 11.00 ਵਜੇ ਤੋ ਪਹਿਲਾ ਜਾਂ 11.00 ਵਜੇ ਤੋ ਬਾਅਦ ਦੁਕਾਨਾ ਦਾ ਕੂੜਾ ਬਾਹਰ ਸੁਟਣਗੇ ਉਹਨਾਂ ਦੇ ਦੋ ਵਾਰ ਚਲਾਨ ਅਤੇ ਚੈਤਾਵਨੀ ਦੇ ਕੇ ਤੀਸਰੀ ਵਾਰ ਦੁਕਾਨ ਦੀ ਸੀਲਿੰਗ ਦੀ ਕਾਰਵਾਈ ਕੀਤੀ ਜਾਵੇ । ਮਾਰਕੀਟ ਐਸੋਸੀਏਸ਼ਨ ਨੇ ਕਮਿਸ਼ਨਰ ਨੂੰ ਇਹ ਵੀ ਅਪੀਲ ਕੀਤੀ ਕਿ ਉਹਨਾਂ ਦੀ ਮਾਰਕੀਟ ਵਿੱਚ ਰੇਹੜੀਆਂ ਦੀ ਭਰਮਾਰ ਹੈ ਜੋ ਕਿ ਆਪਣਾ ਸਾਰਾ ਕੂੜਾ ਸੜਕਾ ਤੇ ਸੁਟ ਦਿੰਦੇ ਹਨ ਉਹਨਾਂ ਬੇਨਤੀ ਕੀਤੀ ਕਿ ਨਿਗਮ ਵਲੋਂ ਇਹਨਾਂ ਰੇਹੜੀਆਂ ਨੂੰ ਚੁੱਕਿਆਂ ਜਾਵੇ ਅਤੇ ਮੁੜ ਵਾਪਿਸ ਨਾ ਕੀਤਾ ਜਾਵੇ ਇਸ ਤੇ ਕਮਿਸ਼ਨਰ ਨੇ ਮੀਟਿੰਗ ਵਿੱਚ ਮੌਜੁਦ ਅਸਟੇਟ ਅਫਸਰ ਧਰਮਿੰਦਰਜੀਤ ਨੂੰ ਹਦਾਇਤ ਕੀਤੀ ਕੀ ਟ੍ਰੈਫਿਕ ਪੁਲਿਸ ਦੇ ਨਾਲ ਮਿਲ ਕੇ ਆਈ.ਡੀ.ਐਚ ਮਾਰਕੀਟ ਵਿੱਖੇ ਇਹ ਰੇਹੜੀਆਂ ਚੁੱਕਣ ਦੀ ਡਰਾਇਵ ਚਲਾਈ ਜਾਵੇ ।
ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਮਾਰਕੀਟ ਐਸੋਸ਼ੀਏਸ਼ਨ ਨੂੰ ਸਿੰਗਲ ਯੁਜ ਪਲਾਸਟਿਕ ਦੀ ਨਾ ਵਰਤੋ ਕਰਨ ਲਈ ਕਿਹਾ ਅਤੇ ਉਲਘੰਣਾ ਕਰਨ ਵਾਲੇ ਵਿੱਰੁਧ ਚਲਾਨ ਕਟਣ ਅਤੇ ਭਾਰੀ ਜੁਰਮਾਨੇ ਪਾਉਣ ਲਈ ਵੀ ਵਿਭਾਗ ਨੂੰ ਹਦਾਇਤ ਕੀਤੀਆਂ । ਜਿਸ ਤੇ ਐਸੋਸੀਏਸ਼ਨ ਦੇ ਨੁੰਮਾਇਂਦਿਆਂ ਵਲੋਂ ਭਰੋਸਾ ਦਿਤਾ ਗਿਆ ਕਿ ਉਹ ਆਪਣੀਆ ਦੁਕਾਨਾ ਦਾ ਕੂੜਾ ਡਸਟਬੀਨ ਵਿੱਚ ਸੁਟਣਗੇ ਅਤੇ ਸਿੰਗਲ ਯੁਜ ਪਲਾਸਟਿਕ ਦੀ ਵਰਤੋਂ ਵੀ ਨਹੀ ਕਰਨਗੇ ਅਤੇ ਮਾਰਕੀਟ ਵਿੱਚ ਸਾਫ ਸਫਾਈ ਦਾ ਖਾਸ ਧਿਆਨ ਰਖਣਗੇ । ਇਸ ਤੋ ਇਲਾਵਾ ਆਪਣੀਆਂ ਦੁਕਾਨਾ ਦਾ ਸਮਾਨ ਵੀ ਆਪਣੀ ਦੁਕਾਨ ਤੋ ਬਾਹਰ ਨਹੀ ਲਗਾਉਣਗੇ ।



Majha Mail