ਪੰਜਾਬ ਸਰਕਾਰ ਨਸ਼ਾ ਤਸਕਰਾਂ ਨੂੰ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕਰੇਗੀ-ਸੋਨੀਆ ਮਾਨ
ਅੰਮ੍ਰਿਤਸਰ 12, ਅਗਸਤ (ਮੁਨੀਸ਼ ਸ਼ਰਮਾ): ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਨਸ਼ਿਆਂ ਯੁੱਧ ਨਸ਼ਿਆਂ ਵਿਰੁੱਧ ਤਹਿਤ ਅੱਜ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਇੰਚਾਰਜ ਅਤੇ ਮਾਝਾ ਜੋਨ ਦੇ ਇੰਚਾਰਜ ਮੈਡਮ ਸੋਨੀਆ ਮਾਨ ਵੱਲੋਂ ਹਲਕੇ ਦੇ ਪਿੰਡ ਅਵਾਣ ਲੱਖਾ ਸਿੰਘ,ਪਿੰਡ ਖਸੂਪੁਰ,ਵਰਿਆਹ,ਪਿੰਡ ਭੱਗੂਪੁਰ ਉਤਾੜ, ਪਿੰਡ ਮੰਡਿਆਵਾਲ,ਪਿੰਡ ਭੱਗੂਪੁਰ ਬੇਟ,ਪਿੰਡ ਕੁੱਤੀਵਾਲ,ਛੰਨ ਕੋਹਾਲੀ ਵਿਖੇ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਲੋਕਾਂ ਨੂੰ ਨਸ਼ਿਆਂ ਵਿੱਚ ਹੀ ਉਲਝਾਈ ਰੱਖਿਆ ਇਹਨਾਂ ਸਰਕਾਰਾਂ ਦੇ ਲੀਡਰਾਂ ਵੱਲੋਂ ਖੁੱਲੇ ਆਮ ਨਸ਼ੇ ਦਾ ਕਾਰੋਬਾਰ ਕੀਤਾ ਤੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਰਾਹ ਵੱਲ ਤੋਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਅੱਜ ਪੰਜਾਬ ਵਿੱਚ ਇਹਨਾਂ ਨਸ਼ਿਆਂ ਦੇ ਕਾਰਨ ਲੱਖਾਂ ਹੀ ਘਰ ਤਬਾਹ ਹੋ ਚੁੱਕੇ ਹਨ ਜਿਸ ਦੀ ਜਿੰਮੇਵਾਰ ਪੰਜਾਬ ਵਿੱਚ ਲੰਮਾ ਸਮਾਂ ਰਾਜ ਕਰਨ ਵਾਲੀਆਂ ਇਹ ਰਵਾਇਤੀ ਪਾਰਟੀਆਂ ਹਨ। ਸੋਨੀਆ ਮਾਨ ਨੇ ਕਿਹਾ ਕਿ ਸਾਰਾ ਪੰਜਾਬ ਹੀ ਇਹਨਾਂ ਨਸ਼ਿਆਂ ਕਾਰਨ ਦੁਖੀ ਹੈ ਇਹ ਲੋਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚਲਾਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤੋਂ ਪੂਰੀ ਤਰ੍ਹਾਂ ਖੁਸ਼ ਹਨ ਤੇ ਸਾਰੇ ਹੀ ਪਿੰਡਾਂ ਤੇ ਸ਼ਹਿਰਾਂ ਵਿੱਚ ਇਸ ਮੁਹਿੰਮ ਨੂੰ ਭਰਵਾਂ ਸਹਿਯੋਗ ਮਿਲ ਰਿਹਾ ਹੈ ਜਿਸ ਦੇ ਕਾਰਨ ਅੱਜ ਪੰਜਾਬ ਵਿੱਚੋਂ ਕਾਫੀ ਹੱਦ ਤੱਕ ਨਸ਼ਿਆਂ ਉੱਤੇ ਕੰਟਰੋਲ ਕੀਤਾ ਜਾ ਚੁੱਕਾ ਹੈ। ਮੈਡਮ ਸੋਨੀਆ ਮਾਨ ਨੇ ਕਿਹਾ ਕਿ ਅਸੀਂ ਪਿੰਡਾਂ ਵਿੱਚ ਜੋ ਲੋਕ ਨਸ਼ਾ ਛੱਡਣਾ ਚਾਹੁੰਦੇ ਹਨ ਉਹ ਸਾਡੇ ਨਾਲ ਸੰਪਰਕ ਕਰਨ ਉਹਨਾਂ ਦਾ ਸਾਰਾ ਇਲਾਜ ਅਤੇ ਖਰਚਾ ਫਰੀ ਹੋਵੇਗਾ।ਹਲਕਾ ਇੰਚਾਰਜ ਸੋਨੀਆ ਮਾਨ ਨੇ ਕਿਹਾ ਨਸ਼ਿਆਂ ਦੇ ਕੋਹੜ ਤੋਂ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਵੱਲੋਂ ਲਗਾਤਾਰ ਪੰਜਾਬ ਵਿੱਚ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਦਾਅਵਾ ਹੈ ਪੰਜਾਬ ਨੂੰ ਇਸ ਕੋਹੜ ਚੋਂ ਕੱਢ ਕੇ ਪੰਜਾਬ ਨੂੰ ਮੁੜ ਸੋਨੇ ਦੀ ਚਿੜੀ ਬਣਾਇਆ ਜਾਵੇਗਾ ।ਇਸ ਮੌਕੇ ਐਸ.ਐਚ.ਓ ਹਿਮਾਂਸ਼ੂ ਭਗਤ, ਸਭ ਇੰਸਪੈਕਟਰ ਦਵਿੰਦਰ ਸਿੰਘ, ਸਤਨਾਮ ਸਿੰਘ ਵੜੈਚ,ਸੁਖਦੀਪ ਸਿੰਘ ਛੀਨਾ, ਦਿਲਬਾਗ ਸਿੰਘ ਔਲਖ ਕੋਹਾਲੀ,ਡਾਕਟਰ ਭਗਵੰਤ ਸਿੰਘ ਖਿਆਲਾ,ਨਸ਼ਾ ਮੁਕਤੀ ਇੰਚਾਰਜ ਰਾਜਾਸਾਂਸੀ ਲਖਵਿੰਦਰ ਸਿੰਘ ਲੱਖਾ ਆਦਿ ਹਾਜ਼ਰ ਸਨ|