Advertisement

ਸ਼ਹੀਦ ਉੱਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਤੇ ਆਮ ਆਦਮੀ ਪਾਰਟੀ ਵੱਲੋਂ ਸ਼ਰਧਾ ਦੇ ਫੁੱਲ ਭੇਂਟ

ਅੰਮ੍ਰਿਤਸਰ, 31 ਜੁਲਾਈ (ਮੁਨੀਸ਼ ਸ਼ਰਮਾ):  ਆਮ ਆਦਮੀ ਪਾਰਟੀ ਦੀ ਜ਼ਿਲਾ ਅੰਮ੍ਰਿਤਸਰ ਇਕਾਈ ਵੱਲੋਂ ਸ਼ਹੀਦ ਉਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਦੇ ਮੌਕੇ ਹਾਲ ਗੇਟ ਚੌਂਕ ਵਿਖੇ ਸ਼ਹੀਦ ਊਧਮ ਸਿੰਘ ਜੀ ਦੇ ਬੁੱਤ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ । ਇਸ ਮੌਕੇ ਮੀਡੀਆ ਨਾਲ਼ ਗੱਲ ਕਰਦਿਆਂ ਲੋਕ ਸਭਾ ਇੰਚਾਰਜ ਜਸਕਰਨ ਸਿੰਘ ਬੰਦੇਸ਼ਾ, ਵਿਧਾਇਕ ਕੇਂਦਰੀ ਹਲਕਾ ਡਾ ਅਜੈ ਗੁਪਤਾ ਅਤੇ ਜ਼ਿਲਾ ਪ੍ਰਧਾਨ ਦਿਹਾਤੀ ਗੁਰਪ੍ਰਤਾਪ ਸਿੰਘ ਸੰਧੂ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਸ਼ਹੀਦ ਉਧਮ ਸਿੰਘ ਜੀ ਵੱਲੋਂ ਦੇਸ਼ ਲਈ ਦਿੱਤੀ ਗਈ ਕੁਰਬਾਨੀ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਦਾ ਸ੍ਰੋਤ ਬਣੀ ਰਹੇਗੀ। ਉਹਨਾਂ ਕਿਹਾ ਕਿ ਸ਼ਹੀਦ ਉੱਧਮ ਸਿੰਘ ਵੱਲੋਂ 21 ਸਾਲਾਂ ਬਾਅਦ ਇੰਗਲੈਂਡ ਜਾ ਕੇ ਜਲਿਆਂਵਾਲਾ ਵਾਲੇ ਬਾਗ ਵਿੱਚ ਬੇਗੁਨਾਹ ਲੋਕਾਂ ਨੂੰ ਸ਼ਹੀਦ ਕਰਨ ਵਾਲੇ ਕਾਤਿਲ ਮਾਈਕਲ ਉਡਵਾਇਰ ਨੂੰ ਮਾਰ ਕੇ ਬੇਗੁਨਾਹਾਂ ਦੀ ਸ਼ਹੀਦੀ ਦਾ ਬਦਲਾ ਲੈ ਕੇ ਬਸਤੀਵਾਦੀ ਬ੍ਰਿਟਿਸ਼ ਸਾਮਰਾਜ ਨੂੰ ਜਬਰਦਸਤ ਸੁਨੇਹਾ ਦਿੱਤਾ ਕਿ ਭਾਰਤੀ ਦੇਸ਼ ਭਗਤ ਆਪਣੀ ਮਾਤ-ਭੂਮੀ ਦੀ ਰੱਖਿਆ ਲਈ ਹਰ ਤਰਾਂ ਦੀ ਕੁਰਬਾਨੀ ਦੇਣ ਲਈ ਜਾਗ ਚੁੱਕੇ ਹਨ ਤੇ ਜ਼ੁਲਮ ਕਰਨ ਵਾਲੇ ਸਾਮਰਾਜੀ ਬਸਤੀਵਾਦੀ ਸ਼ਾਸ਼ਨ ਦਾ ਖ਼ਾਤਮਾ ਕਰਕੇ ਹੀ ਰਹਿਣਗੇ । ਇਸ ਮੌਕੇ ਜਿਲ੍ਹਾ ਜਨਰਲ ਸਕੱਤਰ ਮੁਖਵਿੰਦਰ ਸਿੰਘ ਵਿਰਦੀ ਜੀ ਨੇ ਕਿਹਾ ਕਿ ਸ਼ਹੀਦਾਂ ਦੀ ਕੁਰਬਾਨੀ ਸਦਕਾ ਹੀ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ।

ਜਿਲ੍ਹਾ ਪ੍ਰਧਾਨ ਦਿਹਾਤੀ ਗੁਰਪ੍ਰਤਾਪ ਸਿੰਘ ਸੰਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਸ਼ਹੀਦਾਂ ਦਾ ਸਨਮਾਨ ਕਰਦੀ ਹੈ ਅਤੇ ਸ਼ਹੀਦਾਂ ਦੇ ਦਿਖਾਏ ਰਸਤੇ ਤੇ ਚੱਲਦਿਆਂ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਲਈ ਵਚਨਬੱਧ ਹੈ । ਇਸ ਮੌਕੇ ਮਾਝਾ ਜ਼ੋਨ ਮੀਡੀਆ ਸਕੱਤਰ ਵਰੁਣ ਰਾਣਾ, ਜਿਲ੍ਹਾ ਮੀਡੀਆ ਇੰਚਾਰਜ ਸਤਨਾਮ ਮਠਾੜੂ, ਜਿਲ੍ਹਾ ਮੀਡੀਆ ਸਕੱਤਰ ਰੌਸ਼ਨ ਸਿੰਘ, ਵਰੁਣ ਰਾਜਾਸਾਂਸੀ, ਮਨਦੀਪ ਮੌਂਗਾ, ਅਨਿਲ ਮਹਾਜਨ, ਜਗਦੀਪ ਸਿੰਘ, ਕੇਵਲ ਅਟਵਾਲ, ਤਿਰਲੋਕੀ ਨਾਥ,ਬਲਵਿੰਦਰ ਸਿੰਘ ਕਾਲ਼ਾ,ਮੋਨਿਕਾ ਲਾਂਬਾ, ਨਰਾਇਣੀ ਸ਼ਰਮਾ, ਸਰਬਜੀਤ ਸਿੰਘ ਬਿੱਟੂ ,ਸ਼ਿਵ ਕਨੌਜੀਆ,ਪੰਕਜ ਸੋਹੀ ਆਦਿ ਹਾਜ਼ਿਰ ਸਨ ।

Majha Mail