ਅੰਮ੍ਰਿਤਸਰ 12, ਅਗਸਤ (ਮੁਨੀਸ਼ ਸ਼ਰਮਾ/ ਪ੍ਰਦੀਪ ਜੈਨ ): ਸਰਕਾਰ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਮਾਣਯੋਗ ਡੀ.ਜੀ.ਪੀ. ਪੰਜਾਬ ਜੀ ਦੀਆਂ ਹਦਾਇਤਾਂ ਅਨੁਸਾਰ ਮਨਿੰਦਰ ਸਿੰਘ (ਆਈ.ਪੀ.ਐਸ.), ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਅੰਮ੍ਰਿਤਸਰ (ਦਿਹਾਤੀ) ਅਤੇ ਰਵਿੰਦਰ ਸਿੰਘ ਡੀ.ਐਸ.ਪੀ ਜੰਡਿਆਲਾ ਗੁਰੂ ਦੀ ਅਗਵਾਈ ਹੇਠ ਥਾਣਾ ਜੰਡਿਆਲਾ ਪੁਲਿਸ ਵੱਲੋ 33 ਗ੍ਰਾਮ ਹੈਰੋਇੰਨ, 3600 ਰੁਪਏ ਡਰੱਗ ਮਨੀ, ਇੱਕ ਇਲੈਕਟ੍ਰੌਨਿਕ ਕੰਡਾ ਅਤੇ ਇੱਕ ਮੋਟਰਸਾਈਕਲ ਸਮੇਤ 02 ਨਸ਼ਾ ਨਸ਼ਾ ਤਸਕਰਾ ਨੂੰ ਗ੍ਰਿਫਤਾਰ ਗ੍ਰਿਫਤਾਰ ਕੀਤਾ ਗਿਆ। ਜੋ ਰਵਿੰਦਰ ਸਿੰਘ ਡੀ.ਐਸ.ਪੀ ਜੰਡਿਆਲਾ ਜੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਥਾਣਾ ਜੰਡਿਆਲਾ ਦੀ ਇੱਕ ਪੁਲਿਸ ਪਾਰਟੀ ਵੱਲੋ ਗਸ਼ਤ ਦੌਰਾਨ ਪੁਲ ਸੂਆ ਨਵੀ ਅਬਾਦੀ ਤੋਂ ਸ਼ੱਕੀ ਮੋਟਰ ਸਾਈਕਲ ਸਵਾਰ ਦੋ ਨੌਜਵਾਨਾ ਨੂੰ ਕਾਬੂ ਕਰਕੇ ਨਾਮ/ਪਤਾ ਪੁੱਛਿਆ ਜਿਨ੍ਹਾ ਆਪਣਾ ਨਾਮ ਮਹੇਸ਼ ਕੁਮਾਰ ਉਰਫ ਸ਼ੁਭਮ ਉਰਫ ਮੱਠੀ ਅਤੇ ਵਿਸ਼ਾਲ ਸਿੰਘ ਉਰਫ ਕਾਲੂ ਦੱਸਿਆ 33 ਗ੍ਰਾਮ ਹੈਰੋਇੰਨ, 3600 ਰੁਪਏ ਡਰੱਗ ਮੰਨੀ , ਇੱਕ ਇਲੈਕਟਰੌਨਿਕ ਕੰਡਾ ਅਤੇ ਇੱਕ ਸਪਲੈਂਡਰ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਗਿਆ। ਜੋ ਪੁੱਛਗਿਛ ਦੌਰਾਨ ਉਕਤ ਦੋਸ਼ੀਆ ਦੇ ਇੱਕ ਹੋਰ ਸਾਥੀ ਅਜੂ ਪੁੱਤਰ ਰੋਸ਼ਨ ਲਾਲ ਵਾਸੀ ਬਾਗਵਾਲਾ ਖੂਹ ਜੰਡਿਆਲਾ ਗੁਰੂ ਬਾਰੇ ਪਤਾ ਲੱਗਾ। ਜਿਸ ਸਬੰਧੀ ਉਕਤ ਦੋਸ਼ੀਆ ਖਿਲਾਫ ਥਾਣਾ ਜੰਡਿਆਲਾ ਵਿਖੇ ਧਾਰਾ 21,27-ਏ,29-61-85 ਐਨ.ਡੀ.ਪੀ.ਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਉਕਤ ਗ੍ਰਿਫਤਾਰ ਦੋਸ਼ੀਆ ਦੇ ਫਾਰਵਰਡ ਅਤੇ ਬੈਕਵਰਡ ਲੰਿਕਾ ਨੂੰ ਚੰਗੀ ਤਰ੍ਹਾ ਖੰਘਾਲਿਆ ਜਾ ਰਿਹਾ ਹੈ ਅਤੇ ਹੋਰ ਜਿਸ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਅਵੇਗੀ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਜੰਡਿਆਲਾ ਗੁਰੂ ਪੁਲਿਸ ਨੇ 33 ਗ੍ਰਾਮ ਹੈਰੋਇੰਨ, ਇੱਕ ਇਲੈਕਟ੍ਰੌਨਿਕ ਕੰਡਾ ਅਤੇ ਇੱਕ ਮੋਟਰਸਾਈਕਲ ਕੀਤਾ ਬਰਾਮਦ, 2 ਨਸ਼ਾ ਤਸਕਰ ਗ੍ਰਿਫਤਾਰ
