Advertisement

 ਸ਼ਹਿਰ ਵਿੱਚੋਂ ਕੂੜੇ ਦੀ ਲਿਫਟਿੰਗ, ਪਲਾਸਟਿਕ ਦੇ ਲਿਫਾਫੇ ਦੀ ਵਰਤੋਂ ਅਤੇ ਖਾਲੀ ਪਲਾਟਾ ਵਿੱਚ ਪਇਆ ਕੂੜਾ ਕਰਕਟ ਅਤੇ ਗੰਦਗੀ ਲਈ ਚਲਾਣ ਕਟਣ ਦੀਆਂ ਹਦਾਇਤਾਂ ਜਾਰੀ 

ਨਗਮ ਕਮਿਸ਼ਨਰ ਵਲੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਗਈ ਮੀਟਿੰਗ

ਅੰਮ੍ਰਿਤਸਰ 23 ਜੁਲਾਈ 2025 (ਮੁਨੀਸ਼ ਸ਼ਰਮਾ) : ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਵਲੋਂ ਨਗਰ ਨਿਗਮ, ਅੰਮ੍ਰਿਤਸਰ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ । ਮੀਟਿੰਗ ਦੌਰਾਨ ਸ਼ਹਿਰ ਦੇ ਵੱਖ-2 ਹਿਸਿਆਂ ਵਿੱਚੋ ਕੂੜੇ ਦੀ ਲਿਫਟਿੰਗ ਨੂੰ ਲੇ ਕੇ ਆ ਰਹੀਆਂ ਸ਼ਿਕਾਇਤਾ ਦੇ ਸੰਬਧ ਵਿੱਚ ਕਮਿਸ਼ਨਰ ਨੇ ਸੈਨੇਟਰੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੂੜੇ ਦੀ ਲਿਫਟਿੰਗ ਨੂੰ ਰੈਗੂਲਰ ਕੀਤਾ ਜਾਵੇ ਅਤੇ ਇਸ ਸਬੰਧੀ ਆ ਰਹੀਆਂ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ । ਮੀਟਿੰਗ ਵਿੱਚ ਕਮਿਸ਼ਨਰ ਨੇ ਅਧਿਕਾਰੀਆ ਨੂੰ ਪਲਾਸਟਿਕ ਦੇ ਲਿਫਾਫੇ ਵਰਤਣ ਵਾਲੇ ਅਦਾਰਿਆਂ ਦੇ ਚਲਾਣ ਕਟਣ ਦੀ ਪ੍ਰਕੀਰਿਆ ਨੂੰ ਸਖਤੀ ਨਾਲ ਅਪਣਾਉਣ ਦੀ ਹਦਾਇਤ ਦਿਤੀ ਅਤੇ ਇਸ ਤੋ ਇਲਾਵਾ ਸ਼ਹਿਰ ਦੇ ਵੱਖ-2 ਇਲਾਕਿਆ ਵਿੱਚ ਖਾਲੀ ਪਏ ਪਲਾਟਾ ਜਿਨਾਂ ਵਿੱਚ ਕੂੜਾ ਕਰਕਟ ਅਤੇ ਗੰਦਗੀ ਦੇ ਢੇਰ ਪਏ ਹਨ ਅਤੇ ਜਿਥੇ ਗੰਦਾ ਪਾਣੀ ਇਕਠਾ ਹੁੰਦਾ ਹੈ , ਉਹਨਾਂ ਪਲਾਟ ਮਾਲਕਾਂ ਦੇ ਖਿਲਾਫ ਕਾਰਵਾਈ ਕਰਨ ਹਿੱਤ ਵਿਭਾਗ ਵਲੋਂ ਇਹਨਾਂ ਪਲਾਟਾ ਵਿੱਰੁਧ ਚਲਾਣ ਕਟਣ ਅਤੇ ਜੁਰਮਾਨੇ ਪਾਉਣ ਦੀ ਹਦਾਇਤਾ ਕੀਤੀਆਂ । ਮੀਟਿੰਗ ਵਿੱਚ ਸਿਹਤ ਵਿਭਾਗ ਵਲੋਂ ਜਾਣਕਾਰੀ ਦਿਤੀ ਗਈ ਅਜੇ ਤੱਕ 985 ਖਾਲੀ ਪਲਾਟਾਂ ਦੇ ਚਲਾਣ ਕਟ ਦਿਤੇ ਗਏ ਹਨ ਅਤੇ ਜਿਨਾਂ ਪਲਾਟਾਂ ਵਿੱਚੋ ਨਗਰ ਨਿਗਮ ਖੁੱਦ ਸਫਾਈ ਕਰ ਰਿਹਾ ਹੈ ਉਸ ਕੰਮ ਤੇ ਆਉਣ ਵਾਲੇ ਖਰਚੇ ਦੀ ਭਰਪਾਈ ਪ੍ਰਤੀ ਦਿਨ ਰੁਪਏ 16,832/- ਦੇ ਹਿਸਾਬ ਨਾਲ ਇਨਾਂ ਪਲਾਟ ਮਾਲਕਾ ਨੂੰ ਬਿਲ ਭੇਜੇ ਜਾ ਰਹੇ ਹਨ । ਇਹ ਵੀ ਜਾਣਕਾਰੀ ਦਿਤੀ ਗਈ ਕਿ ਪਲਾਸਟਿਕ ਲਿਫਾਫੇ ਦੀ ਵਰਤੋ ਕਰਨ ਵਾਲੇ 95 ਦੁਕਾਨਦਾਰਾ ਦੇ ਚਲਾਣ ਕਟ ਕੇ ਜੁਰਮਾਨਾ ਪਾਇਆ ਗਿਆ ਹੈ । ਅੱਜ ਦੀ ਇਸ ਮੀਟਿੰਗ ਵਿੱਚ ਸਿਹਤ ਅਫਸਰ ਡਾ. ਕਿਰਨ ਕੁਮਾਰ , ਡਾ. ਯੋਗੇਸ਼ ਅਰੋੜਾ, ਏ.ਐਮ.ਓ.ਐਚ ਡਾ. ਰਮਾ , ਚੀਫ ਸੈਨੇਟਰੀ ਅਫਸਰ ਮਲਕੀਤ ਸਿੰਘ ਖਹਿਰਾਂ , ਰਣਜੀਤ ਸਿੰਘ, ਚੀਫ ਸੈਨੇਟਰੀ ਇੰਸਪੈਕਟਰ ਸਰਬਜੀਤ ਸਿੰਘ , ਵਿਜੈ ਗਿਲ , ਰਾਕੇਸ਼ ਮਰਵਾਹਾ ਆਦਿ ਹਾਜਰ ਸਨ ।
ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਦਸਿਆ ਕਿ ਉਹਨਾਂ ਨੂੰ ਰੋਜਾਨਾ ਸ਼ਹਿਰ ਦੇ ਵੱਖ-2 ਹਿਸਿਆ ਵਿੱਚੋ ਰੌਜਾਨਾ ਕੂੜਾ ਨਾ ਚੁੱਕਣ ਬਾਰੇ ਸ਼ਿਕਾਇਤਾਂ ਆ ਰਹੀਆਂ ਸਨ ਜਿਸ ਕਰਕੇ ਉਹਨਾਂ ਅੱਜ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ ਜਿਸ ਵਿੱਚ ਉਹਨਾ ਨੂੰ ਦਸਿਆ ਗਿਆ ਹੈ ਕਿ ਛੋਟੀ ਗੱਡੀਆਂ ਦੀ ਘਾਟ ਹੋਣ ਕਾਰਣ ਇਹ ਸਮੱਸਿਆ ਆ ਰਹੀ ਹੈ ਜਿਸ ਦਾ ਤੁਰੰਤ ਪ੍ਰਭਾਵ ਨਾਲ ਨਿਪਟਾਰਾ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਕੂੜੇ ਦੀ ਲਿਫਟਿੰਗ ਨੂੰ ਰੈਗੂਲਰ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਸਿਹਤ ਵਿਭਾਗ ਸ਼ਹਿਰ ਦੀ ਸਾਫ ਸਫਾਈ ਅਤੇ ਕੂੜੇ ਦੀ ਪ੍ਰਬੰਧਨ ਨੂੰ ਲੇ ਕੇ ਰਾਤ ਦਿਨ ਮਿਹਨਤ ਕਰ ਰਹੇ ਹਨ । ਕਮਿਸ਼ਨਰ ਨੇ ਇਹ ਵੀ ਦਸਿਆ ਕਿ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਜਿਨਾਂ ਦੁਕਾਨਦਾਰਾ ਅਤੇ ਅਦਾਰਿਆ ਵਲੋਂ ਬਾਰ-2 ਚੈਤਾਵਨੀ ਦੇਣ ਦੇ ਬਾਵਜੁਦ ਅਜੇ ਵੀ ਪਲਾਸਟਿਕ ਜਾਂ ਪਲਾਸਟਿਕ ਦੇ ਲਿਫਾਫੇ ਦੀ ਵਰਤੋਂ ਕੀਤੀ ਜਾ ਰਹੀ ਹੈ ਉਹਨਾਂ ਦੇ ਚਲਾਣ ਕਟੇ ਜਾਣ ਅਤੇ ਇਸ ਪ੍ਰਕਿਰਿਆਂ ਨੂੰ ਸਖਤੀ ਨਾਲ ਅਮਲ ਵਿੱਚ ਲਿਆ ਕੇ ਜੁਰਮਾਨੇ ਪਾਏ ਜਾਣ । ਕਮਿਸ਼ਨਰ ਨੇ ਇਹ ਵੀ ਦਸਿਆ ਕਿ ਜਿਨਾਂ ਖਾਲੀ ਪਲਾਟਾਂ ਦੇ ਵਿੱਚੋਂ ਨਗਰ ਨਿਗਮ ਆਪ ਖੁੱਦ ਸਫਾਈ ਕਰ ਰਿਹਾ ਹੈ ਉਹਨਾਂ ਪਲਾਟ ਮਾਲਕਾ ਨੂੰ ਖਰਚੇ ਦੇ ਭਰਪਾਈ ਦੇ ਬਿਲ ਜਾਣੇ ਸ਼ੁਰੂ ਹੋ ਗਏ ਹਨ ਅਤੇ ਜਲਦੀ ਹੀ ਰਿਕਵਰੀ ਵੀ ਕੀਤੀ ਜਾਵੇਗੀ । ਉਹਨਾਂ ਸ਼ਹਿਰਵਾਸੀਂਆ ਨੂੰ ਅਪੀਲ ਕੀਤੀ ਕੀ ਜਿਨਾਂ ਸ਼ਹਿਰਵਾਸੀਆਂ ਦੇ ਪਲਾਟਾਂ ਵਿੱਚ ਕੂੜਾ ਕਰਕਟ ਜਾ ਗੰਦਗੀ ਹੈ ਉਹਨਾਂ ਦੀ ਸਫਾਈ ਆਪ ਹੀ ਕਰਵਾ ਦਿਤੀ ਜਾਵੇ ਨਹੀ ਤਾਂ ਨਗਰ ਨਿਗਮ ਵਲੋ ਇਸੇ ਤਰਾਂ ਹੀ ਚਲਾਣ ਅਤੇ ਨੋਟਿਸ ਜਾਰੀ ਹੁੰਦੇ ਰਹਿਣਗੇ ਅਤੇ ਸਫਾਈ ਕਰਵਾ ਕੇ ਬਿਲ ਸੋਂਪੇ ਜਾਣਗੇ ।

Majha Mail