Advertisement

ਪਾਣੀ ਅਤੇ ਸੀਵਰੇਜ ਦੇ ਨਜਾਇਜ ਕਨੇਕਸ਼ਨ ਚੈਕ ਕਰ ਬਕਾਇਆ ਰਾਸ਼ੀ ਦੀ ਕੀਤੀ ਜਾਵੇ ਵਸੂਲੀ : ਵਧੀਕ ਕਮਿਸ਼ਨਰ ਸੁਰਿੰਦਰ ਸਿੰਘ

ਅੰਮ੍ਰਿਤਸਰ, 6 ਅਗਸਤ 2025  (ਮੁਨੀਸ਼ ਸ਼ਰਮਾ) : ਨਗਰ ਨਿਗਮ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ਾ ਤੇ ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਵਲੋਂ ਪਾਣੀ ਅਤੇ ਸੀਵਰੇਜ ਵਿਭਾਗ ਦੇ ਅਧਿਕਾਰੀਆਂ ਅਤੇ ਰਿਕਵਰੀ ਕਰਮਚਾਰੀਆ ਦੀ ਮੀਟਿੰਗ ਲਈ ਗਈ ਮੀਟਿੰਗ ਦੌਰਾਨ ਪਾਣੀ ਅਤੇ ਸੀਵਰੇਜ ਦੇ ਲਗੇ ਨਜਾਇਜ ਕਨੈਕਸ਼ਨਾ ਦੀ ਚੈਕਿੰਗ ਅਤੇ ਜਾਰੀ ਕੀਤੇ ਗਏ ਚਲਾਣ ਅਤੇ ਇਸ ਤੋ ਇਲਾਵਾ ਲਬਿੰਤ ਪਏ ਬਕਾਇਆ ਜਾਤ ਦੀ ਰਿਕਵਰੀ ਸਬੰਧੀ ਕੀਤੀ ਗਈ ਕਾਰਵਾਈ ਦੀ ਸਮੀਖਿਆ ਕੀਤੀ ਗਈ ਮੀਟਿੰਗ ਵਿੱਚ ਦਸਿਆ ਗਿਆ ਵਿਤੀ ਸਾਲ 2025-26 ਦੌਰਾਨ ਅਜੇ ਤੱਕ ਵਿਭਾਗ ਦੀ ਕੁਲ ਰਿਕਵਰੀ 4 ਕਰੋੜ ਰੁਪਏ ਹੋ ਚੁੱਕੀ ਹੈ ਜਦ ਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ ਇਹ ਰਿਕਵਰੀ 1.70 ਕਰੋੜ ਰੁਪਏ ਸੀ ਵਧੀਕ ਕਮਿਸ਼ਨਰ ਨੇ ਵਿਭਾਗੀ ਕਰਮਚਾਰੀਆਂ ਵਲੋਂ ਨਜਾਇਜ ਕਨੈਕਸ਼ਨਾ ਨੂੰ ਰੈਗੁਲਰ ਕਰਨ ਅਤੇ ਰਿਕਵਰੀ ਵਿੱਚ ਵਰਤੀ ਜਾ ਰਹੀ ਧੀਮੀ ਗਤੀ ਦਾ ਸਖਤ ਨੋਟਿਸ ਲਿਆ ਅਤੇ ਹਦਾਇਤਾ ਕੀਤੀਆ ਕਿ ਹਰ ਇਕ ਜੇਈ ਦੀ ਪ੍ਰਗਤੀ ਰਿਪੋਰਟ ਹਰ ਹਫਤੇ ਵਾਚੀ ਜਾਵੇਗੀ ਅਤੇ ਦਿਤੇ ਗਏ ਟਾਰਗੇਟ ਅਨੁਸਾਰ ਕਾਰਵਾਈ ਨਾ ਕਰਨ ਵਾਲੇ ਕਰਮਚਾਰੀ ਵਿੱਰੁਧ ਬਣਦੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਹਦਾਇਤ ਕੀਤੀ ਕਿ ਹਰ ਇਕ ਜੇਈ ਆਪਣੇ-2 ਇਲਾਕੇ ਵਿੱਚ ਉਸਾਰੀਆਂ ਗਈਆਂ ਨਵੀਆ ਕਲੋਨੀਆ , ਲਏ ਗਏ ਕਨੈਕਸ਼ਨ, ਨਜਾਇਜ ਕਨੇਕਸ਼ਨ ਅਤੇ ਇਹਨਾਂ ਨੂੰ ਰੈਗੁਲਰ ਕਰਨ ਸਬੰਧੀ ਕੀਤੀ ਗਈ ਕਾਰਵਾਈ ਅਤੇ ਜਾਰੀ ਕੀਤੇ ਗਏ ਨੋਟਿਸਾ ਸਬੰਧੀ ਲਏ ਗਏ ਐਕਸ਼ਨ ਦੀ ਰਿਪੋਰਟ ਦੇਣਗੇ ਇਸ ਤੋ ਇਲਾਵਾ ਬਕਾਇਆ ਜਾਤ ਦੀ ਰਿਕਵਰੀ ਵਿੱਚ ਹੋਰ ਤੇਜੀ ਲਿਆਉਣ ਦੀਆ ਵੀ ਹਦਾਇਤਾ ਕੀਤੀਆ ਗਈਆ । ਇਸ ਮੀਟਿੰਗ ਵਿੱਚ ਕਾਰਜਕਾਰੀ ਇੰਜੀਨਿਅਰ ਮੰਨਜੀਤ ਸਿੰਘ, ਸਹਾਇਕ ਕਮਿਸ਼ਨਰ ਦਲਜੀਤ ਸਿੰਘ, ਸਾਰੇ ਇਲਾਕਿਆਂ ਦੇ ਐਸਡੀਓਜ , ਜੇਈਜ ਅਤੇ ਰਿਕਵਰੀ ਕਲਰਕ ਹਾਜਰ ਸਨ ।
Majha Mail