Advertisement

02 ਕਿੱਲੋ 200 ਗ੍ਰਾਮ ਹੈਰੋਇੰਨ ਅਤੇ ਇੱਕ ਡਸਟਰ ਗੱਡੀ ਬਰਾਮਦ, 4 ਨਸ਼ਾ ਤਸਕਰ ਗ੍ਰਿਫਤਾਰ


ਅੰਮ੍ਰਿਤਸਰ, 21 ਜੁਲਾਈ (ਮੁਨੀਸ਼ ਸ਼ਰਮਾ): ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਉਸ ਵੇਲੇ ਵੱਡੀ ਕਾਮਜਾਬੀ ਜਦੋ ਅੰਮ੍ਰਿਤਸਰ ਦਿਹਾਤੀ ਸੀਨੀਅਰ ਪੁਲਿਸ ਕਪਤਾਨ ਮਨਿੰਦਰ ਸਿੰਘ ਅਤੇ ਡੀ.ਐਸ.ਪੀ ਅਜਨਾਲਾ ਗੁਰਵਿੰਦਰ ਸਿੰਘ ਦੀ ਅਗਵਾਈ ਹੇਠ AGTF ਅੰਮ੍ਰਿਤਸਰ ਦਿਹਾਤੀ ਅਤੇ ਥਾਣਾ ਰਮਦਾਸ ਪੁਲਿਸ ਵੱਲੋ ਇੱਕ ਸਾਂਝੇ ਆਪਰੇਸ਼ਨ ਦੌਰਾਨ 02 ਕਿੱਲੋ 200 ਗ੍ਰਾਮ ਹੈਰੋਇੰਨ ਅਤੇ ਇੱਕ ਡਸਟਰ ਗੱਡੀ ਸਮੇਤ 04 ਆਰੋਪੀਆ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ।

ਇਸ ਸਬੰਧੀ ਗੁਰਵਿੰਦਰ ਸਿੰਘ ਡੀ.ਐਸ.ਪੀ ਅਜਨਾਲਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਗੁਪਤ ਸੂਚਨਾ ਮਿਲੀ ਕਿ ਜਗਜੀਤ ਸਿੰਘ ਉਰਫ ਰਾਜਾ ਵਾਸੀ ਪਿੰਡ ਘੋਨੇਵਾਲ, ਸੰਨੀ ਮਸੀਹ ਉਰਫ ਸੰਨੀ ਵਾਸੀ ਪਿੰਡ ਘੋਨੇਵਾਲ, ਅਮਰੀਕ ਉਰਫ ਬਿੱਲੂ ਵਾਸੀ ਘੋਨੇਵਾਲ ਅਤੇ ਹਰਪ੍ਰੀਤ ਸਿੰਘ ਉਰਫ ਹੈਪੀ ਵਾਸੀ ਪਿੰਡ ਮਾਛੀਵਾਲਾ ਇਹ ਸਾਰੇ ਮਿਲ ਕੇ ਵੱਡੇ ਪੱਧਰ ਤੇ ਹੈਰੋਇਨ ਤਸਕਰੀ ਦਾ ਨੈੱਟਵਰਕ ਚਲਾ ਰਹੇ ਹਨ। ਜੋ ਉਕਤ ਆਰੋਪੀ ਪਾਕਿਸਤਾਨੀ ਸਮਗਲਰਾਂ ਦੇ ਨਾਲ ਸੰਪਰਕ ਵਿੱਚ ਹਨ ਅਤੇ ਉਹਨਾ ਪਾਸੋ ਹੈਰੋਇਨ ਦੀਆਂ ਖੇਪਾਂ ਮੰਗਵਾ ਕੇ ਅੰਮ੍ਰਿਤਸਰ ਅਤੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਸਪਲਾਈ ਕਰਦੇ ਹਨ। ਜਿਸ ਤੇ ਤੁਰੰਤ ਕਾਰਵਾਈ ਕਰਦਿਆ AGTF ਅੰਮ੍ਰਿਤਸਰ ਦਿਹਾਤੀ ਅਤੇ ਥਾਣਾ ਰਮਦਾਸ ਪੁਲਿਸ ਵੱਲੋ ਇੱਕ ਸਾਂਝੇ ਆਪਰੇਸ਼ਨ ਦੌਰਾਨ ਉਕਤ ਦੋਸ਼ੀਆ ਨੂੰ 02 ਕਿੱਲੋ 200 ਗ੍ਰਾਮ ਹੈਰੋਇੰਨ ਅਤੇ ਇੱਕ ਡਸਟਰ ਗੱਡੀ (PB08-DE-4175) ਸਮੇਤ ਕਾਬੂ ਕਰ ਲਿਆ। ਜਿਸ ਸਬੰਧੀ ਉਕਤ ਆਰੋਪੀਆ ਖਿਲਾਫ ਥਾਣਾ ਰਮਦਾਸ ਵਿਖੇ ਧਾਰਾ 21-ਸੀ/25/29/61/85 ਐਨ.ਡੀ.ਪੀ.ਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਅਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਉਕਤ ਗ੍ਰਿਫਤਾਰ ਆਰੋਪੀਆ ਦੇ ਫਾਰਵਰਡ ਅਤੇ ਬੈਕਵਰਡ ਲੰਿਕਾ ਨੂੰ ਚੰਗੀ ਤਰ੍ਹਾ ਖੰਘਾਲਿਆ ਜਾ ਰਿਹਾ ਹੈ ਅਤੇ ਹੋਰ ਜਿਸ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਆਉਣ ਤੇ ਓਹਨਾ ਖਿਲਾਫ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Majha Mail