ਸੂਬੇ ਭਰ ਵਿੱਚ ਹੁੰਦਾ 2,00,000 ਟਨ ਮੱਛੀ ਦਾ ਉਤਪਾਦਨ
ਅੰਮ੍ਰਿਤਸਰ 11 ਜੁਲਾਈ 2025 (ਵਿਸ਼ਾਲ ਕਾਲੜਾ) : ਦੇਸ਼ ਭਰ ਵਿੱਚ ਮੱਛੀ ਪਾਲਣ ਦਿਵਸ ਮਨਾਇਆ ਜਾਂਦਾ ਹੈ, ਜਿਸ ਦਾ ਮਕਸਦ ਮੱਛੀ ਪਾਲਕਾ ਦੀ ਭੂਮਿਕਾ ਅਤੇ ਯੋਗਦਾਨ ਨੂੰ ਸਨਮਾਨ ਦੇਣਾ ਹੈ ਜੋ ਦੇਸ ਦੀ ਭੋਜਣ ਸੁਰੱਖਿਆ, ਆਰਥਿਕਤਾ ਅਤੇ ਰੋਜਗਾਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਇਸ ਸੰਬੰਧ ਵਿੱਚ ਮੱਛੀ ਪਾਲਣ ਵਿਭਾਗ ਅੰਮ੍ਰਿਤਸਰ ਵੱਲੋਂ ਜਿਲ੍ਹਾਂ ਅੰਮ੍ਰਿਤਸਰ ਵਿਖੇ ਇਹ ਦਿਵਸ ਬੜੀ ਧੁਮ ਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਜਿਲੇ ਦੇ ਵੱਖ-ਵੱਖ ਪਿੰਡਾ ਵਿੱਚੋਂ ਮੱਛੀ ਪਾਲਕਾਂ, ਮੱਛੀ ਵਿਕਰੇਤਾਂਵਾ ਅਤੇ ਬੇਰੋਜਗਾਰ ਨੋਜਵਾਂਨਾ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।ਸਭ ਤੋਂ ਪਹਿਲਾਂ ਸੀਨੀਅਰ ਮੱਛੀ ਪਾਲਣ ਅਫਸਰ, ਅੰਮ੍ਰਿਤਸਰ ਨੇ ਗੁਰਮੀਤ ਸਿੰਘ ਖੁਡੀਆ ਕੈਬਨਿਟ ਮੰਤਰੀ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਪੰਜਾਬ ਵੱਲੋਂ ਕੌਮੀ ਮੱਛੀ ਪਾਲਣ ਦਿਵਸ ਤੇ ਭੇਜੇ ਗਏ ਸੰਦੇਸ਼ ਬਾਰੇ ਜਾਣੂ ਕਰਵਾਇਆ ਗਿਆ, ਜਿਸ ਵਿੱਚ ਕੈਬਨਿਟ ਮੰਤਰੀ ਨੇ ਇਸ ਦਿਵਸ ਤੇ ਮੱਛੀ ਪਾਲਕਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਤੁਸੀ ਦੇਸ਼ ਨੂੰ ਭੋਜਨ ਸੁਰੱਖਿਆ ਪ੍ਰਦਾਨ ਕਰਨ ਅਤੇ ਆਰਥਿਕ ਤੌਰ ਤੇ ਖੁਸ਼ਹਾਲ ਬਣਾਉਣ ਵਿੱਚ ਕਾਰਜਸ਼ੀਲ ਹੋ, ਇਹ ਸਾਡੇ ਲਈ ਮਾਣ ਵਾਲੀ ਗੱਲ ਹੈ।
ਕੈਬਨਿਟ ਮੰਤਰੀ ਨੇ ਅੱਜ ਦੇ ਦਿਨ ਦੀ ਮਹੱਤਤਾ ਬਾਰੇ ਜਾਣੂ ਕਰਵਾਉਦਿਆ ਹੋਇਆ ਦੱਸਿਆ ਕਿ 10 ਜੁਲਾਈ, 1957 ਨੂੰ ਅੰਗੁਲ, ਉਡੀਸਾ ਵਿਖੇ ਮਹਾਨ ਵਿਗਿਆਨੀ ਪ੍ਰੋਫੈਸਰ ਡਾ. ਹੀਰਾਲਾਲ ਚੌਧਰੀ ਅਤੇ ਡਾ. ਕੇ. ਐਚ. ਅਲੀਕੁੰਨੀ ਵਲੋਂ ਭਾਰਤੀ ਮੱਛੀ ਪਾਲਣ ਦੇ ਖੇਤਰ ਵਿੱਚ ਇੱਕ ਕ੍ਰਾਂਤੀ ਲਿਆਉਂਦੇ ਹੋਏ ਪਹਿਲੀ ਵਾਰ ਮਨਸੂਈ ਢੰਗ ਨਾਲ ਕਾਰਪ ਮੱਛੀਆਂ ਦੀ ਬਰੀਡਿੰਗ ਕਰਵਾਈ ਗਈ ਸੀ। ਇਹ ਦਿਹਾੜਾ ਹਰ ਸਾਲ ਉਨ੍ਹਾਂ ਵੱਲੋਂ ਕੀਤੇ ਗਏ ਇਸ ਕੰਮ ਦੀ ਯਾਦ ਅਤੇ ਮੱਛੀ ਪਾਲਕਾਂ ਵੱਲੋਂ ਇਸ ਸੈਕਟਰ ਵਿੱਚ ਪ੍ਰਾਪਤ ਕੀਤੀਆਂ ਗਈਆਂ ਉਪਲੱਬਧੀਆਂ ਨੂੰ ਸਮਰਪਿਤ ਹੈ। ਸ. ਗੁਰਮੀਤ ਸਿੰਘ ਖੁਡੀਆ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਪੰਜਾਬ, ਸ. ਭਗਵੰਤ ਸਿੰਘ ਮਾਨ ਦੀ ਗਤੀਸ਼ੀਲ ਅਗਵਾਈ ਹੇਠ ਪੰਜਾਬ ਰਾਜ ਮੱਛੀ ਪਾਲਣ ਦੇ ਖੇਤਰ ਵਿੱਚ ਮਜ਼ਬੂਤੀ ਨਾਲ ਲਗਾਤਾਰ ਅੱਗੇ ਵੱਧ ਰਿਹਾ ਹੈ। ਪੰਜਾਬ ਵਿੱਚ ਕੁੱਲ 43,683 ਏਕੜ ਰਕਬਾ ਮੱਛੀ ਪਾਲਣ ਅਧੀਨ ਹੈ। ਇਸ ਸਮੇਂ ਪੰਜਾਬ ਵਿੱਚ ਕੁੱਲ 2,00,000 ਟਨ ਮੱਛੀ ਦਾ ਉਤਪਾਦਨ ਹੋ ਰਿਹਾ ਹੈ। ਪੰਜਾਬ ਦੇ ਸੇਮ ਅਤੇ ਖਾਰੇਪਣ ਨਾਲ ਪ੍ਰਭਾਵਿਤ ਦੱਖਣੀ-ਪੱਛਮੀ ਜਿਲ੍ਹਿਆਂ ਵਿਚ ਕਿਸਾਨਾਂ ਵੱਲੋਂ ਲੱਗਭੱਗ 985 ਏਕੜ ਰਕਬੇ ਵਿਚ ਝੀਂਗਾ ਪਾਲਣ ਕੀਤਾ ਜਾ ਰਿਹਾ ਹੈ। ਸਰਕਾਰ ਵੱਲੋਂ ਮੱਛੀ ਪਾਲਕਾਂ ਦੀ ਸੁਵਿਧਾ ਲਈ 16 ਸਰਕਾਰੀ ਮੱਛੀ ਪੂੰਗ ਫਾਰਮਾਂ ਤੋਂ ਵਧੀਆ ਗੁਣਵੰਤਾ ਦਾ ਪੂੰਗ ਰਿਆਇਤੀ ਦਰਾਂ ਤੇ ਉਪਲੱਬਧ ਕਰਵਾਇਆ ਜਾਂਦਾ ਹੈ ਅਤੇ ਝੀਂਗਾ ਪਾਲਕਾਂ ਦੀ ਸੁਵਿਧਾ ਲਈ ਪਿੰਡ ਈਨਾ ਖੇੜਾ, ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਡੈਮੋਸਟ੍ਰੇਸ਼ਨ ਫਾਰਮ-ਕਮ-ਟ੍ਰੇਨਿੰਗ ਸੈਂਟਰ ਤੋਂ ਸੇਵਾਵਾਂ ਪ੍ਰਦਾਨ ਕੀਤੀਆ ਜਾਂਦੀਆ ਹਨ। ਸੈਂਟਰਲੀ ਸਪਾਂਸਰਡ ਸਕੀਮ ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ (PMMSY) ਤਹਿਤ ਵੱਖ-ਵੱਖ ਪ੍ਰੋਜੈਕਟ ਜਿਵੇਂ ਕਿ ਮੱਛੀ ਅਤੇ ਝੀਂਗਾ ਪਾਲਣ ਤਲਾਬ, ਮੰਛੀ ਟਰਾਂਸਪੋਰਟ ਵਹੀਕਲ ਦੀ ਖਰੀਦ, ਮੰਡੀ ਕਿਓਸਕ/ਦੁਕਾਨਾਂ, ਕੋਲਡ ਸਟੋਰੇਜ ਪਲਾਂਟ, ਮੱਛੀ ਫੀਡ ਮਿੱਲ, ਸਜਾਵਟੀ ਮੱਛੀਆਂ ਦੇ ਯੂਨਿਟ, ਆਦਿ ਨੂੰ ਅਪਨਾਉਣ ਲਈ 40% ਤੋਂ 60% ਸਬਸਿਡੀ ਦਾ ਲਾਭ ਦਿੱਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵਲੋਂ ਹੁਣ ਤੱਕ 637 ਲਾਭਪਾਤਰੀਆਂ ਨੂੰ ਸਵੈ-ਰੁਜਗਾਰ ਮੁਹੱਈਆ ਕਰਵਾਉਂਦੇ ਹੋਏ 30.63 ਕਰੋੜ ਰੁਪਏ ਦੀ ਸਬਸਿਡੀ ਵੰਡੀ ਜਾ ਚੁੱਕੀ ਹੈ। ਅੰਤ ਵਿਚ ਉਹਨਾ ਵੱਲੋ ਇੱਕ ਵਾਰ ਫਿਰ ‘ਕੋਮੀ ਮੱਛੀ ਪਾਲਕ ਦਿਵਸ ਦੀਆਂ ਵਧਾਈਆਂ ਦਿੰਦੇ ਹੋਏ ਅਪੀਲ ਕੀਤੀ ਗਈ ਕਿ ਸਮੇਂ ਦੀ ਮੰਗ ਮੁਤਾਬਿਕ ਆਧੁਨਿਕ ਮੱਛੀ ਪਾਲਣ ਤਕਨੀਕਾਂ ਅਪਣਾ ਕੇ, ਕੁਦਰਤੀ ਜਲ ਸਰੋਤਾਂ ਦੀ ਸੰਭਾਲ ਕਰਦੇ ਹੋਏ ਮੱਛੀ ਦਾ ਉਤਪਾਦਨ ਵਧਾਈਏ, ਕਿਰਸਾਨੀ ਅਤੇ ਪੰਜਾਬ ਸੂਬੇ ਦੀ ਤਰੱਕੀ ਵਿੱਚ ਆਪਣਾ ਬਹੁਮੁੱਲਾ ਯੋਗਦਾਨ ਪਾਈਏ। ਇਸ ਉਪਰੰਤ ਮਿਸ ਸੁਪਰਿਆ ਕੰਬੋਜ ਮੱਛੀ ਪਾਲਣ ਅਫਸਰ ਅੰਮ੍ਰਿਤਸਰ ਨੇਂ ਵਿਭਾਗ ਵਿੱਚ ਚੱਲ ਰਹੀਆਂ ਵੱਖ-ਵੱਖ ਸਕੀਮਾਂ ਤੋਂ ਜਾਣੂ ਕਰਵਾਇਆ।ਅੰਤ ਵਿੱਚ ਸ੍ਰ ਹਰਦੇਵ ਸਿੰਘ ਸਹਾਇਕ ਡਾਇਰੈਕਟਰ ਮੱਛੀ ਪਾਲਣ ਅੰਮ੍ਰਿਤਸਰ ਜੀ ਨੇ ਆਏ ਹੋਏ ਮੱਛੀ ਕਾਸ਼ਤਕਾਰਾਂ ਦਾ ਧੰਨਵਾਦ ਕਰਦਿਆਂ ਹੋਏ ਕਿਹਾ ਕਿ ਮੱਛੀ ਪਾਲਣ ਨੂੰ ਉਤਸ਼ਾਹਿਤ ਕਰਨ ਵਾਸਤੇ ਪੀ. ਐਮ. ਐਮ. ਐਸ. ਵਾਈ ਸਕੀਮ ਅਧੀਨ ਵੱਖ ਵੱਖ ਮੱਦਾ ਤਹਿਤ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਮੱਛੀ ਪਾਲਣ ਦਾ ਧੰਦਾ ਸਹਾਇਕ ਧੰਦਿਆਂ ਵਿੱਚੋਂ ਇੱਕ ਬਹੁਤ ਹੀ ਵਧੀਆ ਧੰਦਾ ਹੈ ਜਿਸ ਰਾਹੀਂ ਕਿਸਾਨ ਆਪਣੀ ਆਮਦਨ ਵਿੱਚ ਦੁਗਣਾ ਵਾਧਾ ਕਰ ਸਕਦੇ ਹਨ ਅਤੇ ਬੇਰੋਜਗਾਰ ਨੋਜਵਾਨ ਵੀ ਇਸ ਨੂੰ ਰੋਜਗਾਰ ਵਜੋਂ ਅਪਣਾ ਸਕਦੇ ਹਨ। ਉਹਨਾ ਵੱਲੋ ਇਹ ਵੀ ਦੱਸਿਆ ਗਿਆ ਕਿ ਪਿਡਾਂ ਵਿੱਚ ਬੇਕਾਰ ਪਏ ਪੰਚਾਇਤੀ ਛੱਪੜਾ ਨੂੰ ਠੇਕੇ ਤੇ ਲੈ ਕੇ ਮੱਛੀ ਪਾਲਣ ਤਲਾਬ ਵਜੋ ਵਿਕਸਤ ਕਰਕੇ ਮੱਛੀ ਪਾਲਣ ਅਧੀਨ ਲਿਆਦਾ ਜਾ ਸਕਦਾ ਹੈ ਅਤੇ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ। ਮੱਛੀ ਪਾਲਣ ਨੂੰ ਜਿਲ੍ਹੇ ਵਿੱਚ ਪ੍ਰਫੂਲਿੱਤ ਕਰਨ ਲਈ ਵਿਭਾਗ ਵਲੋ ਹਰ ਮਹੀਨੇ ਜਿਲ੍ਹ ਪੱਧਰ ਤੇ ਪੰਜ ਦਿੱਨਾ ਮੁਫਤ ਸਿਖਲਾਈ ਦਿੱਤੀ ਜਾਦੀ ਹੈ। ਇਸ ਮੋਕੇ ਤੇ ਵਿਭਾਗ ਦੇ ਸਚਲੀਨ ਸਿੰਘ ਬਾਜਵਾ, ਜਗਤਾਰ ਸਿੰਘ, ਆਦਿ ਵੀ ਹਾਜਰ ਸਨ।