ਜੰਡਿਆਲਾ ਗੁਰੂ, 5 ਸਿਤੰਬਰ ( ਮੁਨੀਸ਼ ਸ਼ਰਮਾ) : ਬਰਸਾਤੀ ਮੌਸਮ ਦੇ ਚਲਦਿਆਂ ਪੰਜਾਬ ਵਿੱਚ ਹੜ੍ਹਾਂ ਦੀ ਭਿਆਨਕ ਸਥਿਤੀ ਬਣੀ ਹੋਈ ਹੈ । ਅਤੇ ਲਗਾਤਾਰ ਬਾਰਸ਼ ਕਾਰਨ ਲੋਕਾਂ ਦੀ ਜਾਨ ਅਤੇ ਮਾਲ ਦਾ ਬਹੁਤ ਨੁਕਸਾਨ ਹੋਇਆ ਅਤੇ ਗਰੀਬ ਲੋਕਾਂ ਦੀਆ ਛੱਤਾਂ ਚੋਅ ਕੇ ਘਰੇਲੂ ਸਾਜੋ ਸਮਾਨ ਭਿਜ ਗਏ ਸਨ। ਉੱਥੇ ਸਮਾਜਸੇਵੀ ਵੀ ਲੋਕਾਂ ਦੀ ਸੇਵਾ ਵਿੱਚ ਖਾਣ ਪੀਣ ਲਈ ਲੰਗਰ ਅਤੇ ਪਸੂਆਂ ਦੇ ਚਾਰੇ ਲਈ ਤੂੜੀ ਤੰਦ ਫੀਡ ਆਦਿ ਦਾ ਉਪਰਾਲਾ ਕਰ ਰਹੇ ਹਨ। ਉੱਥੇ ਪਿੰਡ ਜੋਧਾਨਗਰੀ ਦੇ ਰਮਨਜੀਤ ਸਿੱਧੂ ਵੱਲੋ ਪਿੰਡ ਵਿੱਚ ਲੋੜਵੰਦ ਪਰਿਵਾਰਾਂ ਨੂੰ 60ਦੇ ਕਰੀਬ ਪੋਲੀਥੀਨ ਦੀਆਂ ਤਰਪਾਲ਼ਾਂ ਤਕਸੀਮ ਕੀਤੀਆਂ ਗਈਆਂ। ਇਸ ਮੌਕੇ ਸਰਪੰਚ ਗੁਰਮੀਤ ਕੌਰ, ਰਮਨਜੀਤ ਸਿੰਘ ਸਿੱਧੂ, ਬਚਿੱਤਰ ਸਿੰਘ ਪੰਚ, ਮਿਸਤਰੀ ਪਰਮਜੀਤ ਸਿੰਘ, ਬਾਬਾ ਸਹਿਲ, ਰਜੇਸ਼ ਕੁਮਾਰ ਰਾਜੂ, ਪ੍ਰੇਮ ਸਿੰਘ, ਜਗੀਰ ਸਿੰਘ ਆਦਿ ਹਾਜ਼ਰ ਸਨ।
ਕੈਪਸ਼ਨ: ਲੋੜਵੰਦ ਲੋਕਾਂ ਨੂੰ ਤਰਪਾਲ਼ਾਂ ਤਕਸੀਮ ਕਰਨ ਮੌਕੇ ਰਮਨਜੀਤ ਸਿੱਧੂ, ਸਰਪੰਚ ਗੁਰਮੀਤ ਕੌਰ, ਬਚਿੱਤਰ ਸਿੰਘ ਪੰਚ, ਮਿਸਤਰੀ ਪਰਮਜੀਤ ਸਿੰਘ, ਬਾਬਾ ਸਹਿਲ, ਰਜੇਸ਼ ਕੁਮਾਰ ਰਾਜੂ ਤੇ ਹੋਰ।