ਸ਼ਹਿਰ ਵਿੱਚ ਅਮਨ-ਸ਼ਾਂਤੀ ਅਤੇ ਕਾਨੂੰਨ ਵਿਵੱਸਥਾ ਨੂੰ ਬਣਾਈ ਰੱਖਣ ਲਈ ਕੀਤੇ ਪੁਖਤਾ ਪ੍ਰਬੰਧ
ਅੰਮ੍ਰਿਤਸਰ,14 ਅਗਸਤ (ਮੁਨੀਸ਼ ਸ਼ਰਮਾ/ ਵਰੁਣ ਸੋਨੀ ): ਅਗਾਮੀ ਆਉਂਣ ਵਾਲੇ ਅਜ਼ਾਦੀ ਦਿਹਾੜੇ ਮੁੱਖ ਰੱਖਦੇ ਹੋਏ, ਅੱਜ ਮਿਤੀ 14-08-2025 ਨੂੰ ਸ੍ਰੀਮਤੀ ਸ਼ਸ਼ੀ ਪ੍ਰਭਾ ਦਿਵੇਦੀ, ਆਈ.ਪੀ.ਐਸ, ਵਿਸ਼ੇਸ਼ ਡੀ.ਜੀ.ਪੀ ਰੇਲਵੇ, ਪੰਜਾਬ ਅਤੇ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ,ਆਈ.ਪੀ.ਐਸ, ਕਮਿਸ਼ਨਰ ਪੁਲਿਸ,ਅੰਮ੍ਰਿਤਸਰ ਵੱਲੋਂ ਰੇਲਵੇ ਸਟੇਸ਼ਨ ਵਿੱਖੇ ਚੱਲ ਰਹੀ ਸਰਚ ਓਪਰੇਸ਼ਨ ਅਤੇ ਸੁਰੱਖਿਆ ਪ੍ਰਬੰਧਾ ਦਾ ਜਾਇਜਾ ਲਿਆ ਗਿਆ ਹੈ। 

ਇਸ ਸਰਚ ਅਭਿਆਨ ਦੌਰਾਨ ਡੀ.ਸੀ.ਪੀ,ਲਾਅ ਐਂਡ ਆਰਡਰ,ਅੰਮ੍ਰਿਤਸਰ, ਸ੍ਰੀ ਆਲਮ ਵਿਜੈ ਸਿੰਘ ਦੀ ਨਿਗਰਾਨੀ ਹੇਠ ਸ੍ਰੀ ਪਰਵਿੰਦਰ ਕੌਰ, ਏ.ਡੀ.ਸੀ.ਪੀ ਸਥਾਨਿਕ ਅਤੇ ਸ੍ਰੀ ਹਰਪਾਲ ਸਿੰਘ, ਏ.ਡੀ.ਸੀ.ਪੀ ਸਿਟੀ-2,ਅੰਮ੍ਰਿਤਸਰ, ਸ੍ਰੀ ਜਗਬਿੰਦਰ ਸਿੰਘ, ਏ.ਡੀ.ਸੀ.ਪੀ ਇਨਵੈਸਟੀਗੇਸ਼ਨ, ਦੀ ਅਗਵਾਈ ਹੇਠ ਸ੍ਰੀ ਰਿਸ਼ਬ ਭੋਲਾ,ਏ.ਸੀ.ਪੀ ਨੋਰਥ,ਸ੍ਰੀ ਨੀਰਜ਼ ਕੁਮਾਰ, ਏ.ਸੀ.ਪੀ, ਸ੍ਰੀ ਸੁਖਬੀਰ ਸਿੰਘ ਏ.ਸੀ.ਪੀ ਅਤੇ ਮੁੱਖ ਅਫ਼ਸਰ ਥਾਣਾ ਸਿਵਲ ਲਾਈਨ,ਅੰਮ੍ਰਿਤਸਰ ਅਤੇ ਜੀ.ਆਰ.ਪੀ,ਆਰ.ਪੀ.ਐਫ ਅਤੇ ਏ.ਆਰ.ਪੀ ਸਮੇਤ ਪੁਲਿਸ ਫੋਰਸ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਰੇਵਲੇ ਸਟੇਸ਼ਨ ਦੀ ਘੇਰਾਬੰਦੀ ਕਰਕੇ ਸਾਰੇ ਰਸਤਿਆ ਤੇ ਲਗਾ ਕੇ ਬਾਰੀਕੀ ਨਾਲ ਚੈਕਿੰਗ ਕੀਤੀ ਗਈ।
ਸਰਚ ਦੌਰਾਨ ਸਨੀਫ਼ਰ ਡੋਗ ਅਤੇ ਐਂਟੀ ਸੈਬੋਟੇਜ਼ ਦੀਆਂ ਪੁਲਿਸ ਟੀਮਾਂ ਵੱਲੋਂ ਸਟੇਸ਼ਨ ਦਾ ਚੱਪਾ ਚੱਪਾ ਘੰਖਾਲਿਆ ਗਿਆ ਅਤੇ ਟਰੈਵਲ ਕਰਨ ਵਾਲੇ ਵਿਅਕਤੀਆਂ ਦੇ ਬੈਗ ਆਦਿ ਚੈਕ ਕੀਤੇ ਗਏ ਅਤੇ ਲੋਕਾ ਨਾਲ ਗੱਲਬਾਤ ਕੀਤੀ ਤੇ ਪਬਲਿਕ ਨੇ ਪੁਲਿਸ ਨੂੰ ਸਹਿਯੋਗ ਦੇਂਦੇ ਹੋਏ, ਸੁਰੱਖਿਆ ਪ੍ਰਬੰਧਾਂ ਦੀ ਸਰਾਹਨਾਂ ਕੀਤੀ ਗਈ। ਬਿਨਾ ਕਾਰਨ ਰੇਲਵੇ ਸਟੇਸ਼ਨ ਦੇ ਅੰਦਰ ਤੇ ਬਾਹਰ ਘੁੰਮ ਰਹੇ ਵਿਅਕਤੀਆਂ ਪਾਸੋਂ ਉਹਨਾਂ ਦੀ ਆਈ.ਡੀ ਚੈਕ ਕਰਕੇ ਪੁੱਛ-ਗਿੱਛ ਕੀਤੀ ਅਤੇ ਰੇਲਵੇ ਸਟੇਸ਼ਨ ਦੇ ਆਸ-ਪਾਸ ਅਤੇ ਪਾਰਕਿੰਗ ਵਿੱਚ ਖੜੇ ਵਹੀਕਲਾਂ ਦੀ ਵਾਹਨ ਐਪ ਰਾਂਹੀ ਮਾਲਕੀ ਚੈਕ ਕੀਤੀ ਗਈ।
ਇਸਤੋਂ ਇਲਾਵਾ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦੇ ਏਰੀਆ ਨੂੰ ਸਿਟੀ ਸਿਲਿਗ ਕਰਕੇ ਤਿੰਨਾਂ ਜੋਨਾਂ ਵਿੱਚ ਵੰਡ ਕਰਕੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਤੇ ਜੋਨਾਂ ਦੀ ਨਿਗਰਾਨੀ ਡੀ.ਸੀ.ਪੀਜ਼ ਵੱਲੋਂ ਕੀਤੀ ਜਾ ਰਹੀ ਤੇ ਏ.ਡੀ.ਸੀ.ਪੀਜ਼ ਅਤੇ ਏ.ਸੀ.ਪੀਜ਼ ਦੀ ਅਗਵਾਈ ਹੇਠ ਸ਼ਹਿਰ ਦੇ ਵੱਖ-ਵੱਖ ਪੁਆਇੰਟਾਂ ਤੇ ਨਾਕਾਬੰਦੀ, ਗਸ਼ਤ, ਹੋਟਲਾਂ, ਗੈਸਟ ਹਾਊਸ, ਸਰਾਵਾ ਅਤੇ ਪੀ.ਜ਼ੀ ਅਤੇ ਭੀੜਭਾੜ ਅਤੇ ਸੰਵੇਦਨਸ਼ੀਲ ਥਾਵਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਜੁਰਾਇਮ ਪੇਸ਼ਾ ਜੋ ਜਮਾਨਤ ਤੇ ਬਾਹਰ ਆਏ ਹਨ, ਉਹਨਾਂ ਤੇ ਪੈਨੀ ਨਜ਼ਰੀ ਰੱਖੀ ਜਾ ਰਹੀ ਹੈ।
ਸ਼ਹਿਰ ਐਂਟਰੀ/ਐਗਜ਼ੀਟ ਅਤੇ ਅੰਦਰੂਨੀ ਏਰੀਆ ਵਿੱਖੇ 24 ਘੰਟੇ ਸ਼ਿਫਟਿੰਗ 64 ਪੁਆਇੰਟਾਂ ਤੇ ਨਾਕਾਬੰਦੀ ਕੀਤੀ ਹੈ ਅਤੇ ਨਾਈਟ ਡੋਮੀਨੇਸ਼ਨ ਹੋਰ ਵਧਾਈ ਕੇ ਰਹੇਕ ਆਉਂਣ ਜਾਣ ਵਾਲੇ ਵਾਹਨ ਦੀ ਬੜੀ ਬਾਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਤੇ ਸ਼ੱਕੀ ਵਿਕਅਤੀਆਂ ਪਾਸੋਂ ਡੂੰਘਿਆਈ ਨਾਲ ਪੁੱਛ-ਗਿੱਛ ਕਰਕੇ ਉਹਨਾਂ ਦੀ ਮੁਕੰਮਲ ਜਾਣਕਾਰੀ ਲੈ ਕੇ ਵੇਰਵੇ ਨੋਟ ਕੀਤੇ ਜਾ ਰਹੇ ਹਨ। ਸ਼ਹਿਰ ਦੀ ਚਾਰ ਦਿਵਾਰੀ ਦੇ ਅੰਦਰ ਭੀੜਭਾੜ ਵਾਲੇ ਬਜ਼ਾਰਾ ਵਿੱਚ ਪੁਲਿਸ ਪਾਰਟੀ ਵੱਲੋਂ ਪੈਂਦਲ ਗਸ਼ਤ ਸਖ਼ਤੀ ਨਾਲ ਕੀਤੀ ਜਾ ਰਹੀ ਹੈ ਅਤੇ PCT Vehicles, QRT & SWAT ਟੀਮਾਂ ਦਾ ਹੋਰ ਵਾਧਾ ਕਰਕੇ ਉਹਨਾਂ ਨੂੰ ਅਧੁਨਿਕ ਹਥਿਆਰਾ ਨਾਲ ਲੈਂਸ ਕਰਕੇ ਸੰਵੇਦਨਸ਼ੀਲ ਸਥਾਨਾ ਤੇ ਲਗਾਇਆ ਗਿਆ ਹੈ।
ਸਮਾਜ਼ ਵਿਰੋਧੀ ਅਨਸਰ ਸਦਭਾਵਨਾਂ ਅਤੇ ਅਮਨ ਸ਼ਾਤੀ ਨੂੰ ਭੰਗ ਕਰਨ ਲਈ ਸ਼ੋਸ਼ਲ ਮੀਡੀਆ ਰਾਂਹੀ ਗਲਤ ਪ੍ਰਚਾਰ ਜਾਂ ਵੀਡਿਓ ਵਾਈਰਲ ਕਰਦੇ ਹਨ। ਲੋਕਾਂ ਨੂੰ ਅਪੀਲ ਹੈ ਕਿ ਕੋਈ ਵੀ ਵੀਡਿਓ ਪੁਸ਼ਟੀ ਕੀਤੇ ਬਿਨਾ ਅੱਗੇ ਫਾਰਵਰਡ ਨਾ ਕੀਤੀ ਜਾਵੇ। ਪੁਲਿਸ ਦਾ ਸਹਿਯੋਗ ਦਿੱਤਾ ਜਾਵੇ ਅਗਰ ਕੋਈ ਸ਼ੱਕੀ ਵਿਅਕਤੀ ਜਾ ਵਸਤੂ ਦਿਖਾਈ ਦੇਂਦੀ ਹੈ ਤਾਂ ਤੁਰੰਤ ਨੇੜਲੀ ਪੁਲਿਸ ਜਾ 112 ਤੇ ਕਾਲ ਕੀਤੀ ਜਾਵੇ।
ਸ਼ਹਿਰ ਵਿੱਚ ਵੱਖ-ਵੱਖ ਨਾਕਾ ਪੁਆਇੰਟਾਂ ਤੇ ਜਿੰਨਾਂ ਕਾਰਾ ਦੇ ਕਾਲੇ ਸ਼ੀਸ਼ੇ/ਕਾਲੀਆ ਜ਼ਾਲੀਆਂ, ਹੂਟਰ/ਸਾਈਰਨ, ਵਾਲੇ ਵਾਹਨਾਂ ਨੂੰ ਰੋਕ ਕੇ ਚੈਕ ਕੀਤਾ ਜਾ ਰਿਹਾ ਹੈ, ਉਹਨਾਂ ਦੇ ਚਲਾਣ ਕੀਤੇ ਗਏ ਅਤੇ ਵਾਹਨ ਚਾਲਕਾਂ ਨੂੰ ਹਦਾਇਤ ਕੀਤੀ ਗਈ ਕਿ ਜੇਕਰ ਭਵਿੱਖ ਵਿੱਚ ਉਲੰਘਣਾ ਕੀਤੀ ਗਈ ਤਾਂ ਉਹਨਾਂ ਦੇ ਵਾਹਨਾਂ ਨੂੰ ਇੰਪਾਊਂਡ ਕੀਤਾ ਜਾਵੇਗਾ। ਟੂ-ਵਹੀਲਰ/ਮੋਟਰਸਾਈਕਲਾ ਤੇ ਸਾਈਲੰਸਰਾਂ ਵਿੱਚ ਫੇਰਬਦਲ ਕਰਕੇ ਉੱਚੀ ਅਵਾਜ਼ ਤੇ ਪਟਾਕੇ ਮਾਰਨ ਵਾਲੇ ਮੋਟਰਸਾਈਕਲਾਂ, ਟ੍ਰਿਪਲ ਰਾਈਡਿੰਗ ਅਤੇ ਹੈਲਮੈਂਟ ਨਾ ਪਹਿਨ ਕੇ ਟੂ-ਵਹੀਲਰ ਚਲਾਉਂਣ ਵਾਲਿਆ ਦੇ ਵੀ ਚਲਾਣ ਕੀਤੇ ਗਏ। ਹੋਟਲਾਂ/ਗੈਸਟ ਹਾਊਸ/ਸਰਾਵਾ ਦੇ ਵੀਜ਼ੀਟਰ ਚੈਕ ਇੰਨ ਤੇ ਚੈਕ ਆਊਟ ਰਜਿਸਟਰਾ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਪੀ.ਜ਼ੀ ਨੂੰ ਚੈਕ ਕਰਕੇ ਲੋਕਾਂ ਦੇ ਵੇਰਵੇ ਨੋਟ ਕੀਤੇ ਜਾ ਰਹੇ ਹਨ।
ਟਰੈਫਿਕ ਡਾਈਵਰਸ਼ਨ, ਲੋਕਾਂ ਨੂੰ ਟਰੈਫਿਕ ਸਬੰਧੀ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਏ ਜੋ ਕੱਲ 15 ਅਗਸਤ ਨੂੰ ਗੁਰੂ ਨਾਨਕ ਸਟੇਡੀਅਮ, ਗਾਂਧੀ ਗਰਾਉਡ, ਅੰਮ੍ਰਿਤਸਰ ਵਿੱਖੇ ਜਿਲ੍ਹਾ ਪੱਧਰੀ ਹੋਣ ਸਮਾਗਮ ਦੌਰਾਨ ਨਰੂਲਾ ਚੌਕ ਤੋਂ ਦੁਆਬਾ ਚੌਕ (ਟੇਲਰ ਰੋਡ) ਵਾਲੀ ਸੜਕ ਕੁਝ ਸਮੇਂ ਲਈ ਬੰਦ ਰਹੇਗੀ ਅਤੇ ਨਾਵਲਟੀ ਚੌਕ ਤੋਂ ਕ੍ਰਿਸ਼ਟਲ ਚੌਕ (ਐਮ.ਐਮ ਮਾਲਵੀਆ ਰੋਡ) ਨੂੰ ਸੜਕ ਕੁਝ ਸਮੇਂ ਲਈ ਬੰਦ ਰਹੇਗੀ। ਇਸ ਰਸਤੇ ਨੂੰ ਜਾਣ ਦੀ ਬਜ਼ਾਏ ਹੋਰ ਰੋਡ ਆਵਾਜਾਈ ਵਿੱਚ ਲਿਆਦੀ ਜਾਵੇ। ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਸਦਭਾਵਨਾਂ, ਅਮਨ-ਸ਼ਾਤੀ ਤੇ ਕਾਨੂੰਨ ਵਿਵਸਥਾਂ ਨੂੰ ਬਣਾਈ ਰੱਖਣ ਲਈ ਦਿਨ-ਰਾਤ ਮੇਹਨਤ ਨਾਲ ਡਿਊਟੀ ਨਿਭਾ ਕੇ ਲੋਕਾਂ ਦੀ ਹਿਫਾਜ਼ਤ ਲਈ ਤੱਤਪਰ ਹੈ।