ਡਿਪਟੀ ਕਮਿਸ਼ਨਰ ਨੇ ਡੰਪ ਵਿਖੇ ਕੂੜਾ ਪ੍ਰਬੰਧਨ ਦਾ ਲਿਆ ਜਾਇਜ਼ਾ
ਅੰਮ੍ਰਿਤਸਰ 11 ਜੁਲਾਈ 2025 (ਵਿਸ਼ਾਲ ਕਾਲੜਾ) : ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਝਬਾਲ ਰੋਡ ਅਤੇ ਭਗਤਾਂ ਵਾਲਾ ਕੂੜਾ ਡੰਪ ਵਿਖੇ ਕੂੜਾ ਪ੍ਰਬੰਧਨ ਦਾ ਜਾਇਜ਼ਾ ਲੈਂਦੇ ਹੋਏ ਦੱਸਿਆ ਕਿ ਭਗਤਾਂ ਵਾਲਾ ਕੂੜਾ ਡੰਪ ਵਿਖੇ ਊੜੇ ਨੂੰ ਖਾਦ ਵਿੱਚ ਬਦਲਣ ਦਾ ਕੰਮ ਦੁਬਾਰਾ ਛੇਤੀ ਸ਼ੁਰੂ ਕੀਤਾ ਜਾ ਰਿਹਾ ਹੈ ਉਹਨਾਂ ਦੱਸਿਆ ਕਿ ਪਹਿਲੀ ਕੰਪਨੀ ਵੱਲੋਂ ਕੰਮ ਛੱਡਣ ਉਪਰੰਤ ਨਵਾਂ ਟੈਂਡਰ ਜਾਰੀ ਕੀਤਾ ਗਿਆ ਸੀ ਅਤੇ ਉਸ ਦੀ ਪਹਿਲਾ ਪੜਾ ਸਫਲਤਾ ਪੂਰਕ ਪੂਰਾ ਕਰ ਲਿਆ ਗਿਆ ਹੈ ਅਤੇ ਕੁਝ ਹੀ ਦਿਨਾਂ ਵਿੱਚ ਇਹ ਕੰਮ ਸਫਲ ਬੋਲੀ ਕਰਨ ਨੂੰ ਅਲਾਟ ਕਰਕੇ ਸ਼ੁਰੂ ਕਰਵਾ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਇਸ ਕੂੜਾ ਡੰਪ ਵਿਖੇ ਪਿਛਲੇ ਕਈ ਦਹਾਕਿਆਂ ਤੋਂ ਕੂੜਾ ਸੁੱਟਣ ਕਾਰਨ ਕੂੜੇ ਦਾ ਜੋ ਪਹਾੜ ਜਮਾ ਹੋਇਆ ਹੈ, ਇਸ ਨੂੰ ਖਾਦ ਵਿੱਚ ਬਦਲ ਕੇ ਇਥੋਂ ਹਟਾ ਦਿੱਤਾ ਜਾਵੇਗਾ, ਜਿਸ ਨਾਲ ਇਸ ਇਲਾਕੇ ਦੇ ਲੋਕਾਂ ਨੂੰ ਪੈਦਾ ਹੁੰਦੀ ਪਰੇਸ਼ਾਨੀ ਸਦਾ ਲਈ ਦੂਰ ਹੋ ਜਾਵੇਗੀ।
ਉਨਾਂ ਅੱਜ ਬਰਸਾਤ ਦੇ ਮੌਸਮ ਨੂੰ ਧਿਆਨ ‘ਚ ਰੱਖਦੇ ਝਬਾਲ ਰੋਡ ਸਥਿਤ ਕੂੜਾ ਡੰਪ ਵਾਲੇ ਸਥਾਨ ਦਾ ਦੌਰਾ ਕਰਕੇ ਕੂੜਾ ਪ੍ਰਬੰਧਨ ਅਤੇ ਸਫਾਈ ਕੰਮਾਂ ਦੀ ਸਮੀਖਿਆ ਵੀ ਕੀਤੀ। ਉਹਨਾਂ ਅਧਿਕਾਰੀਆਂ ਨੂੰ ਕੂੜੇ ਦੀ ਤੁਰੰਤ ਸਫਾਈ ਅਤੇ ਪਾਣੀ ਦੀ ਨਿਕਾਸੀ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਲੋਕਾਂ ਨੂੰ ਕਿਸੇ ਤਕਲੀਫ਼ ਦਾ ਸਾਹਮਣਾ ਨਾ ਕਰਨਾ ਪਵੇ। ਡਿਪਟੀ ਕਮਿਸ਼ਨਰ ਨੇ ਕਾਰਪੋਰੇਸ਼ਨ ਦੇ ਵਧੀਕ ਕਮਿਸ਼ਨਰ ਸ੍ਰੀ ਸੁਰਿੰਦਰ ਸਿੰਘ, ਜੋ ਕਿ ਮੌਕੇ ਉੱਪਰ ਹਾਜ਼ਰ ਸਨ, ਨੂੰ ਹਦਾਇਤ ਕੀਤੀ ਕਿ ਉਹ ਮੌਸਮ ਦੇ ਚੱਲਦੇ ਸ਼ਹਿਰ ਵਿੱਚ ਸਾਫ ਸਫਾਈ ਦਾ ਖਾਸ ਧਿਆਨ ਰੱਖਣ ਤਾਂ ਜੋ ਬਰਸਾਤੀ ਸੀਜਨ ਦੌਰਾਨ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ। ਇਸ ਮੌਕੇ ਕਾਰਪੋਰੇਸ਼ਨ ਦੇ ਸਿਹਤ ਅਫਸਰ ਡਾਕਟਰ ਕਿਰਨ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਕੈਪਸ਼ਨ : ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਝਬਾਲ ਰੋਡ ਵਿਖੇ ਸਥਿਤ ਡੰਪ ਦਾ ਜਾਇਜਾ ਲੈਂਦੇ ਹੋਏ|