ਕੰਪਨੀ ਨੂੰ ਕੂੜੇ ਦੀ ਬਾਈਓਰੈਮੀਡੇਸ਼ਨ ਦਾ ਕੰਮ ਜਲਦ ਸ਼ੁਰੂ ਕਰਨ ਦੀਆਂ ਦਿਤੀਆਂ ਹਦਾਇਤਾ
ਅੰਮ੍ਰਿਤਸਰ ,8 ਅਗਸਤ (ਮੁਨੀਸ਼ ਸ਼ਰਮਾ) : ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ਾ ਤੇ ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਵਲੋਂ ਭਗਤਾਂ ਵਾਲਾ ਡੰਪ ਦਾ ਦੌਰਾ ਕੀਤਾ ਗਿਆ । ਨਗਰ ਨਿਗਮ ਅੰਮ੍ਰਿਤਸਰ ਵਲੋਂ ਭਗਤਾਂ ਵਾਲਾ ਡੰਪ ਵਿਖੇ ਪਏ 11 ਲੱਖ ਮੀਟ੍ਰਿਕ ਟਨ ਕੂੜੇ ਦੇ ਢੇਰ ਦੀ ਬਾਈਓਰੈਮੀਡੈਸ਼ਨ ਲਈ ਟੈਂਡਰ ਰਾਹੀਂ ਇਹ ਕੰਮ ਇਕੋਸਟੇਨ ਕੰਪਨੀ ਨੂੰ ਅਲਾਟ ਕੀਤਾ ਗਿਆ ਹੈ ਜਿਸ ਵਲੋਂ ਇਸ ਕੰਮ ਨੂੰ ਕਰਨ ਲਈ ਡੰਪ ਵਿੱਖੇ ਮਸ਼ੀਨਰੀ ਲਿਆਂਦੀ ਜਾ ਰਹੀ ਹੈ ਜਿਸ ਅਧੀਨ ਪੋਕਲੇਨ ਅਤੇ ਟ੍ਰੋਮੇਲ ਮਸ਼ੀਨਾ ਤੋ ਇਲਾਵਾ ਬਾਕੀ ਮਸ਼ੀਨਰੀ ਸਥਾਪਿਤ ਕੀਤੀ ਜਾਵੇਗੀ । ਕੰਪਨੀ ਵਲੋਂ ਜਾ ਰਹੀ ਕਾਰਵਾਈ ਨੂੰ ਵਾਚਣ ਲਈ ਅੱਜ ਵਧੀਕ ਕਮਿਸ਼ਨਰ ਮੌਕੇ ਤੇ ਜਾ ਕੇ ਕੰਪਨੀ ਅਧਿਕਾਰੀਆ ਨੂੰ ਅਗਲੇ ਦਸ ਦਿਨ ਦੇ ਵਿੱਚ -2 ਕੂੜੇ ਦੇ ਬਾਇਓਰੈਮੀਡੇਸ਼ਨ ਦਾ ਕੰਮ ਸ਼ੁਰੂ ਕਰਨ ਦੀਆ ਹਦਾਇਤਾ ਕੀਤੀਆ ਗਈਆਂ ਇਸ ਮੌਕੇ ਤੇ ਉਹਨਾਂ ਨਾਲ ਡਾ. ਕਿਰਨ ਅਤੇ ਕੰਪਨੀ ਦੇ ਅਧਿਕਾਰੀ ਹਾਜਰ ਸਨ ।
ਵਧੀਕ ਕਮਿਸ਼ਨਰ ਨੇ ਦਸਿਆ ਕਿ ਭਗਤਾਂਵਾਲਾ ਡੰਪ ਤੇ ਕੂੜੇ ਦੇ ਢੇਰ ਦੀ ਬਾਇਓਰੈਮੀਡੈਸ਼ਨ ਕਰਨ ਲਈ ਇਕੋਸਟੇਨ ਕੰਪਨੀ ਨੂੰ ਵਰਕ ਆਡਰ ਦਿਤਾ ਗਿਆ ਹੈ ਕੰਪਨੀ ਨਾਲ ਕੀਤੇ ਗਏ ਕਰਾਰ ਦੇ ਮੁਤਾਬਿਕ ਕੰਪਨੀ 15 ਮਹੀਨੇ ਦੇ ਵਿੱਚ 11 ਲੱਖ ਮੀਟ੍ਰਿਕ ਕੂੜਾ ਖਤਮ ਕਰ ਦੇਵੇਗੀ । ਉਹਨਾਂ ਦਸਿਆ ਕਿ ਨਿਗਮ ਵਲੋਂ ਇਸ ਕੰਮ ਲਈ 46.34 ਕਰੋੜ ਰੁਪਏ ਦਾ ਟੈਂਡਰ ਲਗਾਇਆ ਗਿਆ ਸੀ ਅਤੇ ਇਕੋਸਟੇਨ ਕੰਪਨੀ ਨੇ 21 ਪ੍ਰਤੀਸ਼ਤ ਘੱਟ ਤੇ ਇਹ ਟੈਂਡਰ 36.54 ਕਰੋੜ ਦੀ ਲਾਗਤ ਨਾਲ ਹਾਸਲ ਕੀਤਾ ਸੀ ਜਿਸ ਨਾਲ ਕੰਪਨੀ ਨੂੰ ਰੋਜਾਨਾ 3333 ਮੀਟ੍ਰਿਕ ਰੈਮੀਡੇਸ਼ਨ ਕਰਨੀ ਹੋਵੇਗੀ ਕੰਪਨੀ 1ਮਹੀਨੇ ਦੇ ਅੰਦਰ ਅੰਦਰ 11 ਲੱਖ ਮੀਟ੍ਰਿਕ ਟਨ ਕੂੜਾ ਖਤਮ ਕਰਨ ਦਾ ਐਕਸ਼ਨ ਪਲਾਨ ਨਿਗਮ ਨੂੰ ਸੌਂਪੇਗੀ ਜਿਸ ਵਿੱਚ ਰੋਜਾਨਾ ਅਤੇ ਮਹੀਨਾਵਾਰ ਬਾਇਓਰੈਮੀਡੇਸ਼ਨ ਦੀ ਰਿਪੋਰਟ ਲਈ ਜਾਵੇਗੀ ਡੰਪ ਤੇ ਆਨਲਾਇਨ ਬੇਕਅਪ ਦੇ ਨਾਲ ਇਲੈਕਟ੍ਰੋਨਿਕ ਤੋਲ ਸਿਸਟਮ ਲਗਾਇਆ ਜਾਵੇਗਾ ਅਤੇ ਸਾਰੇ ਕੰਮ ਦੀ ਸੀ.ਸੀ.ਟੀਵੀ ਕੈਮਰੇ ਨਾਲ ਨਿਗਰਾਨੀ ਕੀਤੀ ਜਾਵੇਗੀ ਅਤੇ ਉਹਨਾਂ ਕਿਹਾ ਕਿ ਕੰਪਨੀ ਨੂੰ ਸਾਲਿਡ ਵੇਸਟ ਮੈਨੇਜਮੈਂਟ ਰੂਲਜ ਅਤੇ ਨੈਸ਼ਨਲ ਗ੍ਰੀਨ ਟ੍ਰਿਬਨੇਲ ਦੇ ਹੁਕਮਾ ਦਾ ਵੀ ਪਾਲਣ ਕਰਨਾ ਪਵੇਗਾ । ਵਧੀਕ ਕਮਿਸ਼ਨਰ ਨੇ ਕਿਹਾ ਕਿ ਕੰਪਨੀ ਦੇ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿਤੇ ਗਏ ਹਨ ਕਿ ਵਰਕ ਆਰਡਰ ਅਤੇ ਕੀਤੇ ਗਏ ਕਰਾਰ ਅਨੁਸਾਰ ਜਲਦ ਤੋ ਜਲਦ ਕੰਮ ਸ਼ੁਰੂ ਕਰ ਦਿਤਾ ਜਾਵੇ । ਪਿਛਲੇ ਦਿਨੀ ਇਸ ਸੰਬਧੀ ਹਲਕਾ ਦਖਣੀ ਵਿਧਾਇਕ ਡਾ. ਇੰਦਰਬੀਰ ਸਿੰਘ ਨਿਝਰ ਵਲੋਂ ਵੀ ਇਕ ਬਿਆਨ ਰਾਹੀਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਸੀ ਕਿ ਭਗਤਾਂਵਾਲਾ ਡੰਪ ਦੇ ਕੂੜੇ ਦੇ ਢੇਰ ਨੂੰ ਖਤਮ ਕਰਨ ਲਈ ਨਗਰ ਨਿਗਮ ਦਾ ਇਹ ਬੜਾ ਵਡਾ ਉਪਰਾਲਾ ਹੈ ਜਿਸ ਨਾਲ ਇਲਾਕਾ ਨਿਵਾਸੀ ਨੂੰ ਬੜੀ ਰਾਹਤ ਮਿਲੇਗੀ ।