ਅੰਮ੍ਰਿਤਸਰ 11 ਜੁਲਾਈ 2025 (ਵਿਸ਼ਾਲ ਕਾਲੜਾ) : ਵਧੀਕ ਡਿਪਟੀ ਕਮਿਸ਼ਨਰ (ਯੂ.ਡੀ) ਡਾ: ਅਮਨਦੀਪ ਕੌਰ ਨੇ ਸਮੂਹ ਨਗਰ ਕੌਸਲਾਂ/ਪੰਚਾਇਤਾਂ ਜਿਲ੍ਹਾ ਅੰਮ੍ਰਿਤਸਰ ਦੇ ਕਾਰਜ ਸਾਧਕ ਅਫ਼ਸਰਾਂ ਅਤੇ ਸੈਨਟਰੀ ਬ੍ਰਾਂਚ ਦੇ ਸਟਾਫ਼ ਨਾਲ ਸ਼ਹਿਰ ਵਿੱਚ ਖਾਲੀ ਪਏ ਪਲਾਟਾਂ ਵਿਚੋਂ ਕੂੜਾ ਕਰਕਟ ਹਟਾਉਣ ਅਤੇ ਗੰਦਾ ਪਾਣੀ ਆਦਿ ਕੱਢਣ ਲਈ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਵਿੱਚ ਦਰਜ ਹਦਾਇਤਾਂ ਅਨੁਸਾਰ ਖਾਲੀ ਪਲਾਟ ਮਾਲਕਾ ਨੂੰ ਨੋਟਿਸ ਜਾਰੀ ਕੀਤੇ ਜਾਣ ਸਬੰਧੀ ਵਿਸ਼ੇਸ ਮੀਟਿੰਗ ਕੀਤੀ ਗਈ।
ਇਸ ਮੀਟਿੰਗ ਵਿੱਚ ਮੈਡਮ ਅਮਨਦੀਪ ਕੌਰ ਨੇ ਕਿਹਾ ਗਿਆ ਕਿ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਜਾਰੀ ਹੁਕਮਾਂ ਦੀ ਸਮੂਹ ਸ਼ਹਿਰ ਵਾਸੀਆਂ ਨੂੰ ਇੰਨ-ਬਿੰਨ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ ਅਤੇ ਜੇਕਰ ਪਲਾਟ ਮਾਲਕਾਂ ਵੱਲੋਂ ਸਹਿਯੋਗ ਨਹੀ ਦਿੱਤਾ ਜਾਂਦਾ ਤਾਂ ਇਹਨਾਂ ਪਲਾਟ ਮਾਲਕਾ ਦੇ ਵੱਧ ਤੋਂ ਵੱਧ ਚਲਾਨ ਕੱਟੇ ਜਾਣ ਅਤੇ ਰੂਲਾਂ ਹਦਾਇਤਾਂ ਅਨੁਸਾਰ ਕਾਰਵਾਈ ਕੀਤੀ ਜਾਵੇ। ਜਿਲ੍ਹਾ ਅੰਮ੍ਰਿਤਸਰ ਅਧੀਨ ਪੈਂਦੀਆਂ ਸਮੂਹ ਨਗਰ ਕੌਂਸਲਾਂ ਵੱਲੋਂ ਹੁਣ ਤੱਕ ਕੁੱਲ 8 ਪਲਾਟ ਮਾਲਕਾਂ ਨੂੰ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ ਅਤੇ 8 ਚਲਾਨ ਵੀ ਕੱਟੇ ਜਾ ਚੁੱਕੇ ਹਨ। ਇਸ ਮੀਟਿੰਗ ਵਿੱਚ ਕਾਰਜ ਸਾਧਕ ਅਫ਼ਸਰ, ਸ਼੍ਰੀ ਰਣਦੀਪ ਸਿੰਘ ਵੜੈਚ, ਸੈਨਟਰੀ ਸੁਪਰਡੰਟ, ਸ਼੍ਰੀ ਖੁਸਬੀਰ ਸਿੰਘ, ਸੈਨਟਰੀ ਇੰਸਪੈਕਟਰ, ਸ਼੍ਰੀ ਸੰਕਲਪ, ਸੀਨੀਅਰ ਸਹਾਇਕ ਸ਼੍ਰੀ ਗੁਰਦੇਵ ਸਿੰਘ ਰੰਧਾਵਾ ਆਦਿ ਹਾਜ਼ਰ ਸਨ।
ਕੈਪਸ਼ਨ : ਵਧੀਕ ਡਿਪਟੀ ਕਮਿਸ਼ਨਰ (ਯੂ.ਡੀ) ਡਾ: ਅਮਨਦੀਪ ਕੌਰ ਨਗਰ ਕੌਸਲਾਂ/ਪੰਚਾਇਤਾਂ ਜਿਲ੍ਹਾ ਅੰਮ੍ਰਿਤਸਰ ਦੇ ਕਾਰਜ ਸਾਧਕ ਅਫ਼ਸਰਾਂ ਨਾਲ ਖਾਲੀ ਪਏ ਪਲਾਟਾਂ ਵਿਚੋਂ ਕੂੜਾ ਕਰਕਟ ਹਟਾਉਣ ਸਬੰਧੀ ਮੀਟਿੰਗ ਕਰਦੇ ਹੋਏ।
ਵਧੀਕ ਡਿਪਟੀ ਕਮਿਸ਼ਨਰ ਨੇ ਖਾਲੀ ਪਏ ਪਲਾਟਾਂ ਵਿਚੋਂ ਕੂੜਾ ਕਰਕਟ ਹਟਾਉਣ ਸਬੰਧੀ ਕੀਤੀ ਮੀਟਿੰਗ
