Advertisement

ਐਡਵੋਕੇਟ ਲਖਵਿੰਦਰ ਸਿੰਘ ਕਤਲ ਕੇਸ ਚ’ 3 ਆਰੋਪੀ ਕਾਬੂ, 5 ਪਿਸਤੌਲਾਂ, 3 ਮੈਗਜੀਨ ਅਤੇ 24 ਜਿੰਦਾ ਕਾਰਤੂਸ ਬਰਾਮਦ

ਮੁੱਖ ਆਰੋਪੀ ਅਭੀ ਵਾਸੀ ਜੰਡਿਆਲਾ ਗੁਰੂ ਦੇ ਕਹਿਣ ਉੱਤੇ ਵਾਰਦਾਤ ਨੂੰ ਦਿਤਾ ਗਿਆ ਸੀ ਅੰਜਾਮ -ਐਸ.ਪੀ (ਡੀ) ਅਦਿੱਤੀਆ ਵਾਰੀਅਰ

ਅੰਮ੍ਰਿਤਸਰ, 2 ਅਗਸਤ (ਮੁਨੀਸ਼ ਸ਼ਰਮਾ) : ਥਾਣਾ ਜੰਡਿਆਲਾ ਪੁਲਿਸ ਵੱਲੋ ਐਡਵੋਕੇਟ ਲਖਵਿੰਦਰ ਸਿੰਘ ਕਤਲ ਮਾਮਲੇ ਵਿੱਚ 3 ਕਥਿਤ ਦੋਸ਼ੀਆਂ ਨੂੰ 2 ਗਲੌਕ ਪਿਸਟਲ, (9 ਐਮ ਐਮ), 3 ਮੈਗਜੀਨ ਅਤੇ 14 ਰੌਂਦ (9 ਐਮ ਐਮ), 2 ਪਿਸਟਲ 30 ਬੋਰ, 2 ਮੈਗਜੀਨ ਅਤੇ 6 ਰੌਂਦ (30 ਬੋਰ) ਅਤੇ ਇੱਕ 32 ਬੋਰ ਪਿਸਟਲ ਸਮੇਤ 4 ਜਿੰਦਾ ਰੌਦ ਸਮੇਤ ਗ੍ਰਿਫਤਾਰ ਕੀਤਾ ਹੈ। ਇੰਨਾ ਕਥਿਤ ਦੋਸ਼ੀਆਂ ਦੀ ਪਛਾਣ ਲਵਪ੍ਰੀਤ ਸਿੰਘ ਉਰਫ ਲਵ ਪੁੱਤਰ ਮੰਗਲ ਸਿੰਘ ਵਾਸੀ ਚੌਂਕ ਕਰੋੜੀ ਰਾਮਸਰ ਰੋਡ ਥਾਣਾ ਬੀ-ਡਵੀਜਨ ਅੰਮ੍ਰਿਤਸਰ, ਮਨਪ੍ਰੀਤ ਸਿੰਘ ਉਰਫ ਮਨੀ ਉਰਫ ਕਾਲੂ ਭਾਪਾ ਪੁੱਤਰ ਸੁਖਦੇਵ ਸਿੰਘ ਵਾਸੀ ਖਾਲਸਾ ਨਗਰ ਕੋਟ ਮਿੱਤ ਸਿੰਘ ਭਾਈ ਮੰਝ ਰੋਡ ਅੰਮ੍ਰਿਤਸਰ ਅਤੇ ਮਨਮਿੰਦਰ ਸਿੰਘ ਸਿੰਘ ਉਰਫ ਹਰਮਨ ਉਰਫ ਬਿੱਲਾ ਪੁੱਤਰ ਕੇਵਲ ਸਿੰਘ ਵਾਸੀ ਫਰੀਦਕੋਟ ਵਜੋਂ ਹੋਈ ਹੈ। ਇਹ ਜਾਣਕਾਰੀ ਦਿੰਦੇ ਸ ਮਨਿੰਦਰ ਸਿੰਘ ਆਈ.ਪੀ.ਐੱਸ., ਸੀਨੀਅਰ ਕਪਤਾਨ ਪੁਲਿਸ, ਅੰਮ੍ਰਿਤਸਰ ਦਿਹਾਤੀ ਨੇ ਦੱਸਿਆ ਕਿ ਸ਼੍ਰੀ ਅਦਿੱਤੀਆ ਵਾਰੀਅਰ ਆਈ.ਪੀ.ਐੱਸ., ਐਸ.ਪੀ (ਡੀ) ਦੀ ਅਗਵਾਈ ਵਿੱਚ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਇੰਨਾ 3 ਦੋਸ਼ੀਆ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ।

ਇਸ ਸਬੰਧੀ ਸ਼੍ਰੀ ਅਦਿੱਤੀਆ ਵਾਰੀਅਰ ਆਈ.ਪੀ.ਐੱਸ., ਐਸ.ਪੀ (ਡੀ) ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮਿਤੀ 21 ਜੁਲਾਈ ਨੂੰ ਦਲਜੀਤ ਸਿੰਘ ਉਰਫ ਜੀਤਾ ਵਾਸੀ ਮਕਾਨ ਮੁਹੱਲਾ ਸੇਖੂਪੁਰਾ ਜੰਡਿਆਲਾ ਨੇ ਥਾਣਾ ਜੰਡਿਆਲਾ ਪੁਲਿਸ ਨੂੰ ਇਤਲਾਹ ਦਿੱਤੀ ਕਿ ੳੇੁਸਦੇ ਭਰਾ ਲਖਵਿੰਦਰ ਸਿੰਘ ਨੂੰ 2 ਮੋਟਰਸਾਇਕਲ ਸਵਾਰ ਹਮਲਾਵਾਰਾਂ ਨੇ ਮਾਰ ਦੇਣ ਦੀ ਨੀਅਤ ਨਾਲ ਗੋਲੀਆਂ ਮਾਰਕੇ ਜਖਮੀ ਕਰ ਦਿੱਤਾ ਹੈ। ਜਿਸ ਸਬੰਧੀ ਥਾਣਾ ਜੰਡਿਆਲਾ ਵਿਖੇ ਮੁਕੱਦਮਾ ਨੰ. 163 ਮਿਤੀ 21.07.2025 ਜੁਰਮ 109,61(2),3(5),351(2),351(3) BNS, 25 ARMS ACT ਤਹਿਤ ਦਰਜ ਕਰਕੇ ਤਫਤੀਸ਼ ਕੀਤੀ।
ਉਹਨਾਂ ਦੱਸਿਆ ਕਿ ਦੌਰਾਨੇ ਤਫਤੀਸ਼ ਸ਼੍ਰੀ ਰਵਿੰਦਰ ਸਿੰਘ ਡੀ.ਐਸ.ਪੀ ਜੰਡਿਆਲਾ ਅਤੇ ਸ਼੍ਰੀ ਮਨਿੰਦਰ ਸਿੰਘ ਡੀ.ਐਸ.ਪੀ (ਡੀ) ਜੀ ਦੀ ਅਗਵਾਈ ਵਿੱਚ ਥਾਣਾ ਜੰਡਿਆਲਾ ਅਤੇ ਸੀ.ਆਈ.ਏ ਦੀਆ ਵੱਖ-ਵੱਖ ਟੀਮਾ ਵੱਲੋ ਅਣਥੱਕ ਮਿਹਨਤ ਕਰਦਿਆਂ ਉਕਤ ਮੁਕੱਦਮਾ ਦੇ ਦੋਸ਼ੀ ਲਵਪ੍ਰੀਤ ਸਿੰਘ ਉਰਫ ਲਵ, ਮਨਪ੍ਰੀਤ ਸਿੰਘ ਉਰਫ ਮਨੀ ਉਰਫ ਕਾਲੂ ਭਾਪਾ ਅਤੇ ਮਨਮਿੰਦਰ ਸਿੰਘ ਸਿੰਘ ਉਰਫ ਹਰਮਨ ਉਰਫ ਬਿੱਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਉਕਤ ਦੋਸ਼ੀਆ ਕੋਲੋ ਕੀਤੀ ਪੁੱਛਗਿਛ ਦੌਰਾਨ ਸਾਹਮਣੇ ਆਇਆ ਕਿ ਉਕਤ ਗ੍ਰਿਫਤਾਰ ਦੋਸ਼ੀਆ ਵੱਲੋ ਇਸ ਘਟਨਾ ਨੂੰ ਅਭੀ ਪੁੱਤਰ ਕੰਤਾ ਵਾਸੀ ਜੰਡਿਆਲਾ ਦੇ ਕਹਿਣ ਉੱਤੇ ਅੰਜਾਮ ਦਿੱਤਾ ਗਿਆ ਸੀ। ਜਿਸ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ। ਉਕਤ ਗ੍ਰਿਫਤਾਰ ਦੋਸ਼ੀ ਮਨਪ੍ਰੀਤ ਸਿੰਘ ਉਰਫ ਮਨੀ ਉਰਫ ਕਾਲੂ ਭਾਪਾ ਦੇ ਖਿਲਾਫ ਕਤਲ ਦੀ ਕੋਸ਼ਿਸ਼ ਅਤੇ ਅਸਲਾ ਐਕਟ ਵਰਗੀਆ ਗੰਭੀਰ ਧਰਾਵਾਂ ਤਹਿਤ 6 ਮੁਕੱਦਮੇ ਦਰਜ ਹਨ ਅਤੇ ਮਨਮਿੰਦਰ ਸਿੰਘ ਸਿੰਘ ਉਰਫ ਹਰਮਨ ਉਰਫ ਬਿੱਲਾ ਖਿਲ਼ਾਫ ਐਨਡੀਪੀਐਸ ਐਕਟ ਤਹਿਤ 3 ਮੁਕੱਦਮੇ ਦਰਜ ਹਨ।

Majha Mail