Advertisement

ਨਸ਼ਾ ਤਸਕਾਰਾਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ- ਦੀਕਸ਼ਿਤ ਧਵਨ

ਅੰਮ੍ਰਿਤਸਰ 11 ਜੁਲਾਈ 2025 (ਵਿਸ਼ਾਲ ਕਾਲੜਾ): ਪੰਜਾਬ ਸਰਕਾਰ ਦੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨਹਿਤ, ਨਸ਼ਾ ਮੁੱਕਤੀ ਮੋਰਚਾ ਅੰਮ੍ਰਿਤਸਰ (ਸਹਿਰੀ) ਦੀ ਇਕ ਅਹਿਮ ਮੀਟਿੰਗ ਦੀਕਸ਼ਿਤ ਧਵਨ ਜਿਲ਼ਾ ਇੰਚਾਰਜ ਨਸ਼ਾ ਮੁੱਕਤੀ ਮੋਰਚਾ ਅੰਮ੍ਰਿਤਸਰ ਸਹਿਰੀ ਵਲੋਂ ਪੁਲਿਸ ਸਬ-ਡਵੀਜਨ ਪੱਛਮੀ ਅਤੇ ਸਬ ਡਵੀਜਨ ਉੱਤਰੀ ਦੇ ਉੱਚ-ਅਧਿਕਾਰੀਆਂ ਨਾਲ ਕੀਤੀ ਗਈ। ਇਸ ਮੀਟਿੰਗ ਵਿੱਚ ਵਾਰਡ ਅਤੇ ਪਿੰਡਾਂ ਲੈਵਲ ਤੇ ਡਿਫੈਂਸ-ਕਮੇਟੀਆਂ ਬਨਾਉਣ ਬਾਰੇ ਵਿਚਾਰ ਕੀਤਾ ਗਿਆ ਅਤੇ ਬਹੁਤ ਹੀ ਜ਼ਲਦੀ ਇੰਨਾ ਡਿਫੈਂਸ ਕਮੇਟੀਆਂ ਦਾ ਗਠਨ ਜਮੀਨੀ ਪੱਧਰ ਤੇ ਕੀਤਾ ਜਾਵੇਗਾ। ਇਸ ਡਿਫੈਂਸ ਕਮੇਟੀਆਂ ਵਿੱਚ ਆਮ ਲੋਕਾਂ ਦੀ ਸ਼ਾਮੂਲੀਅਤ ਨੂੰ ਵੱਧ ਤੋਂ ਵੱਧ ਯਕੀਨੀ ਬਣਿਆ ਜਾਵੇਗਾ,ਤਾਂ ਕੀ ਇਸ ਨਾਲ ਨਸ਼ੇ ਰੂਪੀ ਕੋਹੜ ਨੂੰ ਜੜ੍ਹ ਤੋਂ ਇਸ ਗੁਰੂ ਰਾਮਦਾਸ ਜੀ ਦੀ ਨਗਰੀ ਵਿੱਚੋ ਖਤਮ ਕੀਤਾ ਜਾਸਕੇ|
ਇਸ ਮੀਟਿੰਗ ਵਿੱਚ ਪੁਲਿਸ ਅਧਿਕਾਰੀ ਵਲੋਂ ਹਰਪਾਲ ਸਿੰਘ ਏਡੀਸੀਪੀ-2, ਸ਼ਿਵ ਦਰਸ਼ਨ ਏਸੀਪੀ ਪੱਛਮੀ, ਰਿਸ਼ਬ ਭੋਲਾ ਏਸੀਪੀ ਉੱਤਰੀ, ਇਸ ਦੇ ਨਾਲ
ਐਸਐਚਓ ਸਦਰ-ਹਰਸੰਦੀਪ ਸਿੰਘ, ਐਸਐਚਓ ਸਿਵਲ ਲਾਈਨ ਸਰਮੇਲ ਸਿੰਘ, ਐਸਐਚਓ ਮਜੀਠਾ ਰੋਡ-ਰਣਜੀਤ ਸਿੰਘ, ਐਸਐਚਓ ਰਣਜੀਤ ਐਵੀਨਿਊ-ਰੋਬਿਨ ਹੰਸ, ਐਸਐਚਓ ਕੰਟੋਨਮੈਂਟ-ਮੋਹਿਤ ਕੁਮਾਰ, ਐਸਐਚਓ ਛੇਹਰਟਾ-ਵਿਨੋਦ ਕੁਮਾਰ ਅਤੇ ਚੌਕੀ ਇੰਚਾਰਜ-ਰਾਣੀ ਕਾ ਬਾਗ, ਵਿਜੇ ਨਗਰ ਕੋਰਟ ਕੰਪਲੈਕਸ, ਫੈਜ਼ਪੁਰਾ, ਗਰੀਨ ਐਵੀਨਿਊ, ਮਾਹਲ ਅਤੇ ਨਸ਼ਾ ਮੁੱਕਤੀ ਮੋਰਚੇ ਦੀ ਟੀਮ ਵਲੋਂ ਹਨੀ ਨਾਹਰ, ਸੁਨੀਲ ਕੁਮਾਰ, ਰਾਹਿਲ ਸੇਠ ਕੁਲਵੰਤ ਵਡਾਲੀ, ਅਜੈ ਕੁਮਾਰ, ਰਣਜੀਤ ਸਿੰਘ, ਸੂਰਜ ਮਹਿਰਾ ਨੇ ਸ਼ਿਰਕਤ ਕੀਤੀ।
ਕੈਪਸ਼ਨ : ਸ੍ਰੀ ਦੀਕਸ਼ਿਤ ਧਵਨ ਜਿਲ਼ਾ ਇੰਚਾਰਜ ਨਸ਼ਾ ਮੁੱਕਤੀ ਮੋਰਚਾ ਅੰਮ੍ਰਿਤਸਰ ਸਹਿਰੀ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ।

Majha Mail