ਅੰਮ੍ਰਿਤਸਰ 11 ਜੁਲਾਈ 2025 (ਵਿਸ਼ਾਲ ਕਾਲੜਾ) : ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਸਮੂਹ ਬੂਥ ਲੈਵਲ ਅਫ਼ਸਰਾਂ ਦੀ ਟਰੇਨਿੰਗ 54-54 ਕਰਮਚਾਰੀਆਂ ਦੇ ਬੈਚ ਵਿੱਚ 11.07.2025 ਤੱਕ ਕਰਵਾਈ ਜਾ ਰਹੀ ਹੈ, ਜਿਸ ਦੇ ਤਹਿਤ 014-ਵਿਧਾਨ ਸਭਾ ਚੋਣ ਹਲਕਾ ਜੰਡਿਆਲਾ (ਅ.ਜ) ਦੇ ਤੀਸਰੇ ਬੈਚ ਦੀ ਟਰੇਨਿੰਗ ਅੱਜ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ,(ਵੋਕੇਸ਼ਨਲ ਵਿੰਗ), ਜੰਡਿਆਲਾ ਗੁਰੂ ਵਿਖੇ ਸ੍ਰੀ ਨਵਕੀਰਤ ਸਿੰਘ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਦੀ ਦੇਖ-ਰੇਖ ਵਿੱਚ ਕਰਵਾਈ ਗਈ। ਟ੍ਰੇਨਿੰਗ ਦੌਰਾਨ ਬੂਥ ਲੈਵਲ ਅਫਸਰਾਂ ਅਤੇ ਸੈਕਟਰ ਅਫਸਰਾਂ ਨੂੰ ਘਰ ਘਰ ਜਾ ਕੇ ਨਵੇਂ ਵੋਟ ਬਣਾਉਣ,ਕੱਟਣ, ਘਰ ਦਾ ਪਤਾ ਬਦਲਣ ਸਬੰਧੀ ਅਤੇ ਮਰ ਚੁੱਕੇ ਵਿਅਕਤੀਆਂ ਦੇ ਨਾਂ ਵੋਟਰ ਸੂਚੀ ਵਿਚੋਂ ਕੱਟਣ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਗਈ।
ਇਸ ਟਰੇਨਿੰਗ ਵਿੱਚ 54 ਬੂਥ ਲੈਵਲ ਅਫ਼ਸਰ ਅਤੇ 05 ਸੈਕਟਰ ਅਫ਼ਸਰ ਸ਼ਾਮਲ ਹੋਏ। ਅੱਜ ਦੇ ਬੈਚ ਵਿੱਚ ਸ਼ਾਮਲ ਬੀ.ਐਲ.ਓ. ਨੂੰ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਨਵੇਂ ਪਲਾਸਟਿਕ ਆਈਡੈਂਟੀ ਕਾਰਡ ਅਤੇ ਟਰੇਨਿੰਗ ਦਾ ਸਰਟੀਫਿਕੇਟ ਵੀ ਜਾਰੀ ਕੀਤਾ ਗਿਆ। ਸ੍ਰੀਮਤੀ ਨਰਿੰਦਰ ਕੌਰ, ਚੋਣ ਕਾਨੂੰਗੋ ਅਤੇ ਸ੍ਰੀ ਪੁਨੀਤ ਜੋਸ਼ੀ ਅਤੇ ਸ਼੍ਰੀ ਗੁਰਦੇਵ ਸਿੰਘ (ਮਾਸਟਰ ਟਰੇਨਰ) ਪਾਸੋਂ ਟਰੇਨਿੰਗ ਮੁਕੰਮਲ ਕਰਾਉਣ ਉਪਰੰਤ ਸਮੂਹ ਟਰੇਨੀਜ਼ ਦੀ ਬਹੁ-ਚੋਣ ਪ੍ਰਸ਼ਨ-ਪੱਤਰ ਦੇ ਆਧਾਰ ਅਸੈਸਮੈਂਟ ਪ੍ਰੀਖਿਆ ਵੀ ਕਰਵਾਈ ਗਈ, ਜਿਸ ਦਾ ਰਿਜਲਟ 100% ਰਿਹਾ ਹੈ। ਸ੍ਰੀ ਨਵਕੀਰਤ ਸਿੰਘ ਚੋਣਕਾਰ ਰਜਿਸਟਰੇਸ਼ਨ ਅਫ਼ਸਰ 014-ਵਿਧਾਨ ਸਭਾ ਚੋਣ ਹਲਕਾ ਜੰਡਿਆਲਾ (ਅ.ਜ) ਨੇ ਟਰੇਨੀਜ਼ ਨਾਲ ਗੱਲ-ਬਾਤ ਕਰਦੇ ਹੋਏ ਉਨ੍ਹਾਂ ਦੇ ਸ਼ੰਕਿਆਂ ਦਾ ਨਿਵਾਰਣ ਕੀਤਾ ਅਤੇ ਫੀਲਡ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਸੁਣਦੇ ਹੋਏ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫਸਰ -1-ਕਮ-ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ, ਅੰਮ੍ਰਿਤਸਰ ਸ਼੍ਰੀ ਸੰਦੀਪ ਮਲਹੋਤਰਾ ਅਤੇ ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫਸਰ -2 -ਕਮ-ਜਿਲ੍ਹਾ ਸਿੱਖਿਆ ਅਫਸਰ(ਸੈ.ਸਿ.), ਅੰਮ੍ਰਿਤਸਰ ਸ਼੍ਰੀ ਕੰਵਲਜੀਤ ਸਿੰਘ, ਉਪ ਜ਼ਿਲ੍ਹਾ ਸਿਖਿਆ ਅਫਸਰ(ਸੈ.ਸਿ) ਸ਼੍ਰੀ ਰਜੇਸ਼ ਖੰਨਾ ਅਤੇ ਪ੍ਰਿਸੀਪਲ ਸ਼੍ਰੀਮਤੀ ਪਰਮਜੀਤ ਕੌਰ ਹਾਜ਼ਰ ਸਨ ।