ਅੰਮ੍ਰਿਤਸਰ, 11 ਜੁਲਾਈ, 2025 (ਵਿਸ਼ਾਲ ਕਾਲੜਾ )-ਵਧੀਕ ਜ਼ਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਅਮਨਦੀਪ ਕੌਰ ਨੇ ਭਾਰਤੀ ਨਾਗਰਿਕ ਸੁਰੱਕਸ਼ਾ ਸਹਿੰਤਾ, 2023 ਦੀ ਧਾਰਾ 163 ਬੀ.ਐਨ.ਐਸ.ਐਸ. ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆਂ ਜ਼ਿਲ੍ਹਾ ਅੰਮ੍ਰਿਤਸਰ (ਦਿਹਾਤੀ) ਦੇ ਅਧਿਕਾਰ ਖੇਤਰ ਅਧੀਨ ਆਉਂਦੇ ਅੰਤਰਰਾਸ਼ਟਰੀ ਬਾਰਡਰ ਦੇ 25 ਕਿਲੋਮੀਟਰ ਦੇ ਘੇਰੇ ਤੋਂ ਇਲਾਵਾ ਮਿਲਟਰੀ/ਏਅਰ ਫੋਰਸ ਸਟੇਸ਼ਨ/ਬੀ.ਐਸ.ਐਫ. ਜਾਂ ਹੋਰ ਸੁਰੱਖਿਆ ਏਜੰਸੀਆਂ ਦੇ 3 ਕਿਲੋਮੀਟਰ ਦੇ ਘੇਰੇ ਅੰਦਰ ਆਮ ਲੋਕਾਂ ਵਲੋਂ ਪ੍ਰਾਈਵੇਟ ਡਰੋਨਜ/ਕਵਾਡਕਾਪਟਰ ਦੀ ਵਰਤੋਂ ਕਰਨ ਤੇ ਪਾਬੰਦੀ ਲਗਾਈ ਜਾਂਦੀ ਹੈ। ਹੁਕਮਾਂ ਵਿਚ ਕਿਹਾ ਗਿਆ ਹੈ ਕਿ ਇਹ ਧਿਆਨ ਵਿਚ ਆਇਆ ਹੈ ਕਿ ਜਿਲ੍ਹਾ ਅੰਮ੍ਰਿਤਸਰ ਵਿੱਚ ਇੰਟੈਲੀਜੈਂਸ ਇੰਨਪੁਟਸ ਤੇ ਮੁਤਾਬਿਕ ਸਰਹੱਦ ਪਾਰ ਤੋਂ ਡਰੇਨ ਰਾਹੀਂ ਅਸਲਾ ਵਗੈਰਾ ਦੀ ਖੇਪ ਭਾਰਤ ਵਿੱਚ ਭੇਜਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਲਈ ਏਅਰ ਫੋਰਸ ਸਟੇਸ਼ਨ ਦੇ ਨੇੜੇ ਡਰੋਨਜ/ਕਵਾਡਕਾਪਟਰ ਦੇ ਉਡਾਣ ਭਰਨ ਪਾਬੰਦੀ ਲਗਾਈ ਜਾਂਦੀ ਹੈ। ਜਿਲ੍ਹਾ ਅੰਮ੍ਰਿਤਸਰ ਦਿਹਾਤੀ ਦੀ ਹਦੂਦ ਅੰਦਰ ਡਰੋਨ, ਯੂ.ਏ.ਵੀ., ਆਰ.ਵੀ.ਪੀ. ਅਤੇ ਆਰ.ਸੀ.ਏ. ਸਮੇਤ ਪੈਰ੍ਹਾ ਗਲਾਈਡਰ/ਹੈਗ ਗਲਾਈਡਰ ਨੂੰ ਬਿਨਾਂ ਅਗਾਉਂ ਇਜਾਜਤ ਦੇ ਉਡਾਣ ਤੇ ਪਾਬੰਦੀ ਲਗਾਈ ਜਾਂਦੀ ਹੈ।
ਇਹ ਹੁਕਮ 6 ਅਕਤੂਬਰ 2025 ਤੱਕ ਲਾਗੂ ਰਹੇਗਾ।