ਹਰ ਪਰਿਵਾਰ ਨੂੰ 10 ਲੱਖ ਰੁਪਏ ਦਾ ਸਲਾਨਾ ਮੁਫਤ ਇਲਾਜ ਦੇਣਾ ਸਾਡੀ ਸਰਕਾਰ ਦੀ ਵੱਡੀ ਪ੍ਰਾਪਤੀ
ਜੰਡਿਆਲਾ ਗੁਰੂ ਦੇ ਘਾਹ ਮੰਡੀ ਚੌਕ ਵਿਚ ਕਰੀਬ 20 ਲੱਖ ਰੁਪਏ ਦੀ ਲਾਗਤ ਨਾਲ ਲਗਾਈਆਂ ਜਾਣਗੀਆਂ ਇੰਟਰਲਾਕ ਟਾਇਲਾਂ
ਅੰਮ੍ਰਿਤਸਰ 10 ਜੁਲਾਈ 2025: (ਮੁਨੀਸ਼ ਸ਼ਰਮਾ) : ਆਮ ਆਦਮੀ ਪਾਰਟੀ ਵਲੋ 2022 ਦੀਆਂ ਚੋਣਾਂ ਦੋਰਾਨ ਸੂਬੇ ਦੇ ਲੋਕਾਂ ਨੂੰ ਜੋ ਗਰੰਟੀਆਂ ਦਿੱਤੀਆਂ ਗਈਆਂ ਸਨ,ਨੂੰ ਪੂਰਾ ਕਰਨ ਲਈ ਸਾਡੀ ਸਰਕਾਰ ਵੱਚਨਬੱਧ ਹੈ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਪਣੇ ਕੀਤੇ ਗਏ ਵਿਕਾਸ ਕਾਰਜਾਂ ਦੇ ਆਧਾਰ ਤੇ ਆਮ ਆਦਮੀ ਪਾਰਟੀ ਦੀ ਸਰਕਾਰ 2027 ਵਿਚ ਵੀ ਪੂਰਨ ਬਹੁਮੱਤ ਨਾਲ ਸੱਤਾ ਸੰਭਾਲੇਗੀ। ਇੰਨਾਂ ਸ਼ਬਦਾਂ ਦਾ ਪ਼੍ਰਗਟਾਵਾ ਕੈਬਿਨਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਵਲੋ ਜੰਡਿਆਲਾ ਗੁਰੂ ਵਿਖੇ ਘਾਹ ਮੰਡੀ ਚੌਕ ਵਿਚ ਕਰੀਬ 20 ਲੱਖ ਰੁਪਏ ਦੀ ਲਾਗਤ ਨਾਲ ਲੱਗਣ ਵਾਲੀਆਂ ਇੰਟਰਲਾਕ ਟਾਇਲਾ ਦਾ ਨੀਂਹ ਪੱਥਰ ਰੱਖਣ ਸਮੇ ਕੀਤਾ। ਉਨ੍ਹਾਂ ਦੱਸਿਆ ਕਿ ਘਾਹ ਮੰਡੀ ਚੋਕ ਤੋ ਗੁੰਨੇਵਾਲ ਨੂੰ ਜਾਂਦੀ ਸੜਕ ਅਤੇ ਲੜਕੀਆਂ ਦੇ ਸਕੂਲ ਤੋ ਅੱਗੇ ਨੂੰ ਜਾਂਦੀ ਸੜਕ ਵੀ ਜ਼ਲਦੀ ਬਣਾਈ ਜਾ ਰਹੀ ਹੈ। ਸ: ਈ.ਟੀ.ਓ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਾਰੇ ਕੰਮ ਗੁਣਵਤਾ ਭਰਪੂਰ ਹੋਣੇ ਚਾਹੀਦੇ ਹਨ ਅਤੇ ਵਿਕਾਸ ਕਾਰਜਾਂ ਵਿਚ ਕੋਈ ਵੀ ਉਣਤਾਈ ਬਰਦਾਸ਼ਤ ਨਹੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਰੇ ਵਿਕਾਸ ਕਾਰਜ ਸਮੇ ਸਿਰ ਮੁਕੰਮਲ ਹੋਣੇ ਚਾਹੀਦੇ ਹਨ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾ ਆਵੇ।
ਕੈਬਿਨਟ ਮੰਤਰੀ ਹਰਭਜਨ ਸਿੰਘ ਨੇ ਦੱਸਿਆ ਕਿ ਸਾਡੀ ਸਰਕਾਰ ਦੀ ਵੱਡੀ ਪ੍ਰਾਪਤੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ‘ਚ ਹਰ ਪਰਿਵਾਰ ਨੂੰ 10 ਲੱਖ ਤੱਕ ਦਾ ਸਲਾਨਾ ਮੁਫ਼ਤ ਇਲਾਜ਼ ਜੋ ਸਹੂਲਤ ਦੇ ਦਿੱਤੀ ਹੈ । ਪੰਜਾਬ ਦਾ ਹਰ ਇੱਕ ਵਾਸੀ ਇਸ ਸਕੀਮ ਅਧੀਨ ਇਲਾਜ਼ ਦੀ ਸਹੂਲਤ ਦਾ ਹੱਕਦਾਰ ਹੋਵੇਗਾ, ਬੱਚਾ ਹੋਵੇ ਜਾਂ ਬਜ਼ੁਰਗ ਜਾਂ ਕੋਈ ਬੇਸਹਾਰਾ।ਉਹਨਾਂ ਕਿਹਾ ਕਿ ਇਸ ਸਕੀਮ ਤਹਿਤ ਇਲਾਜ਼ ਲੈਣ ਲਈ ਕੋਈ ਕਾਗਜ਼ੀ ਕਾਰਵਾਈ ‘ਚ ਉਲਝਣਾ ਨਹੀਂ ਪਏਗਾ, ਅਗਰ ਤੁਹਾਡੇ ਕੋਲ ਕਾਰਡ ਬਣਿਆ ਨਹੀਂ ਹੋਵੇਗਾ ਤਾਂ ਮੌਕੇ ‘ਤੇ ਅਧਾਰ ਕਾਰਡ ਜਾਂ ਵੋਟਰ ਕਾਰਡ ਦਿਖਾ ਕੇ ਰਜਿਸਟਰ ਕਰਵਾਉਣ ਉਪਰੰਤ ਇਲਾਜ਼ ਕਰਵਾਇਆ ਜਾ ਸਕੇਗਾ। ਈ.ਟੀ.ਓ ਨੇ ਦੱਸਿਆ ਕਿ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਸਮੇਤ ਕਰੀਬ 1500 ਨਿੱਜੀ ਹਸਪਤਾਲ ਇਸ ਤਹਿਤ ਪੰਜਾਬੀਆਂ ਦਾ ਮੁਫ਼ਤ ਇਲਾਜ਼ ਕਰਨਗੇ। ਉਹਨਾਂ ਕਿਹਾ ਕਿ ਪੰਜਾਬ ਦੇ 65 ਲੱਖ ਪਰਿਵਾਰਾਂ ਨੂੰ ਕੈਸ਼ਲੈੱਸ ਬੀਮੇ ਦੀ ਸਹੂਲਤ ਦਿੱਤੀ ਗਈ ਹੈ ਜਿਸ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਹਰ ਬੀਮਾਰੀ ਦਾ ਇਲਾਜ ਮੁਫ਼ਤ ਵਿੱਚ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਇਸ ਸਕੀਮ ਵਿਚ ਸਰਕਾਰੀ ਕਰਮਚਾਰੀ, ਆਂਗਣਵਾੜੀ, ਆਸ਼ਾ ਵਰਕਰ ਵੀ 100% ਕਵਰ ਹੋਣਗੇ। ਉਨਾਂ ਕਿਹਾ ਕਿ ਇਹ ਯੋਜਨਾ ਤਿੰਨ ਮਹੀਨੇ ਵਿੱਚ ਲਾਗੂ ਕੀਤੀ ਜਾਵੇਗੀ।
ਇਸ ਮੌਕੇ ਐਸ.ਐਸ. ਬੋਰਡ ਦੇ ਮੈਬਰ ਸ਼੍ਰੀ ਨਰੇ਼ਸ ਪਾਠਕ, ਆਪ ਦੇ ਸ਼ਹਿਰੀ ਪ੍ਰਧਾਨ ਸਰਬਜੀਤ ਸਿੰਘ ਡਿੰਪੀ, ਸਤਿੰਦਰ ਸਿੰਘ, ਅਵਤਾਰ ਸਿੰਘ,ਸ: ਤਜਿੰਦਰ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।
—
ਕੈਪਸ਼ਨ: ਕੈਬਿਨਟ ਮੰਤਰੀ ਪੰਜ਼ਾਬ ਹਰਭਜਨ ਸਿੰਘ ਈ.ਟੀ.ਓ ਜੰਡਿਆਲਾ ਗੁਰੂ ਵਿਖੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਦੇ ਹੋਏ।
2027 ਵਿਚ ਆਪ ਪੂਰਨ ਬਹੁਮੱਤ ਨਾਲ ਸੰਭਾਲੇਗੀ ਸੱਤਾ-ਈ.ਟੀ.ਓ
