Advertisement

ਸੜਕ ਸੁਧਾਰ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਜਾਰੀ ਕੀਤਾ ਗਿਆ ਗੂਗਲ ਫਾਰਮ

ਲੋਕਾਂ ਦੇ ਸੁਝਾਅ ਲੈਕੇ ਕੀਤਾ ਜਾਵੇਗਾ ਸੜਕਾਂ ਦਾ ਨਵੀਕੀਕਰਨ

ਅੰਮ੍ਰਿਤਸਰ 10 ਜੁਲਾਈ 2025 (ਪ੍ਰਦੀਪ ਜੈਨ ਰੋਕੀ) :ਹਾਲ ਹੀ ਵਿੱਚ ਜ਼ਿਲਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਹੁਕਮਾਂ ਅਨੁਸਾਰ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ 41 ਸ਼ਹਿਰੀ ਸੜਕਾਂ ਨੂੰ ਵੱਖ ਵੱਖ ਸੀਨੀਅਰ ਅਧਿਕਾਰੀਆਂ ਵੱਲੋਂ ਅਡੋਪਟ ਕੀਤਾ ਗਿਆ ਹੈ । ਇਸ ਪਹਿਲ ਨੂੰ ਅੱਗੇ ਵਧਾਉਂਦਿਆਂ, ਜ਼ਿਲਾ ਪ੍ਰਸ਼ਾਸਨ ਨੇ ਹੁਣ ਇੱਕ ਗੂਗਲ ਫਾਰਮ ਵੀ ਜਾਰੀ ਕਰ ਦਿੱਤਾ ਹੈ, ਜਿਸ ਰਾਹੀਂ ਜਨਤਕ ਸੇਵਾਵਾਂ ਅਤੇ ਸੜਕਾਂ ਨਾਲ ਜੁੜੀਆਂ ਸ਼ਿਕਾਇਤਾਂ ਅਤੇ ਸੁਝਾਵ ਇਕੱਠੇ ਕੀਤੇ ਜਾਣਗੇ। ਇਹ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਇਸ ਗੂਗਲ ਫਾਰਮ ਰਾਹੀਂ ਨਾਗਰਿਕ ਆਪਣੇ ਇਲਾਕੇ ਦਾ ਨਾਂ, ਆਪਣੇ ਇਲਾਕੇ ਦੀਆਂ ਸੜਕਾਂ ਦੀ ਸਥਿਤੀ, ਪਾਣੀ ਦਾ ਇਕੱਠ ਹੋਣਾ, ਬੰਦ ਸਟ੍ਰੀਟ ਲਾਈਟਾਂ, ਫੁੱਟਪਾਥ ਸੰਬਧੀ ਆਦਿ ਬਾਰੇ ਰਿਪੋਰਟ ਕਰ ਸਕਦੇ ਹਨ। ਜਾਣਕਾਰੀ ਮਿਲਦੇ ਹੀ ਸ਼ਿਕਾਇਤ ਤੁਰੰਤ ਸੰਬਧਿਤ ਅਧਿਕਾਰੀ ਨੂੰ ਲੋੜੀਂਦੀ ਕਾਰਵਾਈ ਲਈ ਭੇਜ ਦਿੱਤੀ ਜਾਵੇਗੀ। ਵਿਸ਼ੇਸ਼ ਗੱਲ ਇਹ ਹੈ ਕਿ ਇਹਨਾਂ ਸ਼ਿਕਾਇਤਾਂ ਨੂੰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਲੋਂ ਰੋਜ਼ਾਨਾ ਮਨੀਟਰ ਕੀਤਾ ਜਾਏਗਾ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਡਿਜੀਟਲ ਪਲੇਟਫਾਰਮ ਦਾ ਲਾਭ ਲੈਣ ਅਤੇ ਸੜਕਾਂ ਨੂੰ ਹੋਰ ਵੀ ਸੁਰੱਖਿਅਤ, ਸਾਫ਼ ਅਤੇ ਸੁੰਦਰ ਬਣਾਉਣ ਵਿੱਚ ਪ੍ਰਸ਼ਾਸਨ ਦਾ ਸਹਿਯੋਗ ਦੇਣ। ਉਹਨਾਂ ਕਿਹਾ ਕਿ ਤੁਹਾਡੇ ਆਏ ਹੋਏ ਸੁਝਾਅ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਤੁਹਾਡੇ ਇਲਾਕੇ ਦੀ ਸੜਕ ਉੱਤੇ ਕੰਮ ਕੀਤਾ ਜਾਵੇਗਾ।

https://docs.google.com/forms/d/1bRuw6uB0V8-URGbmmd3tLyfNuLv-e4M0_hYxf54Ilqs/edit
===—

Majha Mail