Advertisement

ਪਾਣੀ ਅਤੇ ਸੀਵਰੇਜ ਦੇ ਨਜਾਇਜ ਕਨੈਕਸ਼ਨਾ ਦੇ ਸਬੰਧ ਵਿੱਚ ਨਗਰ ਨਿਗਮ ਵਲੋਂ ਕੀਤੀ ਜਾਵੇਗੀ ਸਖਤ ਕਾਰਵਾਈ

 ਜਾਰੀ ਕੀਤੇ ਨੋਟਿਸਾ ਦੀ ਮਿਆਦ ਤੋ ਬਾਅਦ ਕਟੇ ਜਾਣਗੇ ਕਨੇਕਸ਼ਨ

ਅੰਮ੍ਰਿਤਸਰ 13 ਅਗਸਤ 2025 (ਮੁਨੀਸ਼ ਸ਼ਰਮਾ/ਪ੍ਰਦੀਪ ਜੈਨ) : ਨਗਰ ਨਿਗਮ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ਾ ਤੇ ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਵਲੋਂ ਪਾਣੀ ਅਤੇ ਸੀਵਰੇਜ ਵਿਭਾਗ ਦੇ ਅਧਿਕਾਰੀਆਂ ਅਤੇ ਰਿਕਵਰੀ ਸਟਾਫ ਨਾਲ ਮੀਟਿੰਗ ਕੀਤੀ ਗਈ ਮੀਟਿੰਗ ਦੌਰਾਨ ਪਾਣੀ ਅਤੇ ਸੀਵਰੇਜ ਦੇ ਨਜਾਇਜ ਕਨੇਕਸ਼ਨਾ ਦੀ ਸਰਵੇ ਅਤੇ ਲਬਿੰਤ ਪਏ ਬਕਾਇਆ ਜਾਤ ਦੀ ਰਿਕਵਰੀ ਬਾਰੇ ਰਿਪੋਰਟ ਮੰਗੀ ਗਈ । ਵਧੀਕ ਕਮਿਸ਼ਨਰ ਵਲੋਂ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਅਪਣਾਏ ਜਾ ਰਹੇ ਸੁਸਤ ਰਵੇਇਏ ਦਾ ਸਖਤ ਨੋਟਿਸ ਲੇਂਦੇ ਹੋਏ ਕੰਮ ਵਿੱਚ ਅਣਗਿਹਲੀ ਵਰਤਣ ਵਾਲੇ ਕਰਮਚਾਰੀਆਂ ਵਿਰੁੱਧ ਸਖਤ ਕਾਰਵਾਈ ਦੇ ਆਦੇਸ਼ ਦਿਤੇ ਗਏ ਅਤੇ ਨਾਲ ਹੀ ਹਦਾਇਤ ਕੀਤੀ ਗਈ ਕਿ ਹਰ ਇਕ ਅਧਿਕਾਰੀ ਅਤੇ ਕਰਮਚਾਰੀ ਆਪਣੇ ਆਪਣੇ ਸਬੰਧਤ ਜੋਨ ਅਧੀਨ ਪੈਂਦੀਆਂ ਨਵੀਆਂ ਬਣੀਆਂ ਕਲੋਨੀਆਂ ਦੀ ਸਰਵੇ ਕਰਨਗੇ ਅਤੇ ਲਏ ਗਏ ਨਜਾਇਜ ਪਾਣੀ ਅਤੇ ਸੀਰਵੇਜ ਦੇ ਕਨੈਕਸ਼ਨਾ ਦੇ ਸਬੰਧ ਵਿੱਚ 3 ਦਿਨਾ ਦਾ ਨੋਟਿਸ ਜਾਰੀ ਕਰਨਗੇ ਅਤੇ ਨੋਟਿਸ ਦੀ ਮਿਆਦ ਖਤਮ ਹੋਣ ਤੋ ਬਾਅਦ ਇਨਾਂ ਕਨੈਕਸ਼ਨਾ ਨੂੰ ਕਟਣ ਸਬੰਧੀ ਕਾਰਵਾਈ ਅਮਲ ਵਿੱਚ ਲਿਆਉਣਗੇ । ਉਹਨਾਂ ਵਲੋਂ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਸਬੰਧਤ ਅਧਿਕਾਰੀਆ ਅਤੇ ਕਰਮਚਾਰੀਆਂ ਵਲੋਂ ਆਪਣੇ -2 ਜੋਨ ਵਿੱਚ ਪ੍ਰਾਪਰਟੀ ਟੈਕਸ ਵਿਭਾਗ ਦੇ ਕਰਮਚਾਰੀਆਂ ਨੂੰ ਨਾਲ ਮਿਲਾ ਕੇ ਸ਼ਹਿਰ ਵਾਸੀ ਦੀ ਸਹੁਲਤ ਲਈ ਕੈਂਪ ਲਗਾਉਣਗੇ ਅਤੇ ਲੋਕਾਂ ਨੂੰ ਨਜਾਇਜ ਲਏ ਕਨੈਕਸ਼ਨਾ ਨੂੰ ਰੈਗੁਲਰ ਕਰਵਾਉਣ ਲਈ ਜਾਗਰੂਕਰ ਕਰਨ ਦੇ ਨਾਲ ਨਾਲ ਇਹਨਾਂ ਕੈਂਪਾ ਵਿੱਚ ਕਨੈਕਸ਼ਨਾ ਨੂੰ ਰੈਗੁਲਰ ਕਰਨ ਅਤੇ ਪ੍ਰਾਪਰਟੀ ਟੈਕਸ ਭਰਨ ਦੀ ਸੁਵਿਧਾ ਉਪਲਬਧ ਕਰਵਾਉਣਗੇ । ਇਸ ਸਬੰਧੀ ਅਗੋ ਹਦਾਇਤਾ ਦੇਣ ਲਈ ਵਧੀਕ ਕਮਿਸ਼ਨਰ ਵਲੋਂ ਮਿਤੀ 14/08/2025 ਨੂੰ ਵਿਭਾਗ ਦੇ ਅਧਿਕਾਰੀਆਂ ਦੀ ਵਿਸ਼ੇਸ਼ ਮੀਟਿੰਗ ਬੁਲਾਈ ਗਈ ਹੈ ਤਾਂ ਜੋ ਨਜਾਇਜ ਕਨੈਕਸ਼ਨਾਂ ਨੂੰ ਰੈਗੁਲਰ ਕਰਨ ਅਤੇ ਬਕਾਇਆ ਜਾਤ ਦੀ ਰਿਕਵਰੀ ਲਈ ਵਿਊਤਬੰਦੀ ਕੀਤੀ ਜਾ ਸਕੇ । ਅਜ ਦੀ ਇਸ ਮੀਟਿੰਗ ਵਿੱਚ ਸਹਾਇਕ ਕਮਿਸ਼ਨਰ ਅਤੇ ਇੰਚਾਰਜ ਵਾਟਰੇਟ ਦਲਜੀਤ ਸਿੰਘ , ਕਾਰਜਕਾਰੀ ਇੰਜੀਨਿਅਰ ਭਲਿੰਦਰ ਸਿੰਘ , ਮੰਨਜੀਤ ਸਿੰਘ , ਸੁਪਰਡੰਟ ਸਤਨਾਮ ਸਿੰਘ ਸਾਰੇ ਐਸਡੀਓਜ ਅਤੇ ਜੇਈਜ ਹਾਜਰ ਸਨ ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਨੇ ਦਸਿਆ ਕਿ ਪਿਛਲੇ ਸਾਲ 2024-25 ਦੌਰਾਨ ਪਾਣੀ ਅਤੇ ਸੀਵਰੇਜ ਵਿਭਾਗ ਦੀ ਮਿਤੀ 13 ਅਗਸਤ ਤੱਕ ਕੁਲ ਆਮਦਨ 1.69 ਕਰੋੜ ਰੁਪਏ ਸੀ ਜੋ ਕਿ ਇਸ ਸਾਲ 2025-26 ਦੌਰਾਨ 4.42 ਕਰੋੜ ਰੁਪਏ ਹੋਈ ਹੈ ਜੋ ਕਿ ਪਿਛਲੇ ਸਾਲ ਨਾਲੋ 3 ਕਰੋੜ ਵੱਧ ਹੈ । ਉਹਨਾਂ ਕਿਹਾ ਕਿ ਸਮੇਂ ਸ਼ਹਿਰ 1 ਲੱਖ ਤੋ ਵੱਧ ਨਜਾਇਜ ਪਾਣੀ ਅਤੇ ਸੀਵਰੇਜ ਦੇ ਕਨੈਕਸ਼ਨ ਹਨ ਇਸ ਤੋ ਇਲਾਵਾ ਪੁਰਾਣੀ ਬਕਾਇਆ ਜਾਤ ਵੀ ਲਬਿੰਤ ਪਏ ਹਨ ਅਤੇ ਨਗਰ ਨਿਗਮ ਵਲੋਂ ਇਹ ਟੀਚਾ ਲਿਆ ਗਿਆ ਹੈ ਕਿ ਇਹਨਾਂ ਨਜਾਇਜ ਕਨੈਕਸ਼ਨਾ ਨੂੰ ਰੈਗੁਲਰ ਕੀਤਾ ਜਾਵੇਗਾ ਅਤੇ ਬਕਾਇਆ ਜਾਤ ਨੂੰ ਰਿਕਵਰ ਕੀਤਾ ਜਾਵੇਗਾ ਅਤੇ ਇਸ ਵਿਤੀ ਸਾਲ ਪਾਣੀ ਅਤੇ ਸੀਵਰੇਜ ਵਿਭਾਗ ਦੀ ਰਿਕਾਰਡ ਤੋੜ ਆਮਦਨ ਹੋਵੇਗੀ । ਵਧੀਕ ਕਮਿਸ਼ਨਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਨਗਰ ਨਿਗਮ ਵਲੋਂ ਕੀਤੀ ਜਾਣ ਵਾਲੀ ਕਿਸੇ ਵੀ ਕਾਰਵਾਈ ਤੋ ਬਚਾਉ ਲਈ ਲਏ ਗਏ ਪਾਣੀ ਅਤੇ ਸੀਵਰੇਜ ਦੇ ਨਜਾਇਜ ਕਨੈਕਸ਼ਨਾ ਨੂੰ ਰੈਗੁਲਰ ਕਰਵਾਇਆ ਜਾਵੇ ਅਤੇ ਲਬਿੰਤ ਪਏ ਬਕਾਇਆ ਜਾਤ ਦੀ ਸਮਾਂ ਰਹਿੰਦੇ ਅਦਾਇਗੀ ਕਰ ਦਿਤੀ ਜਾਵੇ ਅਤੇ ਨਗਰ ਨਿਗਮ ਵਲੋੰ ਲਗਾਏ ਜਾ ਰਹੇ ਕੈਂਪਾ ਦਾ ਲਾਭ ਲਿਆ ਜਾਵੇ।

Majha Mail