Advertisement

ਜੰਡਿਆਲਾ ਗੁਰੂ ਦੇ ਜੋਤੀਸਰ ਤੀਜ ਗਰੁੱਪ ਵਲੋਂ ਮਨਾਇਆ “ਤੀਆਂ ਦਾ ਤਿਉਹਾਰ”  

ਜੰਡਿਆਲਾ ਗੁਰੂ , 3 ਅਗਸਤ (ਮੁਨੀਸ਼ ਸ਼ਰਮਾ ) :  ਅੱਜ ਜੰਡਿਆਲਾ ਗੁਰੂ ਦੇ ਓਲਿਵ ਗਾਰਡਨ ਵਿੱਚ ਜੋਤੀਸਰ ਤੀਜ ਗਰੁੱਪ ਵਲੋ ਤੀਆਂ ਦਾ ਤਿਉਹਾਰ ਮਨਾਇਆ ਗਿਆ | ਜਿਸ ਵਿੱਚ ਜੰਡਿਆਲਾ ਗੁਰੂ ਦੇ ਜੋਤੀਸਰ ਦੀਆਂ  ਔਰਤਾਂ ਅਤੇ  ਅੰਮ੍ਰਿਤਸਰ ਦੀਆ ਔਰਤਾਂ ਨੇ ਰਲ ਮਿਲ ਕੇ ਤੀਆਂ ਦਾ ਤਿਉਹਾਰ ਮਨਾਇਆ| ਜਿਸ ਵਿੱਚ ਪੰਜਾਬੀ ਸੱਭਿਆਚਾਰ ਨੂੰ ਯਾਦ ਕਰਦੇ ਹੋਏ ਪੰਜਾਬੀ ਗੀਤਾ ਤੇ ਡਾਂਸ ਤੇ ਪੰਜਾਬੀ ਵਿਰਸੇ ਨਾਲ ਜੁੜਿਆ ਬੋਲੀਆਂ ਤੇ ਗਿੱਧਾ ਪਾ ਕੇ ਇਸ ਤਿਉਹਾਰ ਦਾ ਅਨੰਦ ਮਾਣਿਆ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਓਹਨਾ ਦੱਸਿਆ ਕਿ ਪੂਰਾ ਸਾਲ ਔਰਤਾਂ ਘਰ ਦੇ ਕੰਮ ਕਾਜ ਵਿੱਚ ਲੱਗੀਆਂ ਰਹਿੰਦੀਆਂ ਹਨ ਸਾਲ ਵਿੱਚ ਇੱਕ ਦਿਨ ਇਹੋ ਹੀ ਹੁੰਦਾ ਹੈ ਜਿਸ ਦਿਨ ਅਸੀਂ ਆਪਣੇ ਲਈ ਸਮਾਂ ਕੱਢ ਕੇ ਇਹਨਾਂ ਖੁਸੀਆ ਦਾ ਅਨੰਦ ਮਾਣਦੀਆਂ ਹਨ| ਇਹ ਤਿਉਹਾਰ ਪਹਿਲਾ ਸਦੀਆਂ ਤੋਂ ਚਲਦਾ ਆ ਰਿਹਾ ਹੈ | ਹੁਣ ਲੋਕਾਂ ਨੇ ਆਪਣੇ ਆਪ ਨੂੰ ਇੰਨਾ ਵਿਅਸਤ ਕਰ ਲਿਆ ਹੈ ਕਿ ਆਪਣੇ ਇਹਨਾਂ ਤਿਉਹਾਰਾਂ ਤੋਂ ਦੂਰ ਹੁੰਦੇ ਜਾ ਰਹੇ ਹਨ ਸੋ ਆਪਣੇ ਬੱਚਿਆਂ ਨੂੰ ਇੰਨਾ ਤਿਉਹਾਰਾਂ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ ਤਾਂ ਜੋ ਉਹ ਵੀ ਅਪਣੀ ਪੁਰਾਣੀ ਵਿਰਾਸਤ ਤੋਂ ਜਾਣੂ ਹੋ ਸਕਣ ਪੰਜਾਬ ਦੀ ਪੁਰਾਣੀ ਵਿਰਾਸਤ ਨੂੰ ਸੰਭਾਲਣ ਦੀ ਬਹੁਤ ਲੋੜ ਹੈ ਇਸ ਲਈ ਅਸੀਂ ਹਰ ਸਾਲ ਆਪਣੇ ਬੱਚਿਆਂ ਨੂੰ ਨਾਲ ਲੈਕੇ ਇਸ ਤਿਉਹਾਰ ਨੂੰ ਮਨਾਉਂਦੇ ਹਾਂ ਤੇ ਹੁਣ ਅਸੀ ਹਰ ਸਾਲ ਇਹ ਤਿਉਹਾਰ ਨੂੰ ਮਨਾ ਕੇ ਆਪਣੇ ਵਿਰਸੇ ਨਾਲ ਜੁੜਨ ਦੀ ਕੋਸਿਸ ਕਰ ਰਹੇ ਹਾਂ |

 



Majha Mail