ਪਿੰਗਲਵਾੜਾ ਸੰਸਥਾ ਦੇ ਵੱਖ ਵੱਖ ਸਕੂਲ ਦੇ ਵਿਦਿਆਰਥੀਆਂ ਵਲੋਂ ਖੇਡਾਂ ਅਤੇ ਪ੍ਰੀਖਿਆਵਾਂ ਚ’ ਮਲਾ ਮਾਰਨ ਤੇ ਵੰਡੇ ਇਨਾਮ
ਅੰਮ੍ਰਿਤਸਰ, 3 ਅਗਸਤ (ਮੁਨੀਸ਼ ਸ਼ਰਮਾ): ਪਿੰਗਲਵਾੜਾ ਸੰਸਥਾ ਦੇ ਬਾਨੀ ਭਗਤ ਪੂਰਨ ਸਿੰਘ ਜੀ ਦੀ 33ਵੀਂ ਬਰਸੀ ਨੂੰ ਸਮਰਪਿਤ ਆਰੰਭ ਕੀਤੇ ਗਏ ਸਮਾਗਮਾਂ ਦੀ ਲੜੀ ਤਹਿਤ ਪਿੰਗਲਵਾੜਾ ਸੋਸਾਇਟੀ ਆਫ਼ ਓਨਟਾਰੀਓ(ਕੈਨੇਡਾ) ਅਤੇ ਪਿੰਗਲਵਾੜਾ ਅੰਮ੍ਰਿਤਸਰ ਦੇ ਸਾਂਝੇ ਉੱਦਮ ਨਾਲ ਚਲੱਦੇ ਭਗਤ ਪੂਰਨ ਸਿੰਘ ਆਦਰਸ਼ ਸੀਨੀਅਰ ਸਕੈਡੰਰੀ ਸਕੂਲ ਮਾਨਾਂਵਾਲਾ, ਭਗਤ ਪੂਰਨ ਸਿੰਘ ਸਕੂਲ ਫ਼ਾਰ ਡੈੱਫ਼, ਭਗਤ ਪੂਰਨ ਸਿੰਘ ਇੰਸਟੀਚਿਊਟ ਫ਼ਾਰ ਸਪੈਸ਼ਲ ਨੀਡਜ਼ ਅਤੇ ਭਗਤ ਪੂਰਨ ਸਿੰਘ ਸਪੈਸ਼ਲ ਸਕੂਲ ਮਾਨਾਂਵਾਲਾ ਦੇ ਸੀਨੀਅਰ ਕਲਾਸਾਂ ਵਿੱਚ ਅੱਵਲ ਰਹਿਣ ਵਾਲੇ ਬੱਚਿਆਂ ਦਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਪਿਛਲੇ ਸਾਲ ਭਗਤ ਪੂਰਨ ਸਿੰਘ ਮਾਨਵਤਾ ਸੇਵਾ ਐਵਾਰਡ ਨਾਲ ਨਿਵਾਜੇ ਜਾ ਚੁੱਕੇ ਸ੍ਰ. ਰਜਿੰਦਰਪਾਲ ਸਿੰਘ (ਰਿਟਾ. ਗਰੁੱਪ ਕੈਪਟਨ), ਮੁੱਖ ਮਹਿਮਾਨ ਵਜੋਂ ਉਚੇਚੇ ਤੋਰ ਤੇ ਪਹੁੰਚੇ। ਇਸ ਸਮਾਗਮ ਦਾ ਆਰੰਭ ਗੁਰਬਾਣੀ ਦੇ ਰਸ-ਭਿੰਨੇ ਸ਼ਬਦ “ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ” ਨਾਲ ਹੋਇਆ
।
ਪ੍ਰੋਗਰਾਮ ਵਿੱਚ ਭਗਤ ਪੂਰਨ ਸਿੰਘ ਜੀ ਦੀ ਸਮਾਜ ਨੂੰ ਸੇਧ ਦੇਣ ਵਾਲੇ ਨਾਟਕ ਪੇਸ਼ ਕੀਤੇ ਗਏ। ਇਸ ਮੌਕੇ ਭਗਤ ਪੂਰਨ ਸਿੰਘ ਡੈੱਫ਼ ਸਕੂਲ ਮਾਨਾਂਵਾਲਾ ਦੇ ਵਿਿਦਆਰਥੀਆਂ ਵੱਲੋਂ “ਪੰਜਾਬੀ ਨੌਜਵਾਨਾਂ ਦੇ ਪ੍ਰਵਾਸ ਤੇ ਦੁਖਾਂਤ” ਤੇ ਨਾਟਕ ਪੇਸ਼ ਕੀਤਾ ਗਿਆ। ਇਸ ਉਪਰੰਤ ਪਿੰਗਲਵਾੜਾ ਸੰਸਥਾ ਅਤੇ ਪਿੰਗਲਵਾੜਾ ਸੋਸਾਇਟੀ ਆਫ਼ ਓਨਟਾਰੀਓ ਦੇ ਸਾਂਝੇ ਪ੍ਰੋਜੈਕਟ ਅਧੀਨ ਚਲਾਏ ਜਾ ਰਹੇ ਭਗਤ ਪੂਰਨ ਸਿੰਘ ਆਦਰਸ਼ ਸੀਨੀਅਰ ਸਕੈਡੰਰੀ ਸਕੂਲ, ਭਗਤ ਪੂਰਨ ਸਿੰਘ ਸਕੂਲ ਫ਼ਾਰ ਡੈੱਫ਼, ਭਗਤ ਪੂਰਨ ਸਿੰਘ ਇੰਸਟੀਚਿਊਟ ਆਫ਼ ਸਪੈਸ਼ਲ ਨੀਡਜ਼ ਅਤੇ ਭਗਤ ਪੂਰਨ ਸਿੰਘ ਸਪੈਸ਼ਲ ਸਕੂਲ ਦੇ ਪ੍ਰਿੰਸੀਪਲਾਂ ਵੱਲੋ ਸਕੂਲਾਂ ਦੀ ਸਾਲਾਨਾ ਰਿਪੋਰਟ ਪੜ੍ਹੀ ਗਈ, ਜਿਸ ਵਿੱਚੋਂ ਭਗਤ ਪੂਰਨ ਸਿੰਘ ਆਦਰਸ਼ ਸੀਨੀਅਰ ਸਕੈਡੰਰੀ ਸਕੂਲ ਵਿੱਚ ਦਸਵੀਂ ਜਮਾਤ ਅਤੇ ਬਾਰਵੀਂ ਜਮਾਤ ਦੇ ਵਿਿਦਆਰਥਣਾਂ ਨੇ ਵਧੀਆ ਅੰਕ ਪ੍ਰਾਪਤ ਕੀਤੇ। ਦਸਵੀਂ ਅਤੇ ਬਾਰਵੀਂ ਜਮਾਤ ਵਿੱਚ ਮੈਰਿਟ ਆਏ ਬੱਚਿਆਂ ਨੂੰ ਪਿੰਗਲਵਾੜਾ ਸੰਸਥਾ ਵੱਲੋਂ ਸਾਇਕਲ ਇਨਾਮ ਵਜੋਂ ਦਿੱਤੇ ਗਏ ਅਤੇ ਇਸ ਸਕੂਲ ਦੇ ਬੱਚਿਆਂ ਨੇ ਖੇਡਾਂ ਜਿਵੇਂ ਕਿ ਖੋ-ਖੋ, ਵਾਲੀਬਾਲ, ਬਾਸਕਟਬਾਲ, ਯੋਗਾ ਅਤੇ ਐਥਲੈਟਿਕਸ ਵਿੱਚ ਜ਼ੋਨ ਪੱਧਰ, ਜ਼ਿਲ੍ਹਾ ਪੱਧਰ ਵਿੱਚ ਵੀ ਮੱਲ੍ਹਾਂ ਮਾਰ ਕੇ ਪਿੰਗਲਵਾੜਾ ਸੰਸਥਾ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕੀਤਾ। ਭਗਤ ਪੂਰਨ ਸਿੰਘ ਸਕੂਲ ਫ਼ਾਰ ਡੈਫ਼ (ਗੂੰਗੇ-ਬੋਲੇ) ਸਕੂਲ ਦੇ ਬੱਚਿਆਂ ਨੇ ਦਸਵੀਂ ਜਮਾਤ ਵਿੱਚ ਐੱਨ.ਆਈ ਬੋਰਡ ਦੀ ਪ੍ਰੀਖਿਆ ਫ਼ਸਟ ਡਵੀਜ਼ਨ ਵਿੱਚ ਪਾਸ ਕੀਤੀ। ਡੀ.ਸੀ ਅੰਮ੍ਰਿਤਸਰ ਵੱਲੋਂ ਚਲਾਏ ਗਏ ਫ਼ਿਊਚਰ ਟਾਈਕੂਨ ਵਿੱਚੋਂ ਡੈੱਫ਼ ਸਕੂਲ ਦੇ ਵਿਿਦਆਰਥੀਆਂ ਨੇ Sculpture ਵਿੱਚ 50,000 , Macron ਅਤੇ Raisin Art ਵਿੱਚ 20,000 ਕੈਸ਼ ਪਰਾਈਜ਼ ਪ੍ਰਾਪਤ ਕੀਤੇ। ਡੈੱਫ਼ ਸਕੂਲ ਦੇ ਅਧਿਆਪਕਾਂ ਅਤੇ ਕੋਚ ਨੂੰ ਵਧੀਆ ਕਾਰਗੁਜ਼ਾਰੀ ਲਈ 2000 ਇਨਾਮ ਵਜੋਂ ਦਿੱਤੇ ਗਏ। ਡੈੱਫ਼ ਸਕੂਲ ਦੇ ਬੱਚੇ ਸਿੱਖਿਆ ਪ੍ਰਾਪਤ ਕਰਕੇ ਵੱਖ -ਵੱਖ ਕਿੱਤਿਆਂ ਵਿੱਚ ਕੰਮ ਕਰ ਰਹੇ ਹਨ। ਕਾਨਪੁਰ ਵਿੱਚ ਨੈਸ਼ਨਲ ਜੂਡੋ ਮੁਕਾਬਲਾ ਕੀਤਾ ਗਿਆ ਜਿਸ ਵਿੱਚ ਭਗਤ ਪੂਰਨ ਸਿੰਘ ਸਕੂਲ ਫ਼ਾਰ ਡੈੱਫ਼ ਦੇ ਬੱਚਿਆਂ ਨੇ ਸੋਨੇ ਅਤੇ ਚਾਂਦੀ ਦੇ ਤਗਮੇ ਹਾਸਲ ਕੀਤੇ। ਭਗਤ ਪੂਰਨ ਸਿੰਘ ਇੰਸਟੀਚਿਊਟ ਫ਼ਾਰ ਸਪੈਸ਼ਲ ਨੀਡਜ਼ ਵਿੱਚ ਦੋ ਕੋਰਸ (H.I and I.D.D) ਕਰਵਾਏ ਜਾ ਰਹੇ ਹਨ। ਇਹ ਕੋਰਸ ਕਰਕੇ ਕਾਫ਼ੀ ਬੱਚੇ ਸਰਕਾਰੀ ਨੌਕਰੀਆਂ ਵੀ ਕਰ ਰਹੇ ਹਨ।ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਸ੍ਰ. ਰਜਿੰਦਰਪਾਲ ਸਿੰਘ ਜੀ ਨੇ ਆਪਣੇ ਸੰਬੋਧਨ ਵਿੱਚ ਜੇਤੂ ਵਿਿਦਆਰਥੀਆਂ ਨੂੰ ਅਤੇ ਇਸ ਸਮਾਗਮ ਵਿੱਚ ਪੇਸ਼ਕਾਰੀਆਂ ਦਿਖਾਉਣ ਵਾਲੇ ਬੱਚਿਆਂ ਨੂੰ ਉਚੇਚੇ ਤੋਰ ਤੇ ਵਧਾਈ ਦਿੱਤੀ। ਉਹਨਾਂ ਕਿਹਾ ਕਿ ਵਿਿਦਆਰਥੀ ਜੀਵਨ ਵਿੱਚ ਮਿਹਨਤ ਅਤੇ ਲਗਨ ਨਾਲ ਉੱਚੀਆਂ ਪ੍ਰਾਪਤੀਆਂ ਕੀਤੀਆਂ ਜਾ ਸਕਦੀਆਂ ਹਨ। ਇਸ ਮੋਕੇ ਡਾ. ਇੰਦਰਜੀਤ ਕੌਰ ਜੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪਿੰਗਲਵਾੜਾ ਸੰਸਥਾ ਵਿੱਚ ਮਨੁੱਖਤਾ ਭਲਾਈ ਦੇ ਕਾਰਜ ਦਿਨ-ਰਾਤ ਸੰਗਤਾਂ ਦੇ ਸਹਿਯੋਗ ਨਾਲ ਨੇਪਰੇ ਚੜ੍ਹ ਰਹੇ ਹਨ, ਇਸ ਲਈ ਉਹ ਸਾਰੀਆਂ ਸੰਗਤਾਂ ਦੇ ਕੋਟ-ਕੋਟ ਧੰਨਵਾਦੀ ਹਨ। ਉਹਨਾਂ ਸਲਾਨਾ ਸਮਾਗਮ ਨੂੰ ਨੇਪਰੇ ਚਾੜ੍ਹਨ ਵਾਲੇ ਸੇਵਾਦਾਰਾਂ ਦਾ ਵੀ ਉਚੇਚੇ ਤੋਰ ਤੇ ਧੰਨਵਾਦ ਕੀਤਾ ਅਤੇ ਜੇਤੂ ਵਿਿਦਆਰਥੀਆਂ ਨੂੰ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਮਲ੍ਹਾਂ ਮਾਰਦੇ ਰਹਿਣ ਲਈ ਪ੍ਰੇਰਿਆ। ਇਸ ਮੌਕੇ ਮੁੱਖ ਮਹਿਮਾਨ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾ
ਨਿਤ ਕੀਤਾ ਗਿਆ ਅਤੇ ਭਗਤ ਪੂਰਨ ਸਿੰਘ ਵਾਂਗ ਦੁਨੀਆਂ ਦੀ ਸੇਵਾ ਕਰਨ ਦਾ ਸੁਨੇਹਾ ਦਿੱਤਾ।



ਇਸ ਮੌਕੇ ਡਾ. ਜਗਦੀਪਕ ਸਿੰਘ ਮੀਤ ਪ੍ਰਧਾਨ ਪਿੰਗਲਵਾੜਾ, ਸ੍ਰ.ਮੁਖਤਾਰ ਸਿੰਘ ਗੋਰਾਇਆ ਆਨਰੇਰੀ ਸਕੱਤਰ, ਸ੍ਰ. ਰਾਜਬੀਰ ਸਿੰਘ ਜੀ ਮੈਂਬਰ ਪਿੰਗਲਵਾੜਾ, ਸ੍ਰ. ਹਰਜੀਤ ਸਿੰਘ ਅਰੋੜਾ ਮੈਂਬਰ ਪਿੰਗਲਵਾੜਾ, ਬੀਬੀ ਪ੍ਰੀਤਇੰਦਰ ਕੌਰ ਮੈਂਬਰ ਪਿੰਗਲਵਾੜਾ, ਸ਼੍ਰੀ ਯੋਗੇਸ਼ ਸੂਰੀ ਮੁੱਖ ਪ੍ਰਸ਼ਾਸਕ, ਸ੍ਰ. ਰਜਿੰਦਰ ਸਿੰਘ ਪ੍ਰਸ਼ਾਸਕ ਮਾਨਾਂਵਾਲਾ, ਸ੍ਰ. ਪਰਮਿੰਦਰਜੀਤ ਸਿੰਘ ਭੱਟੀ, ਸ਼੍ਰੀ ਤਿਲਕ ਰਾਜ ਜਨਰਲ ਮੈਨੇਜਰ, ਸ੍ਰ.ਗੁਰਨਾਇਬ ਸਿੰਘ, ਡਾ. ਨਿਰਮਲ ਸਿੰਘ, ਡਾ. ਇੰਦਰਜੀਤ ਕੌਰ (ਰੇਨੂੰ), ਬੀਬੀ ਸੁਰਿੰਦਰ ਕੌਰ ਭੱਟੀ, ਬੀਬੀ ਰਾਜਵਿੰਦਰ ਕੌਰ ਬਾਜਵਾ (ਰਿਟਾ.) ਇੰਸਪੈਕਟਰ, ਸ੍ਰ. ਹਰਪਾਲ ਸਿੰਘ ਸੰਧੂ ਕੇਅਰ ਟੇਕਰ, ਸ਼੍ਰੀ ਗੁਲਸ਼ਨ ਰੰਜਨ ਮੈਡੀਕਲ ਸੋਸ਼ਲ ਵਰਕਰ, ਸ਼੍ਰੀ ਪਵਨ ਸ਼ਰਮਾ ਅਤੇ ਸ੍ਰ. ਦਲਵਿੰਦਰ ਸਿੰਘ, ਵਾਰਡ ਅਤੇ ਹੋਸਟਲ ਇੰਚਾਰਜ ਆਦਿ ਹਾਜ਼ਰ ਸਨ।