ਅੰਮ੍ਰਿਤਸਰ , 26 ਜੁਲਾਈ ( ਗੁਰਸੇਵਕ ਸਿੰਘ ) : ਸ੍ਰੀ ਗੁਰੂ ਰਾਮ ਦਾਸ ਚੈਰੀਟੇਬਲ ਹਸਪਤਾਲ, ਮਹਿਤਾ ਰੋਡ, ਵੱਲਾ, ਸ੍ਰੀ ਅੰਮ੍ਰਿਤਸਰ ਵਿਖੇ 26 ਜੁਲਾਈ, 2025 ਨੂੰ ਚੱਕਰਾਂ ਦੇ ਨਿਦਾਨ ਅਤੇ ਇਲਾਜ ਲਈ ਪਹਿਲੇ ਸੁਪਰ^ਸਪੈਸ਼ਲਿਟੀ ਸੈਂਟਰ ਦਾ ਉਦਘਾਟਨ ਕੀਤਾ ਗਿਆ। ਇਹ ਸੈਂਟਰ ਆਤਿ^ਆਧੁਨਿਕ ਡਾਇਗਨੌਸਟਿਕ ਤਕਨਾਲੋਜੀਆਂ ਨਾਲ ਲੈਸ ਹੈ ਅਤੇ ਚੱਕਰਾਂ ਤੋਂ ਪੀੜਤ ਵਿਅਕਤੀਆਂ ਲਈ ਅਨੁਕੂਲਿਤ ਪੁਨਰਵਾਸ ਥੈਰੇਪੀਆਂ ਨਾਲ ਮਰੀਜ਼ਾਂ ਲਈ ਵਿਆਪਕ ਦੇਖਭਾਲ ਅਤੇ ਜੀਵਨ ਦੀ ਬਿਹਤਰ ਗੁਣਵੱਤਾ ਯਕੀਨੀ ਬਣਾਉਣ ਵਿੱਚ ਮਦਦ ਕਰਦਾ ਹੈ। ਕੇਂਦਰ ਦਾ ਉਦਘਾਟਨ ਸ੍ਰ. ਹਰਜਿੰਦਰ ਸਿੰਘ ਧਾਮੀ, ਮਾਨਯੋਗ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਨੇ ਕੀਤਾ।
ਸ੍ਰ. ਹਰਜਿੰਦਰ ਸਿੰਘ ਧਾਮੀ ਨੇ ਐਸ.ਜੀ.ਆਰ.ਡੀ. ਹਸਪਤਾਲ ਨੇ ਮੈਡੀਕਲ ਦੇ ਖੇਤਰ ਵਿੱਚ ਅੰਮ੍ਰਿਤਸਰ ਵਿੱਚ ਲਿਆਂਉਦੇ ਗਏ ਮਹੱਤਵਪੂਰਨ ਯੋਗਦਾਨਾਂ ‘ਤੇ ਚਾਨਣਾ ਪਾਇਆ, ਜਿਸ ਵਿੱਚ ਹੁਣ ਅਤਿ-ਆਧੁਨਿਕ ਡਾਇਗਨੌਸਟਿਕ ਤਕਨਾਲੋਜੀ ਦਾ ਯੋਗਦਾਨ ਵੀ ਸ਼ਾਮਲ ਹੋ ਗਿਆ ਹੈ, ਜੋ ਕਦੇ ਪੂਰੇ ਭਾਰਤ ਵਿੱਚ ਕੁਝ ਚੁਨਿੰਦਾ ਚੱਕਰਾਂ ਦੇ ਇਲਾਜ ਕੇਂਦਰਾਂ ਤੱਕ ਸੀਮਿਤ ਸੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਕੇਂਦਰ ਚੱਕਰਾਂ ਨਾਲ ਪੀੜਤ ਮਰੀਜ਼ਾਂ ਲਈ ਇਲਾਜ ਦੀਆਂ ਵਿਲੱਖਣ ਜ਼ਰੂਰਤਾਂ ਨੂੰ ਪੂਰਾ ਕਰਨ ਵਾਲੀਆਂ ਅਨੁਕੂਲਿਤ ਅਤੇ ਸਾਕਾਰਾਤਮਕ ਯੋਜਨਾਵਾਂ ਬਣਾਉਣ ਲਈ ਮਹੱਤਵਪੂਰਨ ਯੋਗਦਾਨ ਦੇਵੇਗਾ।
ਡਾ. ਏ.ਪੀ. ਸਿੰਘ, ਡੀਨ, ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼, ਸ੍ਰੀ ਅੰਮ੍ਰਿਤਸਰ ਜ਼ੋਰ ਦੇ ਕੇ ਕਿਹਾ ਕਿ ਚੱਕਰ ਆਉਣਾ ਇੱਕ ਗੁੰਝਲਦਾਰ ਲੱਛਣ ਹੈ ਜੋ ਅੰਦਰੂਨੀ ਕੰਨ ਅਤੇ ਦਿਮਾਗ ਨੂੰ ਪ੍ਰਭਾਵਿਤ ਕਰਨ ਵਾਲੀਆਂ ਲਗਭਗ 40 ਵੱਖ^ਵੱਖ ਸਥਿਤੀਆਂ ਤੋਂ ਪੈਦਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਆਧੁਨਿਕ ਤਕਨੀਕ ਦੀ ਮਦਦ ਨਾਲ ਵਿਸ਼ੇਸ਼ ਟੈਸਟਿੰਗ ਦੁਆਰਾ ਪਛਾਣ ਕਰਕੇ ਚੱਕਰਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਇਲਾਜ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਾਮ ਦਾਸ ਚੈਰੀਟੇਬਲ ਹਸਪਤਾਲ ਵਿਖੇ ਚੱਕਰ ਆਉਣੇ ਅਤੇ ਸੰਤੁਲਨ ਵਿਕਾਰਾਂ ਦੇ ਨਿਦਾਨ ਅਤੇ ਇਲਾਜ ਲਈ ਇੱਕ ਅਤਿ^ਆਧੁਨਿਕ ਸੁਪਰ^ਸਪੈਸ਼ਲਿਟੀ ਸੈਂਟਰ ਦੀ ਸਥਾਪਨਾ ਕੀਤੀ ਗਈ ਹੈ।
ਡਾ. ਅਰਵਿੰਦਰ ਸਿੰਘ ਸੂਦ, ਪ੍ਰੋਫੈਸਰ ਅਤੇ ਮੁਖੀ, ਈਐਨਟੀ ਵਿਭਾਗ ਨੇ ਕਿਹਾ ਕਿ ਇਹ ਕਲੀਨਿਕ ਅਤਿ^ਆਧੁਨਿਕ ਡਾਇਗਨੌਸਟਿਕ ਤਕਨਾਲੋਜੀ ਨਾਲ ਲੈਸ ਹੈ, ਜਿਸ ਨਾਲ ਮੈਡੀਕਲ ਪੇਸ਼ੇਵਰ ਚੱਕਰ ਦੇ ਆਉਣ ਅਤੇ ਸੰਤੁਲਨ ਸੰਬੰਧੀ ਸਮੱਸਿਆਵਾਂ ਦੇ ਖਾਸ ਕਾਰਨਾਂ ਦਾ ਆਸਾਨੀ ਨਾਲ ਪਤਾ ਲਗਾ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਚੱਕਰਾ ਨਾਲ ਪੀੜ੍ਹਤ ਮਰੀਜ਼ਾਂ ਦੀ ਬਿਮਾਰੀ ਦੇ ਇਲਾਜ ਲਈ ਵਿਭਿੰਨ ਨਿਦਾਨ ਦੀ ਵਰਤੋਂ ਕਰਨ ਤੋਂ ਇਲਾਵਾ, ਕੇਂਦਰ ਵਿਸ਼ੇਸ਼ ਪੁਨਰਵਾਸ ਥੈਰੇਪੀਆਂ ਪ੍ਰਦਾਨ ਕਰਨ ਲਈ ਵਚਨਬੱਧ ਹੈ।
ਬੰਗਲੌਰ ਦੇ ਮਸ਼ਹੂਰ ਵਰਟੀਗੋ ਮਾਹਰ ਡਾ. ਸ਼੍ਰੀਨਿਵਾਸ ਦੋਰਸਾਲਾ ਨੇ ਉਪਕਰਣਾਂ ਦੇ ਨਾਲ^ਨਾਲ ਉਪਲੱਬਧ ਸਹੂਲਤਾਵਾਂ ਦਾ ਪ੍ਰਦਰਸ਼ਨ ਕੀਤਾ ਅਤੇ ਭਵਿੱਖ ਵਿੱਚ ਵਰਟੀਗੋ ਦੇ ਇਲਾਜ ਵਿੱਚ ਆਪਣਾ ਪੂਰਾ ਸਮਰਥਨ ਦੇਣ ਦਾ ਵਾਅਦਾ ਕੀਤਾ।
ਗਗਨ ਐਸੋਸੀਏਟਸ ਦੇ ਸੀਨੀਅਰ ਮੈਨੇਜਰ ਸ੍ਰੀ ਰੁਪਿੰਦਰ ਸਿੰਘ ਨੇ ਮਰੀਜ਼ਾਂ ਦੀ ਭਲਾਈ ਲਈ ਯੂਨੀਵਰਸਿਟੀ ਨੂੰ ਇੱਕ ਕੋਬਲੇਟਰ ਅਤੇ ਉੱਚ ਫ੍ਰੀਕੁਐਂਸੀ ਆਕਸੀਜਨ ਫਲੋਮੀਟਰ ਦਾਨ ਕੀਤਾ।
ਇਸ ਮੌਕੇ ਸ. ਰਜਿੰਦਰ ਸਿੰਘ ਮਹਿਤਾ, ਸ. ਗੁਲਜ਼ਾਰ ਸਿੰਘ ਰਣੀਕੇ, ਸ. ਕੁਲਵੰਤ ਸਿੰਘ ਮੰਨਣ, ਸ. ਸੁਰਜੀਤ ਸਿੰਘ ਭਿੱਟੇਵੜ, ਸਾਰੇ ਮੈਂਬਰ, ਐਸ.ਜੀ.ਆਰ.ਡੀ. ਚੈਰੀਟੇਬਲ ਹਸਪਤਾਲ ਟਰੱਸਟ, ਸ੍ਰੀ ਅੰਮ੍ਰਿਤਸਰ, ਡਾ. ਮਨਜੀਤ ਸਿੰਘ ਉੱਪਲ, ਵਾਈਸ ਚਾਂਸਲਰ, ਡਾ. ਸ਼ਕੀਨ ਸਿੰਘ, ਪ੍ਰੋ-ਵਾਈਸ ਚਾਂਸਲਰ, ਸ. ਅਮਨਦੀਪ ਸਿੰਘ, ਡਿਪਟੀ ਰਜਿਸਟਰਾਰ, ਡਾ. ਅਨੁਪਮਾ ਮਹਾਜਨ, ਡਾਇਰੈਕਟਰ ਪ੍ਰਿੰਸੀਪਲ ਅਤੇ ਈਐਨਟੀ ਵਿਭਾਗ ਤੋਂ ਡਾ. ਕਿਰਨ ਰਾਓ, ਡਾ. ਵਨੀਤਾ ਸਰੀਨ, ਡਾ. ਪੂਜਾ ਸਿੰਘ, ਡਾ. ਜਸਕਰਨ ਸਿੰਘ, ਡਾ. ਭਾਨੂੰ ਭਾਰਦਵਾਜ ਤੋਂ ਇਲਾਵਾ ਸ੍ਰੀ ਅਰੁਣ ਪੀਟੀ, ਵੈਸਟੀਬਿਊਲਰ ਰੀਹੈਬਲੀਟੇਸ਼ਨ ਥੈਰੇਪਿਸਟ ਅਤੇ ਆਡੀਓ ਵੈਸਟੀਬਿਊਲਰ ਅਤੇ ਸਪੀਚ ਵਿਭਾਗ ਤੋਂ ਸ੍ਰੀ ਵਿਵੇਕ ਕੁਮਾਰ ਅਤੇ ਹੋਰ ਉੱਘੀਆਂ ਸ਼ਖਸੀਅਤਾਂ ਮੌਜੂਦ ਸਨ।