Advertisement

ਪਿੰਡ ਵਡਾਲਾ ਜੋਹਲ ਵਾਸੀਆਂ ਨੇ ਸੁਸਰੀ ਤੋ ਪਰੇਸ਼ਾਨ ਹੋ ਕੀਤਾ ਰੋਸ਼ ਪ੍ਰਦਰਸ਼ਨ 

ਕਣਕ ਦੇ ਗੁਦਾਮ ਦੀ ਸੁਸਰੀ ਲੋਕਾ ਲਈ ਬਣੀ ਪਰੇਸ਼ਾਨੀ ਦਾ ਸਬੱਬ

ਜੰਡਿਆਲਾ ਗੁਰੂ , 26 ਜੁਲਾਈ (ਮੁਨੀਸ਼ ਸ਼ਰਮਾ) : ਹਲਕਾ ਜੰਡਿਆਲਾ ਗੁਰੂ ਪਿੰਡ ਵਡਾਲਾ ਜੌਹਲ ਦੇਵੀਦਾਸਪੁਰ ਸੜਕ ਤੇ ਸਥਿਤ ਬਣੇ ਸਰਕਾਰੀ ਕਣਕ ਦੇ ਗੁਦਾਮ ਮਹਿਕਮੇ ਦੀ ਆਣਦੇਖੀ ਕਾਰਨ ਸੁਸਰੀ ਦੀ ਨਾ ਦਵਾਈ ਪਾਉਣ ਤੇ ਪਿੰਡ ਵਾਸੀਆਂ ਦਾ ਜਿਉਣਾ ਮੁਸ਼ਕਿਲ ਹੋਇਆ ਹੈ ਨਰਕਾਂ ਦਾ ਜੀਵਨ ਬਤੀਤ ਕਰਨਾ ਪੈ ਰਿਹਾ ਹੈ ਨੇ ਪਿੰਡ ਵਾਸੀ ਨਾ ਦਿਨ ਨੂੰ ਨਾ ਰਾਤ ਬਹੁਤ ਲੋਕਾਂ ਦਾ ਜਿਉਣਾ ਮੁਸਕਲ ਹੋਇਆ ਕਣਕ ਦੇ ਗੁਦਾਮਾਂ ਦੀ ਸੁਸਰੀ ਤੋ ਦੁੱਖੀ ਹੋ ਕਿ ਪਿੰਡ ਵਾਸੀਆਂ ਵੱਲੋਂ ਗਦਾਮਾਂ ਦੇ ਅੱਗੇ ਧਰਨਾ ਲਗਾਇਆ ਗਿਆ ਪਿੰਡ ਵਾਸੀਆਂ ਦੀ ਇਹ ਮੰਗ ਹੈ ਕਿ ਸੁਸਰੀ ਤੋ ਛੱਟਕਾਰਾ ਪਾਇਆ ਜਾਵੇ, ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਸਰਪੰਚ ਦਿਲਬਾਗ ਸਿੰਘ ਜੋਹਲ ਨੇ ਕਿਹਾ ਕਿ ਲੋਕਾਂ ਦੀਆਂ ਅੱਖਾਂ ਵਿੱਚ ਅਤੇ ਬੱਚਿਆਂ ਦੇ ਕੰਨਾਂ ਵਿੱਚ ਸੁਸਰੀ ਵੜ ਜਾਂਦੀ ਹੈ ਅਤੇ ਸਾਡੇ ਪਿੰਡ ਵਾਸੀ ਜਦੋਂ ਸ਼ਾਮ ਨੂੰ ਰੋਟੀ ਖਾਣ ਦਾ ਸਮਾਂ ਹੁੰਦਾ ਹੈ ਤਾਂ ਲੋਕਾਂ ਦੇ ਘਰ ਸੁਸਰੀ ਉੱਡ ਕੇ ਲੋਕਾਂ ਦੇ ਘਰ ਵੜ ਜਾਂਦੀ ਹੈ ਲੋਕਾਂ ਦਾ ਇਸ ਸੁਸਰੀ ਨੇ ਜਿਉਣਾ ਹਰਾਮ ਕੀਤਾ ਹੋਇਆ,
ਕਣਕ ਦੇ ਗੁਦਾਮਾਂ ਦੇ ਅਧਿਕਾਰੀ ਗੁਰਸਾਹਿਬ ਸਿੰਘ ਨੇ ਦੱਸਿਆ ਕਿ ਸਾਨੂੰ ਇੱਕ ਦਿਨ ਦਾ ਟਾਈਮ ਦੋ ਅਸੀਂ ਗਦਾਮਾਂ ਵਿੱਚ ਦਵਾਈ ਪਾਵਾਂਗੇ ਤਾਂ ਜੋ ਅੱਗੇ ਤੋਂ ਸੁਸਰੀ ਨਹੀਂ ਆਉਂਦੀ ਅਤੇ ਇਨ੍ਰਾ ਕਿਹਾ ਕਿ ਮੇਰੀ ਵੱਡੇ ਉੱਚ ਅਧਿਕਾਰੀਆਂ ਨਾਲ ਗੱਲ ਹੋ ਚੁੱਕੀ ਹੈ ਇੱਕ ਦੋ ਦਿਨਾਂ ਚ ਦਵਾਈ ਪਾਈ ਜਾਊਗੀ,ਇਸ ਮੋਕੇ,ਤੇ ਨਾਲ ਸਾਬਕਾ ਸਰਪੰਚ ਦਿਲਬਾਗ ਸਿੰਘ ਜੋਹਲ ਨੇ ਦੱਸਿਆ ਕਿ ਅਗਰ ਇਹ ਸਾਡੀ ਮੰਗ ਨਾ ਹੋਈ ਤਾਂ ਅੱਗੇ ਧਰਨਾ ਹੋਰ ਜਾਰੀ ਰਹੇਗਾ ਇਸ ਸਬੰਧੀ ਗਦਾਮ ਦੇ ਕਰਮਚਾਰੀ ਨਾਲ ਗੱਲਬਾਤ ਹੋਈ ਤਾਂ ਉਹਨੇ ਯਕੀਨ ਦਵਾਇਆ ਕਿ ਸਾਨੂੰ ਇੱਕ ਦਿਨ ਦਾ ਟਾਈਮ ਦਿੱਤਾ ਜਾਵੇ ਤਾਂ ਜੋ ਅਸੀਂ ਦਵਾਈ ਪਾ ਕੇ ਸੁਸਰੀ ਨੂੰ ਖਤਮ ਕਰ ਸਕੀਏ
ਸਾਬਕਾ ਸਰਪੰਚ ਦਿਲਬਾਗ ਸਿੰਘ ਜੋਹਲ ਮੈਬਰ ਸੁਵਿੰਦਰ ਸਿੰਘ ਸੇਠ ਵਡਾਲਾ ਜੋਹਲ ਵਿਰਸਾ ਜੋਹਲ ਦੀਪ ਜੋਹਲ ਹਰਭਜਨ ਸਿੰਘ ਚਮਕੋਰ ਸਿੰਘ ਨੰਬਰਦਾਰ ਬਲਜੀਤ ਸਿੰਘ ਨੰਬਰਦਾਰ ਮਨਜੀਤ ਸਿੰਘ ਵਡਾਲਾ ਜੋਹਲ ਗੁਰਵਿੰਦਰ ਸਿੰਘ ਸੰਧੂ ਸਤਨਾਮ ਸਿੰਘ ਸੱਤੂ ਵਕੀਲ ਹਰਪ੍ਰੀਤ ਸਿੰਘ ਨਿਰਮਲ ਸਿੰਘ ਨਿੰਮਾ ਵਡਾਲੀ ਡੋਗਰਾਂ ਕੁਲਦੀਪ ਸਿੰਘ ਕਰਿਆਨਾ ਸਟੋਰ ਸਰਵਣ ਸਿੰਘ ਕੁਲਬੀਰ ਸਿੰਘ ਜਗਮੋਹਨ ਸਿੰਘ ਲਾਡੀ ਵੀਰ ਮਨਿੰਦਰ ਸਿੰਘ ਸਾਹ ਮੰਗਾ ਮੀਟਵਾਲਾ,ਸਾਹਿਬ ਸਿੰਘ ਜਗਰੂਪ ਸਿੰਘ ਰੂਪਾ ਪ੍ਰਭ ਜੋਹਲ ਯਾਦਵਿੰਦਰ ਸਿੰਘ ਜੋਹਲ ਗੁਰਦਿੱਤ ਸਿੰਘ ਜੋਹਲ ਅੰਮਿ੍ਤ ਗਿੱਲ ਹੋਰ ਆਦਿ ਹਾਜਰ ਸਨ|

Majha Mail