ਪਾਵਨ -ਇਤਿਹਾਸਕ ਅਸਥਾਨ ਦੇ ਚੁਗਿਰਦੇ ਦੇ ਨੂੰ ਹੋਰ ਸੁੰਦਰ ਦਿੱਖ ਪ੍ਰਦਾਨ ਕੀਤੀ ਜਾਵੇਗੀ : ਬਾਬਾ ਸੁਖਵਿੰਦਰ ਭੂਰੀਵਾਲੇ
ਸੰਗਤਾਂ ਮਹਾਂਪੁਰਸ਼ਾਂ ਨੂੰ ਸਹਿਯੋਗ ਕਰਨ : ਭਗਵੰਤ ਸਿੰਘ ਧੰਗੇੜਾ
ਅੰਮ੍ਰਿਤਸਰ, 25 ਜੁਲਾਈ 2025 : (ਗੁਰਸੇਵਕ ਸਿੰਘ) : ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਸਥਾਨਕ ਗੁਰਦੁਆਰਾ ਪਲਾਹ ਸਾਹਿਬ ਵਿਖੇ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਵੱਲੋਂ ਆਰੰਭ ਕੀਤੀ ਅਖੰਡ ਪਾਠਾਂ ਦੇ ਕਮਰਿਆਂ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਖ ਆਸਨ ਅਸਥਾਨ ਦੀ ਨਵੀਂ ਇਮਾਰਤ ਦਾ
ਅੱਜ ਅਰਦਾਸ ਉਪਰੰਤ ਜੈਕਾਰਿਆਂ ਦੀ ਗੂੰਜ ਵਿੱਚ ਲੈਂਟਰ ਪਾਇਆ ਗਿਆ। ਅਰਦਾਸ ਹੈੱਡ ਗ੍ਰੰਥੀ ਗਿਆਨੀ ਰਣਯੋਧ ਸਿੰਘ ਨੇ ਕੀਤੀ।
ਸੰਤ ਬਾਬਾ ਸੁਖਵਿੰਦਰ ਸਿੰਘ ਜੀ ਭੂਰੀ ਵਾਲੇ, ਬਾਬਾ ਅਵਤਾਰ ਸਿੰਘ ਧੱਤਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਨ , ਬਾਵਾ ਸਿੰਘ ਗੁਮਾਨਪੁਰਾ, ਤੇ ਸ. ਮਗਵਿੰਦਰ ਸਿੰਘ ਖਾਪੜਖੇੜੀ, ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ, ਗੁਰਦੁਆਰਾ ਪਲਾਹ ਸਾਹਿਬ ਦੇ ਮੈਨੇਜਰ ਸ. ਬਿਕਰਮ ਸਿੰਘ, ਸ ਸੁਰਜੀਤ ਸਿੰਘ ਭਲਵਾਨ , ਮਾਸਟਰ ਪ੍ਰਦੀਪ ਸਿੰਘ, ਰਣਜੀਤ ਸਿੰਘ ਗੋਲਡੀ, ਗੁੰਮਟਾਲਾ , ਗ੍ਰੰਥੀ ਗਿਆਨੀ ਦਿਲਬਾਗ ਸਿੰਘ , ਸ ਸੁਖਵਿੰਦਰ ਵਾਹਲਾ, ਮਾਲਕ ਸਿੰਘ ਸੰਧੂ,ਸਾਬਕਾ ਮੀਤ ਸਕੱਤਰ ਸ. ਰਾਮ ਸਿੰਘ ਭਿੰਡਰ, ਅਤੇ ਬਾਬਾ ਸੋਹਨ ਸਿੰਘ ਸਮੇਤ ਪ੍ਰਮੁੱਖ ਸ਼ਖਸੀਅਤਾਂ ਨੇ ਕੰਕਰੀਟ ਦੇ ਬਾਲਟੇ ਪਾ ਕੇ ਲੈਂਟਰ ਦੀ ਸ਼ੁਰੂਆਤ ਕੀਤੀ।
ਇਸ ਮੌਕੇ ਸ. ਭਗਵੰਤ ਸਿੰਘ ਧੰਗੇੜਾ ਨੇ ਦੱਸਿਆ ਕਿ ਸਮੇਂ ਦੀ ਲੋੜ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਦੇ ਵਿਸਥਾਰ ਲਈ ਅਖੰਡ ਪਾਠਾਂ ਲਈ ਨਵੇਂ ਕਮਰੇ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖ ਆਸਨ ਅਸਥਾਨ, ਅਤਿ-ਆਧੁਨਿਕ ਵਿਸ਼ਾਲ ਲੰਗਰ ਹਾਲ, ਸਮੁੱਚੇ ਕੰਪਲੈਕਸ ਦੀ ਲੈਂਡਸਕੇਪਿੰਗ ਅਤੇ ਆਧੁਨਿਕ ਪਬਲਿਕ ਬਾਥਰੂਮਾਂ ਦੀ ਜ਼ਰੂਰਤ ਮਹਿਸੂਸ ਕੀਤੀ ਗਈ। ਸੋ ਇਹ ਸਾਰੀਆਂ ਸੇਵਾਵਾਂ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਨੂੰ ਸੌਂਪੀਆਂ ਗਈਆਂ ਹਨ। ਅੱਜ ਬਰਾਂਡਿਆਂ ਸਮੇਤ 16 ਕਮਰਿਆਂ ਦਾ ਲੈਂਟਰ ਪਾਇਆ ਜਾ ਰਿਹਾ ਹੈ। ਸੰਗਤਾਂ ਦੀ ਸ਼ਰਧਾ ਭਾਵਨਾ ਨੂੰ ਮੁੱਖ ਰੱਖਦਿਆਂ ਅਖੰਡ ਪਾਠਾਂ ਦੇ ਕਮਰੇ ਅਤੇ ਸੁਖ ਆਸਨ ਅਸਥਾਨ ਨੂੰ ਪਹਿਲ ਦੇ ਅਧਾਰ ’ਤੇ ਮੁਕੰਮਲ ਕੀਤਾ ਜਾਵੇਗਾ। ਉਹਨਾਂ ਸਮੂਹ ਗੁਰੂ ਨਾਨਕ ਨਾਮਲੇਵਾ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਸੇਵਾ ਕਾਰਜਾਂ ਵਿੱਚ ਮਹਾਂਪੁਰਸ਼ਾਂ ਨੂੰ ਧੰਨ, ਮਨ ਤੇ ਧਨ ਨਾਲ ਸਹਿਯੋਗ ਕਰਨ।
ਇਸ ਦੌਰਾਨ ਬਾਬਾ ਸੁਖਵਿੰਦਰ ਸਿੰਘ ਜੀ ਭੂਰੀ ਵਾਲਿਆਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਅਖੰਡ ਪਾਠਾਂ ਦੇ ਕਮਰੇ ਮੁਕੰਮਲ ਕਰਨ ਤੋਂ ਬਾਅਦ, ਪੜਾਅਵਾਰ ਬਾਕੀ ਸੇਵਾਵਾਂ ਨੂੰ ਪੂਰਾ ਕੀਤਾ ਜਾਵੇਗਾ ਇਸ ਪਾਵਨ ਅਤੇ ਇਤਿਹਾਸਕ ਅਸਥਾਨ ਦੇ ਚੁਗਿਰਦੇ ਦੇ ਨੂੰ ਹੋਰ ਸੁੰਦਰ ਅਤੇ ਆਕਰਸ਼ਕ ਦਿੱਖ ਪ੍ਰਦਾਨ ਕੀਤੀ ਜਾਵੇਗੀਇਤਿਹਾਸਕ ਅਸਥਾਨ ਦੇ ਚੁਗਿਰਦੇ ਦੇ ਨੂੰ ਹੋਰ ਸੁੰਦਰ ਅਤੇ ਆਕਰਸ਼ਕ ਦਿੱਖ ਪ੍ਰਦਾਨ ਕੀਤੀ ਜਾਵੇਗੀ ।
ਇਸ ਮੌਕੇ ਮਨਬੀਰ ਸਿੰਘ ਚੌਹਾਨ , ਗੁਰਜੀਤ ਸਿੰਘ ਰੰਧਾਵਾ, ਅਮਰਜੀਤ ਸਿੰਘ, ਸ ਅਮਰ ਸਿੰਘ ਭੰਗੂ, ਤਲਵਿੰਦਰ ਸਿੰਘ ਨਿਗਰਾਨ, ਜਗੀਰ ਸਿੰਘ ਇੰਚਾਰਜ,ਭਗਵੰਤ ਸਿੰਘ ਗਿੱਲ ,ਕਸ਼ਮੀਰ ਸਿੰਘ ,ਗੁਰਦੇਵ ਸਿੰਘ, ਜੋਗਿੰਦਰ ਸਿੰਘ ਪੰਨੂ ,ਡਾ. ਸੁਖਦੇਵ ਸਿੰਘ,ਸੁਰਜਨ ਸਿੰਘ, ਦਲਬੀਰ ਸਿੰਘ , ਬਾਪੂ ਜਗੀਰ ਸਿੰਘ, ਕੈਪਟਨ ਮਨਜੀਤ ਸਿੰਘ, ਭਾਈ ਨਿਰਮਲ ਸਿੰਘ, ਗੁਮਟਾਲਾ, ਜੇ ਈ ਸ਼ਮਸ਼ੇਰ ਸਿੰਘ ਤੇ ਸਤਬੀਰ ਸਿੰਘ ਗੁਰਪਾਲ ਸਿੰਘ ਬੋਹੋੜੂ, ਜਗਦੀਪ ਸਿੰਘ ਨਾਗ, ਦਲਵਿੰਦਰ ਸਿੰਘ ਤਰਸਿੱਕਾ, ਮਨਜੀਤ ਸਿੰਘ ਝਬਾਲ , ਹਰਦੀਪ ਸਿੰਘ,ਬਾਬਾ ਸੋਹਨ ਸਿੰਘ, ਬਾਬਾ ਪਰਮਜੀਤ ਸਿੰਘ, ਬਾਬਾ ਅਵਤਾਰ ਸਿੰਘ ਬਾਬਾ ਨਾਜਰ ਸਿੰਘ,ਬਾਬਾ ਪਰਦੀਪ ਸਿੰਘ, ਬਾਬਾ ਕਰਨ ਸਿੰਘ, ਬਾਬਾ ਰਤਨ ਸਿੰਘ, ਕੁਲਵਿੰਦਰ ਸਿੰਘ, ਬਾਬਾ ਜੋਧਵੀਰ ਸਿੰਘ ਬਾਬਾ ਸੇਵਾ ਸਿੰਘ ਬਾਬਾ ਯਾਦਵਿੰਦਰ ਸਿੰਘ , ਬਾਬਾ ਜਗਜੀਤ ਸਿੰਘ, ਸਿੰਘ,ਬਾਬਾ ਸਾਜਨ ਸਿੰਘ , ਬਾਬਾ ਗੁਰਪ੍ਰੀਤ ਸਿੰਘ ਗੋਪੀ,ਬਾਬਾ ਗੁਰਭੇਜ ਸਿੰਘ, ਬਾਬਾ ਨਿਰਮਲ ਸਿੰਘ, ਬਾਬਾ ਫਤਿਹ ਸਿੰਘ, ਬਾਬਾ ਸ਼ਾਈਨਦੀਪ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਸੰਗਤਾਂ ਨੇ ਸੇਵਾ ਵਿੱਚ