Advertisement

 ਸੇਵਾ ਕੇਂਦਰਾਂ ਵਿੱਚ ਟਰਾਂਸਪੋਰਟ ਸਬੰਧਿਤ 84 ਅਤੇ ਮਾਲ ਵਿਭਾਗ  ਸਬੰਧਿਤ  205 ਸੇਵਾਵਾਂ ਦਾ ਲੋਕਾਂ ਨੇ ਲਿਆ ਲਾਭ : ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 24 ਜੁਲਾਈ 2025  (ਮੁਨੀਸ਼ ਸ਼ਰਮਾ) : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਈਜੀ ਰਜਿਸਟਰੇਸ਼ਨ ਨਾਲ ਸੰਬੰਧਿਤ ਮਾਲ ਵਿਭਾਗ ਦੀਆਂ ਸੇਵਾਵਾਂ ਅਤੇ ਡਰਾਈਵਿੰਗ ਲਾਇਸੰਸ ਨਾਲ ਸੰਬੰਧਿਤ ਟਰਾਂਸਪੋਰਟ ਵਿਭਾਗ ਦੀਆਂ ਸੇਵਾਵਾਂ ਹੁਣ ਸੁਵਿਧਾ ਕੇਂਦਰਾਂ ਤੋਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ ਅਤੇ ਵੱਡੀ ਗਿਣਤੀ ਵਿੱਚ ਜਿਲ੍ਹਾ ਵਾਸੀ ਇਨਾਂ ਸੇਵਾਵਾਂ ਦਾ ਲਾਭ ਪ੍ਰਾਪਤ ਕਰ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੱਸਿਆ ਕਿ ਮਾਲ ਵਿਭਾਗ ਨਾਲ ਸਬੰਧਤ ਸੇਵਾਵਾਂ 12 ਜੂਨ 2025 ਤੋਂ ਲੈ ਕੇ 22 ਜੁਲਾਈ 2025 ਤੱਕ 205 ਲੋਕਾਂ ਵਲੋਂ ਇਸਦਾ ਲਾਹਾ ਲਿਆ ਗਿਆ ਹੈ। ਉਨਾਂ ਦੱਸਿਆ ਕਿ ਜਿਲ੍ਹਾ ਵਾਸੀਆਂ ਵਲੋਂ 168 ਫਰਦ, 17 ਫਰਦ ਬਦਰ, 10 ਵਿਰਾਸਤ ਦੇ ਆਧਾਰ ‘ਤੇ ਪਰਿਵਰਤਨ ਅਤੇ 10 ਲੋਕਾਂ ਵਲੋਂ ਹੀ ਆਪਣੀ ਵਸੀਅਤ ਨੂੰ ਰਜਿਸਟਰਡ ਕਰਵਾਇਆ ਗਿਆ ਹੈ। ਉਨਾਂ ਦੱਸਿਆ ਕਿ ਇਸੇ ਤਰ੍ਹਾਂ ਹੀ ਟਰਾਂਸਪੋਰਟ ਵਿਭਾਗ ਨਾਲ ਸਬੰਧਤ 30 ਸੇਵਾਵਾਂ ਸੇਵਾ ਕੇਂਦਰਾਂ ਵਿੱਚ ਮੁਹੱਈਆ ਕਰਵਾਈਆਂ ਗਈਆਂ ਹਨ। ਉਨਾਂ ਦੱਸਿਆ ਕਿ 30 ਜੂਨ 2025 ਤੋਂ 22 ਜੁਲਾਈ 2025 ਤੱਕ 84 ਲੋਕਾਂ ਵਲੋਂ ਟਰਾਂਸਪੋਰਟ ਨਾਲ ਸਬੰਧਤ ਸੇਵਾਵਾਂ ਦਾ ਲਾਭ ਪ੍ਰਾਪਤ ਕੀਤਾ ਗਿਆ ਹੈ। ਜਿਨਾਂ ਵਿਚੋਂ 40 ਲੋਕਾਂ ਵਲੋਂ ਲਰਨਿੰਗ ਲਾਇਸੰਸ, 2 ਲੋਕਾਂ ਵਲੋਂ ਲਾਇਸੰਸ ਵਿੱਚ ਨਾਮ ਦੀ ਤਬਦੀਲੀ, 2 ਲੋਕਾਂ ਵਲੋਂ ਲਾਇਸੰਸ ਐਕਸਟ੍ਰੈਕਟ, 14 ਲੋਕਾਂ ਵਲੋਂ ਲਾਇਸੰਸ ਦੀ ਮਿਆਦ ਵਿੱਚ ਵਾਧਾ, 7 ਲੋਕਾਂ ਵਲੋਂ ਡੁਪਲੀਕੇਟ ਲਾਇਸੰਸ, 13 ਲੋਕਾਂ ਵਲੋਂ ਲਾਇਸੰਸ ਦਾ ਨਵੀਨੀਕਰਨ, 3 ਲੋਕਾਂ ਵਲੋਂ ਡਰਾਇਵਿੰਗ ਲਾਇੰਸਸ ਵਿੱਚ ਤਬਦੀਲੀ ਅਤੇ 3 ਲੋਕਾਂ ਵਲੋਂ ਟਰਾਂਸਪੋਰਟ ਨਾਲ ਸਬੰਧਤ ਸੇਵਾਵਾਂ ਵਿੱਚ ਮੋਬਾਇਲ ਨੰਬਰ ਨੂੰ ਅਪਡੇਟ ਕਰਵਾਇਆ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਟਰਾਂਸਪੋਰਟ ਵਿਭਾਗ ਨਾਲ ਕੁੱਲ 30 ਸੇਵਾਵਾਂ ਅਤੇ ਮਾਲ ਵਿਭਾਗ ਨਾਲ ਸਬੰਧਤ 6 ਸੇਵਾਵਾਂ ਲੋਕ ਸੇਵਾ ਕੇਂਦਰਾਂ ਵਿੱਚੋਂ ਬਿਨਾਂ ਕਿਸੇ ਖਜਲ ਖੁਆਰੀ ਦੇ ਪ੍ਰਾਪਤ ਕਰ ਸਕਦੇ ਹਨ। ਉਨਾਂ ਦੱਸਿਆ ਕਿ ਜੋ ਨਾਗਰਿਕ ਸੁਵਿਧਾ ਕੇਂਦਰ ਵੀ ਨਹੀਂ ਆ ਸਕਦੇ ਉਹ ਸਾਡੇ ਫੋਨ ਨੰਬਰ 1076 ਡਾਇਲ ਕਰਕੇ ਇੰਨਾ ਸੇਵਾਵਾਂ ਦਾ ਲਾਭ ਘਰ ਬੈਠੇ ਵੀ ਪ੍ਰਾਪਤ ਕਰ ਸਕਦੇ ਹਨ।
ਫਾਈਲ ਫੋਟੋ: ਡਿਪਟੀ ਕਮਿਸ਼ਨਰ  ਸਾਕਸ਼ੀ ਸਾਹਨੀ

Majha Mail